Htv Punjabi
Punjab Video

ਚਰਚ ਜਾਂਦੀਆਂ ਕੁੜੀਆਂ ਨਾਲ ਮੁੰਡਿਆਂ ਨੇ ਕੀਤੀਆਂ ਆਹ ਹਰਕਤਾਂ ?

ਚਰਚ ਚ ਜਾਂਦੀਆਂ ਲੜਕੀਆਂ ਨੂੰ ਕੁਝ ਵਿਅਕਤੀ ਕਰਦੇ ਸੀ ਤੰਗ ਪਰੇਸ਼ਾਨ
ਰੋਕਣ ਤੇ ਘਰ ਤੇ ਕਰਤਾ ਹਮਲਾ, ਪਰਿਵਾਰ ਨੇ ਲਗਾਏ ਇਲਜ਼ਾਮ
ਘਰ ਚ ਦਾਖਲ ਹੋਕੇ ਕੀਤੀ ਬੁਰੀ ਤਰ੍ਹਾਂ ਭੰਨ ਤੋੜ
ਪੁਲਿਸ ਨੇ ਕੀਤੀ ਕਾਰਵਾਈ, 12 ਤੇ ਮਾਮਲਾ ਦਰਜ, 6 ਗ੍ਰਿਫਤਾਰ
ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿੱਚ ਉਸ ਵੇਲੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਸ਼ ਦੇਖਣ ਨੂੰ ਮਿਲਿਆ ਜਦੋਂ ਚਰਚ ਜਾਂਦੀਆਂ ਲੜਕੀਆਂ ਨੂੰ ਕੁਝ ਵਿਅਕਤੀ ਪਰੇਸ਼ਾਨ ਕਰਦੇ ਸੀ ਜਿਸ ਦੇ ਚਲਦੇ ਜਦੋਂ ਉਹਨਾਂ ਨੌਜਵਾਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਨਾਲ ਭੰਨਤੋੜ ਕਰਕੇ ਸਾਰਾ ਘਰ ਤਹਿਸ ਨਹਿਸ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਕਾਰਵਾਈ ਕਰਦੇ ਹੋਏ 12 ਲੋਕਾਂ ਤੇ ਮਾਮਲਾ ਦਰਜ ਕੀਤਾ ਅਤੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀਆਂ ਲੜਕੀਆਂ ਚਰਚ ਵਿੱਚ ਜਾਂਦੀਆਂ ਸੀ ਜਿੱਥੇ ਇਹ ਲੋਕ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਜਦੋਂ ਉਹਨਾਂ ਨੂੰ ਇਸ ਸਬੰਧੀ ਰੋਕਿਆ ਅਤੇ ਪੰਚਾਇਤ ਵਿੱਚ ਵੀ ਇਸ ਸਬੰਧੀ ਉਹਨਾਂ ਨੂੰ ਰੋਕਿਆ ਗਿਆ ਤਾਂ ਹੁਣ ਉਹਨਾਂ ਲੋਕਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਦੇ ਨਾਲ ਭੰਨਤੋੜ ਕੀਤੀ ਗਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਵਿਰੋਧ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਇਸ ਸਬੰਧੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਹੋਏ 12 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਛੇ ਲੋਕਾਂ ਨੂੰ ਗ੍ਰਫਤਾਰ ਵੀ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਨੇ ਵੀ ਗਲਤੀ ਕੀਤੀ ਹੈ ਉਸ ਨੂੰ ਸਜ਼ਾ ਦਿੱਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਂ ਪੁੱਤ ਰਲ਼ ਇੰਝ ਕਰਦੇ ਨੇ ਸੋਹਣੀਆਂ ਜਵਾਨੀਆਂ ਬਰਬਾਦ; ਲੋਕਾਂ ਨੇ ਸੜਕ ਜਾਮ ਕਰ ਲਾਇਆ ਧਰਨਾ

htvteam

ਸੁਭਕਰਨ ਸਿੰਘ ਦੇ ਸ਼ਹੀਦ ਹੋਣ ‘ਤੇ ਸਿੰਘ ਸਾਬ੍ਹ ਨੂੰ ਚੜ੍ਹਿਆ ਹਰਖ

htvteam

ਰਾਤ ਵੇਲੇ ਦੇਖੋ ਮਾਤਾ ਦੇ ਜਗਰਾਤੇ ‘ਚ ਕੀ ਹੋ ਰਿਹਾ ਸੀ; ਦੇਖੋ ਵੀਡੀਓ

htvteam

Leave a Comment