Htv Punjabi
Punjab Video

ਕੋਲਡਡ੍ਰਿੰਕ ਪੀਣ ਦੇ ਬਹਾਨੇ ਵਿਆਹ ਵਾਲੀ ਕੁੜੀ ਹੋਈ ਫ਼ਰਾਰ

ਮਾਮਲਾ ਹੈ ਪੁਲਿਸ ਜਿਲ੍ਹਾ ਖੰਨਾ ਦੇ ਥਾਣਾ ਮਾਛੀਵਾੜਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਗੜ੍ਹੀ ਬੇਟ ਦਾ, ਜਿੱਥੇ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਦੇ ਰਿਸ਼ਤੇ ਲਈ ਉਸਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪਿੰਡ ’ਚ ਰਹਿੰਦੀ ਇੱਕ ਵਿਚੋਲਣ ਰਾਣੋ ਨਾਲ ਰਾਬਤਾ ਕਾਇਮ ਕੀਤਾ | ਰਾਣੋਂ ਨੇ ਉਹਨਾਂ ਨੂੰ ਕਿਹਾ ਕਿ ਉਸਦੀ ਨਜ਼ਰ ‘ਚ ਕਈ ਕੁੜੀਆਂ ਨੇ ਤੇ ਉਹ ਏਸ ਕਾਕੇ ਦਾ ਸਾਕ ਕਿਸੇ ਕੁੜੀ ਨਾਲ ਕਰਵਾ ਦੇਵੇਗੀ | ਫੇਰ ਵਿਚੋਲਣ ਵਿਆਹ ਕਰਵਾਉਣ ਵਾਲੇ ਕਾਕੇ ਅਤੇ ਉਸਦੇ ਪਰਿਵਾਰਕ ਜੀਆਂ ਨੂੰ ਨਾਲ ਲੈ ਰਿਸ਼ਤਾ ਕਰਵਾਉਣ ਲਈ ਕਈ ਜਗ੍ਹਾ ਘੁੰਮਾਉਂਦੀ ਰਹੀ | ਖ਼ਰਚਾ ਵੀ ਚੰਗਾ ਕਰਵਾ ਦਿੱਤਾ | ਪਰ ਕਿਤੇ ਵੀ ਰਿਸ਼ਤਾ ਪੱਕਾ ਨਾ ਹੋਇਆ।
ਫਿਰ ਕੁੱਝ ਦਿਨ ਪਹਿਲਾਂ ਵਿਚੋਲਣ ਰਾਣੋ ਨੇ ਗੁਰਪ੍ਰੀਤ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਹਰਿਆਣਾ ਵਿਚ ਗਰੀਬ ਪਰਿਵਾਰ ਦੀ ਕੁੜੀ ਹੈ ਅਤੇ ਉਸਨੇ ਦੂਜੀ ਧਿਰ ਦੀ ਵਿਚੋਲਣ ਨਾਲ ਵੀ ਗੱਲ ਕਰ ਲਈ ਹੈ ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਸਣੇ ਚਾਂਈ-ਚਾਂਈ ਵਿਆਹ ਕਰਵਾਉਣ ਲਈ ਪੰਚਕੂਲਾ ਪਹੁੰਚ ਗਿਆ।
ਓਥੇ ਪਹੁੰਚ ਇੱਕ ਔਰਤ ਸੁਮਨ ਨਾਂ ਦੀ ਕੁੜੀ ਨੂੰ ਆਪਣੇ ਨਾਲ ਲੈ ਆਈ ਸੀ ਜੋ ਕਿ ਆਪਣੇ ਆਪ ਨੂੰ ਉਸ ਕੁੜੀ ਦੀ ਮਾਸੀ ਦੱਸ ਰਹੀ ਸੀ। ਕੁੜੀ ਨਾਲ ਉਸਦਾ ਇੱਕ ਭਰਾ ਵੀ ਆਇਆ ਸੀ |
ਚਲੋ ! ਫੇਰ ਮੰਦਰ ਵਿਚ ਹਿੰਦੂ ਰੀਤੀ-ਰਿਵਾਜ਼ਾ ਮੁਤਾਬਿਕ ਵਿਆਹ ਵੀ ਹੋ ਗਿਆ। ਮੁੰਡੇ ਵਾਲੇ ਕੁੜੀ ਦਾ ਲੀੜਾ ਲੱਤਾ ਤੇ ਹੋਰ ਹਾਰ-ਸ਼ਿੰਗਾਰ ਦਾ ਸਮਾਨ ਵੀ ਖਰੀਦ ਕੇ ਲੈ ਗਏ ਸਨ | ਮੁੰਡੇ ਵਾਲਿਆਂ ਦੇ ਦੱਸਣ ਅਨੁਸਾਰ ਜਿਸ ਉੱਪਰ 50 ਹਜ਼ਾਰ ਰੁਪਏ ਦੇ ਕਰੀਬ ਖਰਚਾ ਆਇਆ। ਇਸ ਤੋਂ ਇਲਾਵਾ ਵਿਚੋਲਣ ਨੇ 5 ਹਜ਼ਾਰ ਨਕਦ ਵੀ ਵਸੂਲ ਲਏ।

Related posts

ਘੁੰਮਣ ਵਾਲੇ ਪਾਰਕ ਚ ਮੁੰਡੇ ਕੁੜੀਆਂ ਨੇ ਲਾ’ਹੀ ਸ਼+ਰਮ

htvteam

ਸ਼ਾਬਾਸ਼ ਓਏ ਵੀਡੀਓ ਬਣਾਉਣ ਵਾਲਿਆ, ਜਮਾਂ ਸਿਰੇ ਈ ਲਾਤੀ ਗੱਲ ! ਸੱਚੀ… ਜੇ ਵੀਡੀਓ ਨਾ ਬਣਦੀ ਤਾਂ ਸੱਚਾਈ ਤੇ ਪੈ ਜਾਂਦਾ ਪਰਦਾ? ਫੇਰ ਇਸ ਕਾਂਗਰਸੀ ਦਾ ਜ਼ੁਲਮ ਸ਼ਾਇਦ ਕਦੇ ਨਾ ਆਉਂਦਾ ਬਾਹਰ! 

Htv Punjabi

ਪੰਜਾਬ ਦੀ ਸਿਆਸਤ ‘ਚ ਡਿਬਰੂਗੜ੍ਹ ਵਾਲਿਆਂ ਲਿਆਂਦਾ ਭੂਚਾਲ

htvteam