Htv Punjabi
Punjab Video

ਕਲਯੁਗੀ ਮਾਮਾ – ਨਾਬਾਲਿਗ ਭਾਣਜੀ ਨੂੰ ਲੈ ਕੇ ਹੋਇਆ ਫ਼ਰਾਰ

ਇਹ ਸਾਰਾ ਸੀਨ ਹੈ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਬੂਹ ਗੁੱਜਰਾਂ ਦਾ, ਜਿੱਥੇ ਇਹ ਭੰਨ੍ਹ ਤੋੜ ਹੋਈ ਹੈ |
ਮਾਮਲਾ ਇਸ ਤਰ੍ਹਾਂ ਹੈ, ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਖੰਨਾ ਦੇ ਰਹਿਣ ਵਾਲੇ ਜੋਰਾ ਸਿੰਘ ਦੇ ਤਿੰਨ ਬੱਚੇ ਨੇ | ਵੱਡੀ ਕੁੜੀ ਲਵਪ੍ਰੀਤ ਕੌਰ ਨੌਵੀਂ ਜਮਾਤ ‘ਚ ਪੜ੍ਹ ਰਹੀ ਸੀ | ਕੁੱਝ ਮਹੀਨੇ ਪਹਿਲਾਂ ਜੋਰਾ ਸਿੰਘ ਦੀ ਘਰਵਾਲੀ ਰਵਿੰਦਰ ਕੌਰ ਦੇ ਸੰਪਰਕ ‘ਚ ਪਿੰਡ ਬੂਹ ਗੁੱਜਰਾਂ ਦਾ ਇਸ ਨਿਰੰਜਨ ਸਿੰਘ ਦਾ ਪੁੱਤ ਤਲਵਿੰਦਰ ਸਿੰਘ ਆ ਗਿਆ | ਜਿਸਨੂੰ ਰਵਿੰਦਰ ਕੌਰ ਨੇ 5/6 ਮਹੀਨੇ ਪਹਿਲਾਂ ਧਰਮ ਦਾ ਭਰਾ ਬਣਾ ਲਿਆ | ਤਲਵਿੰਦਰ ਸਿੰਘ ਦਾ ਧਰਮ ਦੀ ਭੈਣ ਰਵਿੰਦਰ ਕੌਰ ਨੂੰ ਮਿਲਣ ਉਸਦੇ ਘਰ ਆਉਣਾ ਜਾਣਾ ਲੱਗ ਗਿਆ |
ਲੰਘੀ 7/8 ਅਪ੍ਰੈਲ ਦੀ ਦਰਮਿਆਨੀ ਰਾਤ ਜਦੋਂ ਰਵਿੰਦਰ ਕੌਰ ਅਤੇ ਜੋਰਾ ਸਿੰਘ ਪਰਿਵਾਰ ਸਣੇ ਵਿਹੜੇ ‘ਚ ਸੌਂ ਰਹੇ ਸਨ ਤਾਂ ਸਵੇਰੇ ਜਰ ਉਹਨਾਂ ਉੱਠ ਕੇ ਵੇਖਿਆ ਤਾਂ ਉਹਨਾਂ ਦੀ ਕੁੜੀ ਲਵਪ੍ਰੀਤ ਕੌਰ ਗਾਇਬ ਸੀ | ਪਰਿਵਾਰ ਵੱਲੋ ਸ਼ੱਕ ਦੀ ਸੂਈ ਤਲਵਿੰਦਰ ‘ਤੇ ਜਾਂਦੀ ਹੈ | ਤਲਵਿੰਦਰ ਦੇ ਪਿੰਡ ਬੂਹ ਗੁਜਰਾਂ ਜਾ ਅਤੇ ਉਸਦੇ ਪਿਤਾ ਨਿਰੰਜਨ ਸਿੰਘ ਨਾਲ ਗੱਲ ਕਰਨ ‘ਤੇ ਮਾਮਲਾ ਸਾਫ ਹੋ ਗਿਆ |
ਜ਼ੋਰਾ ਸਿੰਘ ਵੱਲੋਂ ਪੁਲਿਸ ਨੂੰ ਲਿਖਵਾਈ ਗਈ ਰਪਟ ਦੇ ਮੁਤਾਬਿਕ ਉਸਦੀ ਘਰਵਾਲੀ ਰਵਿੰਦਰ ਕੌਰ ਦਾ ਧਰਮ ਦਾ ਭਰਾ ਤਲਵਿੰਦਰ ਸਿੰਘ ਲਵਪ੍ਰੀਤ ਜੋ ਕੇ ਅਜੇ 15 ਕੁ ਸਾਲ ਦੀ ਹੈ ਇੱਕ ਤਾਂਤਰਿਕ ਦੀ ਮਦਦ ਦੇ ਨਾਲ ਵਿਆਹ ਕਰਵਾਉਣ ਦੇ ਮਕਸਦ ਨਾਲ ਭਜਾ ਕੇ ਲੈ ਗਿਆ | ਜਦ ਬੱਚੀ ਘਰ ਵਾਪਿਸ ਨਹੀਂ ਪ੍ਰਤੀ ਤਾਂ ਗੁੱਸੇ ‘ਚ ਆ ਉਹਨਾਂ ਤਲਵਿੰਦਰ ਸਿੰਘ ਦੇ ਘਰ ਜਾ ਭੰਨ ਤੋੜ ਕਰ ਦਿੱਤੀ |

Related posts

ਕੰਸਟਰੱਕਸ਼ਨ ਕੰਪਨੀ ਦੇ ਟੈਂਕਰ ਵਿੱਚ ਕਾਰ ਵੱਜੀ, ਪਿਤਾ ਪੁੱਤਰ ਦੀ ਮੌਤ, ਬੁਰੀ ਤਰ੍ਹਾਂ ਫਸੀਆਂ ਦੋਨਾਂ ਦੀਆਂ ਲਾਸ਼ਾਂ

Htv Punjabi

ਸ਼ਰੀਕਾਂ ‘ਚ ਝੋਨਾ ਲਾਉਂਦੇ ਲਾਉਂਦੇ ਪੈ ਗਿਆ ਪੇਚਾ !

htvteam

ਹਰ ਚਾਅ ਹੋਏਗਾ ਪੂਰਾ ਸੁਣੋ ਕਮਾਲ ਦੀਆਂ ਗੱਲਾਂ SNO Harmeet Kaur

htvteam