ਅੰਮ੍ਰਿਤਸਰ ਕੱਪੜਿਆਂ ਦੀ ਦੁਕਾਨ ਤੇ ਆਈਆਂ ਮਹਿਲਾਵਾਂ ਨੇ ਕੀਤੀ ਚੋਰੀ
ਚੁੰਨੀ ਚ ਸੂਟ ਲਕੋਕੇ ਹੋਈਆਂ ਦੁਕਾਨ ਤੋਂ ਫਰਾਰ
ਸਾਰੀ ਘਟਨਾ ਦੁਕਾਨ ਦੇ ਕੈਮਰੇ ਵਿੱਚ ਹੋਈ ਕੈਦ
ਆਹ ਦੇਖ ਲਓ ਦੋ ਹਰੀ ਪੀਲੀ ਚੁੰਨੀ ਵਾਲੀਆਂ ਜਨਾਨੀਆਂ ਕੱਪੜਿਆਂ ਦੀ ਦੁਕਾਨ ਦੇ ਵਿੱਚ ਕਰ ਗਈਆਂ ਅਜਿਹੀ ਕਰਤੂਤ ਕਿ ਜੇਕਰ ਕੈਮਰੇ ਦੇ ਵਿੱਚ ਇਹਨਾਂ ਦੀ ਵੀਡੀਓ ਰਿਕਾਰਡ ਨਾ ਹੁੰਦੀ ਤਾਂ ਦੁਕਾਨਦਾਰ ਵੀ ਸਸੋਪ ਦੇ ਵਿੱਚ ਪੈ ਜਾਂਦਾ,,,, ਤਾਂ ਦੁਕਾਨਦਾਰ ਜਿਨਾਂ ਦੀ ਦੁਕਾਨ ਦੇ ਉੱਤੇ ਅਜਿਹੇ ਓਪਰੇ ਗਾਹ ਪਾਉਂਦੇ ਨੇ ਤਾਂ ਵੀਡੀਓ ਨੂੰ ਜਰਾ ਧਿਆਨ ਨਾਲ ਦੇਖ ਲੈਣ ਕਿਤੇ ਤੁਹਾਡੇ ਨਾਲ ਵੀ ਉਹ ਨਾ ਹੋ ਜਾਵੇ ਜੋ ਇਸ ਦੁਕਾਨਦਾਰ ਦੇ ਨਾਲ ਹੋਈ ਹੈ।
ਅੰਮ੍ਰਿਤਸਰ ਮਜੀਠਾ ਰੋਡ ਇੰਦਰਕਲੋਨੀ ਵਿੱਖੇ ਭਾਟੀਆ ਕਲਾਥ ਹਾਉਸ ਸਾਹਮਣੇ ਆਇਆ ਹੈ ਇਸ ਮੌਕੇ ਤੇ ਤਲਵਿੰਦਰ ਸਿੰਘ ਭਾਟੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰੱਖੜੀ ਦੇ ਤਿਉਹਾਰ ਨੂੰ ਲੈਕੇ ਔਰਤਾਂ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਹੈ ਇਸੇ ਨੂੰ ਲੈਕੇ ਅੱਜ ਸਾਡੀ ਦੁਕਾਨ ਤੇ ਦੋ ਔਰਤਾਂ ਆਈਆਂ ਤੇ ਉਹਨਾਂ ਵੱਲੋਂ ਵਧੀਆ ਸੂਟਾਂ ਦੀ ਮੰਗ ਕੀਤੀ ਅਤੇ ਸੂਟ ਵੇਖਣ ਦੇ ਬਹਾਨੇ ਸਾਡੀ ਦੁਕਾਨ ਤੋਂ ਸੂਟ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਈਆਂ ਅਤੇ ਇਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਇਸ ਮੌਕੇ ਤੇ ਤਲਵਿੰਦਰ ਭਾਟੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਇਸ ਔਰਤਾਂ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਪੰਜ ਤੋਂ 10 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਉਸਦਾ ਨਾਮ ਗੁਪਤ ਰੱਖਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
