Htv Punjabi
Uncategorized

ਕੋਰੋਨਾ ਮਹਾਂਮਾਰੀ ਵਿਚਾਲੇ ਵਿੱਤ ਮੰਤਰੀ ਨੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ਲਾਂਚ ਕੀਤੀ ‘ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ’

ਕੋਰੋਨਾ ਸੰਕਟ ਵਿੱਚ ਪਟਰੀ ਤੋਂ ਉੱਤਰ ਗਈ ਅਰਥ ਵਿਵਸਥਾ ਨੂੰ ਸਹੀ ਰਸਤੇ ਤੇ ਲਿਆਉਣ ਲਈ ਮੋਦੀ ਸਰਕਾਰ ਨੇ ਇੱਕ ਹੋਰ ਰਾਹਤ ਪੈਕਜ਼ ਦੇਣ ਦਾ ਐਲਾਨ ਕੀਤਾ ਹੈ… ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫ੍ਰੇਨਸ ‘ਚ ਕਿਹਾ ਹੈ ਕਿ ਹੁਣ ਦੇ ਅੰਕੜੇ ਅਰਥ ਵਿਵਸਥਾ ਵਿੱਚ ਸੁਧਾਰ ਦੇ ਸੰਕੇਤ ਦੇ ਰਹੇ ਹਨ । ਸਰਕਾਰ ਨੇ ਆਤਮ-ਨਿਰਭਰ ਭਾਰਤ 3.0 ਦੇ ਤਹਿਤ ਐਲਾਨ ਕਰ ਦਿੱਤਾ ਹੈ। ਆਤਮ-ਨਿਰਭਰਤਾ ਭਾਰਤ ਰੋਜ਼ਗਾਰ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਕਿ ਨਵੇਂ ਰੋਜ਼ਗਾਰ ਪੈਦਾ ਹੋ ਸਕਣ ।


ਉਹਨਾਂ ਕਿਹਾ ਹੈ ਕਿ ਆਤਮ-ਨਿਰਭਰਤਾ ਭਾਰਤ 3.0 ਦੇ ਤਹਿਤ 12 ਐਲਾਨ ਕੀਤੇ ਜਾਣਗੇ, ਉਹਨਾਂ ਕਿਹਾ ਕਿ ਹੁਣ ਦੇ ਅੰਕੜੇ ਅਰਥ-ਵਿਵਸਥਾ ਵਿੱਚ ਸੁਧਾਰ ਦੇ ਸੰਕੇਤ ਦੇ ਰਹੇ ਹਨ ਉਹਨਾਂ ਕਿਹਾ ਕਿ ਜੀ.ਐਸ.ਟੀ. ਕੁਲੈਕਲੇਸ਼ਨ ਜਿਵੇਂ ਬਹੁਤ ਅੰਕੜੇ ਵਧੀਆ ਹੋ ਗਏ ਹਨ ਤੇ ਰਿਜ਼ਰਵ ਬੈਂਕ ਨੇ ਇਹ ਸੰਕੇਤ ਦਿੱਤਾ ਹੈ ਕਿ ਤੀਸਰੀ ਤਿਮਾਹੀ ਵਿੱਚ ਇੱਕਨੋਮੀ ਪੋਜ਼ਟਿਵ ਜੀਡੀਪੀ ਵਿੱਚ ਵਾਧਾ ਕਰ ਸਕਦੀ ਹੈ ।

NIRMALA
ਉਹਨਾਂ ਕਿਹਾ ਕਿ ਰੇਲਵੇ ਦੁਆਰਾ ਸਮਾਨ ਦੀ ਢੋਹਾ-ਢੁਹਾਈ 20 ਫੀਸਦੀ ਵੱਧੀ ਹੈ, ਬੈਂਕ ਕਰਜ਼ੇ ਦੀ ਵੰਡ 5 ਫੀਸਦੀ ਵੱਧ ਗਈ ਹੈ…ਸ਼ੇਅਰ ਬਾਜ਼ਾਰ ਦੇ ਰਿਕਾਰਡ ਉੱਪਰ ਨੂੰ ਹਨ । ਐਫ.ਪੀ.ਆਈ ਦਾ ਨੈਂਟ ਨਿਵੇਸ਼ ਵੀ ਸਕਾਰਾਤਮਕ ਰਿਹਾ ਹੈ.. ਵਿਦੇਸ਼ੀ ਪੈਸੇ ਦੇ ਭੰਡਾਰ ਵੀ 560 ਅਰਬ ਡਾਲਰ ਦੇ ਰਿਕਾਰਡ ਤੇ ਪਹੁੰਚ ਗਏ ਹਨ ।

Related posts

Air Force ‘ਚ ਨੌਕਰੀ ਕਰਨ ਦਾ ਸ਼ਾਨਦਾਰ ਮੌਕਾ, 12ਵੀਂ ਤੇ ਗ੍ਰੈਜੂਏਟ ਪਾਸ ਕਰ ਸਕਦੇ ਅਪਲਾਈ

admin

ਭਾਰਤ ਤੋਂ ਦਵਾਈਆਂ ਮੰਗਾ ਕੇ ਅਮਰੀਕਾ ਦੇ ਵਾਈਟ ਹਾਊਸ ਨੇ ਮੋਦੀ ਦਾ ਟਵਿੱਟਰ ਅਕਾਊਂਟ ਤੇ ਕੀਤਾ ਆਹ ਕੰਮ

Htv Punjabi

ਮੋਦੀ ਸਰਕਾਰ ਦੇ ਇਸ ਕੰਮ ਦਾ ਰਿਜ਼ਰਵ ਬੈਂਕ ਨੇ ਕੀਤਾ ਆਰਟੀਆਈ ‘ਚ ਖੁਲਾਸਾ, ਰਾਹੁਲ ਗਾਂਧੀ ਕਹਿੰਦੇ ਤਾਂਹੀ ਤਾਂ ਸੰਸਦ ਚ ਚੁੱਪ ਸਨ ਇਹ, ਪਰ ਛੱਡਦੇ ਨਹੀਂ !

Htv Punjabi