Htv Punjabi
Punjab Video

ਕਿਸਮਤ ਹੋਵੇ ਤਾਂ ਆਹ ਬੰਦੇ ਦੀ ਕਿਸਮਤ ਵਰਗੀ ਤੇਜ਼ ਹੋਵੇ…….

ਇੱਕ ਦਿਨ ਚ ਇਸ ਨੌਜਵਾਨ ਵਿਅਕਤੀ ਨੇ ਪਾਈਆਂ 3 ਲਾਟਰੀਆਂ
ਤਿੰਨੋ ਲਾਟਰੀਆਂ ਚ ਬਣਿਆ ਲੱਖਪਤੀ
ਲਾਟਰੀ ਮਾਲਿਕ ਸਮੇਤ ਸਾਰੇ ਪਿੰਡ ਚ ਬਣਿਆ ਖੁਸ਼ੀ ਦਾ ਮਹੌਲ
ਫਰੀਦਕੋਟ ਜਿਲ੍ਹੇ ਦੇ ਪਿੰਡ ਡੋਡ ਚ ਇੱਕ ਨੌਜਵਾਨ ਵਿਅਕਤੀ ਨੇ 20 ਰੁਪਏ,30 ਰੁਪਏ,30 ਰੁਪਏ ਦੀਆਂ ਤਿੰਨ ਲਾਟਰੀਆਂ ਪਾਈਆ ਦੀ ਸ਼ਾਮ ਤੱਕ ਤਿੰਨੋ ਲਾਟਰੀਆਂ ਵਿਚੋਂ ਹਰਮੇਲ ਸਿੰਘ ਨਾਮ ਦੇ ਨੌਜਵਾਨ ਇੱਕ ਲੱਖ 7200 ਦੇ ਇਨਾਮ ਨਿੱਕਲ ਆਏ ਜਿਸਦੇ ਚਲਦਿਆਂ ਪੂਰੇ ਪਿੰਡ ਵਾਸੀਆਂ ਚ ਖੁਸ਼ੀ ਦਾ ਮਹੌਲ ਬਣਿਆ ਹੋਇਆ ਹੈ, ਇਸ ਮੌਕੇ ਲਾਟਰੀ ਮਾਲਿਕ ਜਗਮੀਤ ਸਿੰਘ ਵੱਲੋ ਨੌਜਵਾਨ ਹਰਮੇਲ ਸਿੰਘ ਦਾ ਨੋਟਾਂ ਦੇ ਹਾਰ ਪਾਕੇ ਸਨਮਾਨ ਕੀਤਾ ਗਿਆ ਅਤੇ ਹਰਮੇਲ ਸਿੰਘ ਵੱਲੋਂ ਲਾਟਰੀ ਮਾਲਿਕ ਦਾ ਨੋਟਾਂ ਦੇ ਹਾਰ ਪਾਕੇ ਸਨਮਾਨ ਕੀਤਾ।

ਇਸ ਮੌਕੇ ਲਖਪਤੀ ਬਣੇ ਹਰਮੇਲ ਸਿੰਘ ਨੇ ਦੱਸਿਆ ਕਿ ਉਸਦੇ ਬੱਚੇ ਨੇ ਉਸਨੂੰ ਕਹਿ ਦਿੱਤਾ ਕਿ ਆਪਾਂ ਲਾਟਰੀ ਪਾਉਣੀ ਹੈ ਤਾਂ ਉਸਨੇ ਪਹਿਲਾਂ ਇੱਕ ਲਾਟਰੀ 20 ਰੁਪਏ ਦੀ ਪਾਈ,ਫਿਰ 30/30 ਰੁਪਏ ਦੀਆਂ ਦੋ ਹੋਰ ਪਾ ਦਿੱਤੀਆਂ ਤੇ ਸ਼ਾਮ ਨੂੰ ਲਾਟਰੀ ਵੀਰ ਦਾ ਫੋਨ ਆ ਗਿਆ ਤੁਹਾਡੇ ਇਨਾਮ ਨਿੱਕਲ ਆਏ ਹਨ ਉਸਨੂੰ ਯਕੀਨ ਨਹੀਂ ਹੋ ਰਿਹਾ ਸੀ ਜਦੋਂ ਲਾਟਰੀ ਸਟਾਲ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਲਾਟਰੀ ਚ ਇੱਕ ਲੱਖ ਰੁਪਏ ਦਾ ਇਨਾਮ ਦੋਨਾਂ ਚ 36,36 ਸੋ ਦੇ ਇਨਾਮ ਨਿਕਲ ਆਏ ਉਸ ਵਕਤ ਖੁਸ਼ੀ ਸਾਂਭੀ ਨਹੀਂ ਗਈ।ਨਾਲ ਹੀ ਲਾਟਰੀ ਮਾਲਿਕ ਜਗਮੀਤ ਸਿੰਘ ਨੇ ਦੱਸਿਆ ਕਿ ਹਰਮੇਲ ਸਿੰਘ ਨੇ 3 ਲਾਟਰੀਆਂ ਪਾਈਆਂ ਸੀ ਸ਼ਾਮ ਨੂੰ ਪਤਾ ਲਗਾ ਤਿਨਾ ਲਾਟਰੀਆਂ ਦੇ ਇਨਾਮ ਆ ਗਏ ਉਸ ਵਕਤ ਹੀ ਹਰਮੇਲ ਨੂੰ ਫੋਨ ਕਰਕੇ ਬੁਲਾਇਆ ਅਤੇ ਵਧਾਈਆਂ ਦਿੱਤੀਆਂ।ਉਸੇ ਦਿਨ ਤੋਂ ਲੋਕ ਇਕ ਦਿਨ ਚ 200 ਦੇ ਕਰੀਬ ਲਾਟਰੀਆਂ ਪਾਉਣੀ ਸ਼ੁਰੂ ਕਰ ਚੁੱਕੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫਿਰੌਤੀ ਮੰਗਣ ਤੋਂ ਬਾਅਦ ਨਿਜੀ ਹਸਪਤਾਲ ‘ਤੇ ਕੀਤੀ ਫਾਇਰਿੰਗ

htvteam

ਹੋਲੇ ਮਹੱਲੇ ਮੌਕੇ ਖ਼ਾਲਸਾਈ ਰੰਗ ‘ਚ ਰੰਗੀ ਗੁਰੂ ਦੀ ਨਗਰੀ, ਜੈਕਾਰਿਆਂ ਦੀ ਗੂੰਜ ਹੇਠ ਸਜਾਇਆ ਅਲੌਕਿਕ ਨਗਰ ਕੀਰਤਨ

htvteam

ਆਹ ਜੱਟ ਦੇ ਪੁੱਤ ਨਾਲ ਖੇਤ ‘ਚ ਦੇਖੋ ਕੀ ਹੋਇਆ

htvteam

Leave a Comment