Htv Punjabi
Punjab Video

ਕੁੜੀ ਤੇ ਗੱਡੀ ਫੇਰ ਅਗਲਾ ਸੀਨ ਦੇਖੋ

ਕਰੇਟਾ ਕਾਰ ਦੇ ਵਿੱਚ ਇਕੱਲੀ ਆ ਰਹੀ ਸੋਹਣੀ ਜਿਹੀ ਕੁੜੀ ਨੇ ਆਰਮੀ ਦੇ ਕੈਪਟਨ ਨਾਲ ਸੜਕ ਤੇ ਕੁਝ ਅਜਿਹਾ ਕਰ ਦਿੱਤਾ,,ਕੀ ਦੇਖਦੇ ਦੇਖਦੇ ਲੋਕਾਂ ਦੀ ਭੀੜ ਜਮਾ ਹੋ ਗਈ,, ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ ਦੇਖ ਸਕਦੇ ਹੋ ਕਿ ਇੱਥੇ ਗੱਡੀਆਂ ਖੜੀਆਂ ਨੇ ਤੇ ਫੌਜ ਦੇ ਅਫਸਰ ਵੀ ਨੀਚੇ ਉਤਰੇ ਹੋਏ ਨੇ,, ਦਰਅਸਲ ਅੰਮ੍ਰਿਤਸਰ ਦੇ ਕੋਰਟ ਰੋਡ ਤੇ ਕੁੜੀ ਨੇ ਆਪਣੀ ਗੱਡੀ ਨਾਲ ਆਰਮੀ ਅਫਸਰ ਦੀਆਂ ਦੋ ਗੱਡੀਆਂ ਸਣੇ ਦੋ ਆਮ ਗੱਡੀਆਂ ਠੋਕ ਦਿੱਤੀਆਂ,, ਲੜਕੀ ਜੋ ਕਿ ਗੱਡੀ ਚਲਾ ਰਹੀ ਸੀ ਉਸ ਕੋਲੋਂ ਅਚਾਨਕ ਰੇਸ ਜਿਆਦਾ ਦਿੱਤੀ ਗਈ ਜਿਸਦੇ ਚਲਦੇ ਅੱਗੇ ਜਾ ਰਹੀਆਂ ਗੱਡੀਆਂ ਵਿੱਚ ਗੱਡੀ ਟਕਰਾ ਗਈ ਤੇ ਚਾਰ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਜਿਸਦੇ ਚਲਦੇ ਗੱਡੀਆਂ ਦਾ ਕਾਫੀ ਨੁਕਸਾਨ ਵੀ ਹੋ ਗਿਆ,, ਜਿਨਾਂ ਦੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਪਿੱਛੋਂ ਇੱਕ ਲੜਕੀ ਆ ਰਹੀ ਸੀ ਜਿਸ ਨੇ ਸਾਡੀ ਗੱਡੀ ਦੇ ਵਿੱਚ ਗੱਡੀ ਮਾਰ ਦਿੱਤੀ ਤੇ ਨਾਲ ਹੀ ਉੱਤੇ ਅੱਗੇ ਆਰਮੀ ਦੀ ਗੱਡੀ ਜਾ ਰਹੀ ਸੀ ਉਸ ਵਿੱਚ ਗੱਡੀ ਵੱਜ ਗਈ। ਹੇਠ ਉੱਤੇ ਲਗਾਤਾਰ ਚਾਰ ਗੱਡੀਆਂ ਇੱਕ ਦੂਜੇ ਵਿੱਚ ਵੱਜ ਗਈਆਂ ਜਿਸਦੇ ਚਲਦੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਪਰ ਕਿਸੇ ਨੂੰ ਵੀ ਕੋਈ ਚੋਟ ਨਹੀਂ ਆਈ ਪਰ ਜਿਹੜੀ ਲੜਕੀ ਗੱਡੀ ਚਲਾ ਰਹੀ ਸੀ ਜਿਸ ਨੇ ਗੱਡੀ ਮਾਰੀ ਉਸ ਨੂੰ ਮਾਮੂਲੀ ਜਿਹੀ ਚੋਟ ਆਈ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲੈ ਕੇ ਗਏ ਹਨ।

ਉੱਥੇ ਹੀ ਥਾਣਾ ਸਿਵਲ ਲਾਈਨ ਦੇ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੋਰਟ ਰੋਡ ਤੇ ਇੱਕ ਗੱਡੀ ਦੇ ਨਾਲ ਗੱਡੀਆਂ ਵੱਜਣ ਕਾਰਨ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੋ ਵੀ ਸਾਨੂੰ ਸ਼ਿਕਾਇਤ ਦਰਜ ਕਰਵਾਏਗਾ ਉਸ ਹਿਸਾਬ ਨਾਲ ਬੰਨਦੀ ਕਾਰਵਾਈ ਕੀਤੀ ਜਾਵੇਗੀ।

ਖੈਰ ਇਸ ਐਕਸੀਡੈਂਟ ਦੇ ਵਿੱਚ ਗਣੀਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਹਿਸਾਬ ਦੇ ਨਾਲ ਗੱਡੀਆਂ ਚ ਗੱਡੀਆਂ ਵੱਜੀਆਂ ਨੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਜਗਾੜੀ ਬੰਦੇ ਸਰਕਾਰੀ ਬਿਜਲੀ ਤੇ ਕੁੰਡੀ ਪਾ ਕੇ ਈ ਰਿਕਸ਼ਾ ਚਾਰਜ ਕਰਨ ਦਾ ਬਿਜਨਸ ਖੋਲੀ ਬੈਠੇ ਸਨ, ਫੜੇ ਗਏ

Htv Punjabi

ਆਹ ਦੇਖੋ ਸ਼ਹਿਰ ‘ਚ ਕੀ ਹੋਇਆ

htvteam

ਨਹੀਂ ਰੁਕ ਰਿਹਾ ਤਬਾਹੀ ਦਾ ਮੰਜ਼ਰ, ਡੁੱਬ ਗਏ ਲੋਕ

htvteam

Leave a Comment