ਜਸਵਿੰਦਰ ਭੱਲਾ ਦੇ ਦੇਹਾਂਤ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਦਾ ਬਿਆਨ
ਕਿਹਾ ਜਸਵਿੰਦਰ ਭੱਲਾ ਦਾ ਚਲੇ ਜਾਣਾ ਯੂਨੀਵਰਸਿਟੀ ਨੂੰ ਵੱਡਾ ਘਾਟਾ
ਕਿਹਾ ਯੂਨੀਵਰਸਿਟੀ ਚ ਰਹਿੰਦੇ ਹੀ ਉਹ ਕਲਾ ਨਾਲ ਜੁੜੇ
ਪੰਜਾਬੀ ਫਿਲਮ ਅਦਾਕਾਰ ਅਤੇ ਹਾਸ ਰਸ ਕਲਾਕਾਰ ਜਸਵਿੰਦਰ ਭੱਲਾ ਦਾ ਅੱਜ ਦੇਹਾਂਤ ਹੋ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਉਹਨਾਂ ਦੇ ਵਿਸ਼ੇਸ਼ ਸੰਬੰਧ ਰਹੇ ਨੇ ਕਿਉਂਕਿ ਇਸ ਯੂਨੀਵਰਸਿਟੀ ਦੇ ਵਿੱਚ ਹੀ ਉਹਨਾਂ ਨੇ ਆਪਣੇ ਕਲਾ ਦੇ ਜੋਹਰ ਦਿਖਾਉਣੇ ਸ਼ੁਰੂ ਕੀਤੇ ਸਨ। ਜਸਵਿੰਦਰ ਭੱਲਾ ਨਾ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਹੇ ਨੇ ਸਗੋਂ ਇੱਥੇ ਉਹ ਪੜ੍ਾਉਂਦੇ ਵੀ ਰਹੇ ਨੇ। ਬੀਐਸਸੀ ਅਤੇ ਫਿਰ ਐਮਐਸਸੀ ਕਰਨ ਤੋਂ ਬਾਅਦ ਉਹਨਾਂ ਨੇ ਬਤੌਰ ਸਹਾਇਕ ਪ੍ਰੋਫੈਸਰ ਯੂਨੀਵਰਸਿਟੀ ਤੋਂ ਹੀ ਆਪਣੇ ਭਵਿੱਖ ਦੀ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਉਹ ਪ੍ਰੋਫੈਸਰ ਬਣੇ ਐਕਸਟੈਂਸ਼ਨ ਐਜੂਕੇਸ਼ਨ ਦੇ ਹੈਡ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਖੇਤੀਬਾੜੀ ਮੇਲਿਆਂ ਤੋਂ ਪੰਜਾਬ ਦੇ ਲੋਕਾਂ ਤੱਕ ਜੋ ਸੁਨੇਹੇ ਪਹੁੰਚਾਏ ਉਹਨਾਂ ਨੇ ਤਾਂ ਉਮਰ ਤੱਕ ਯਾਦ ਰੱਖਣ ਵੀਸੀ ਸਤਬੀਰ ਸਿੰਘ ਗੋਸਲ ਨੇ ਗੱਲ ਆਖੀ ਹੈ।
ਦੂਜੇ ਪਾਸੇ ਐਡੀਸ਼ਨਲ ਕਮਿਊਨੀਕੇਸ਼ਨ ਸੈਂਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਾਕਟਰ ਟੀਐਸ ਰਿਆੜ ਨੇ ਵੀ ਜਸਵਿੰਦਰ ਭੱਲਾ ਦੇ ਦੇਹਾਂਤ ਤੇ ਦੁੱਖ ਜਾਹਿਰ ਕਰਦੇ ਹੋਏ ਕਿਹਾ ਕਿ 1990 ਦੇ ਕਰੀਬ ਉਹਨਾਂ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਸੀ ਉਹਨਾਂ ਕਿਹਾ ਕਿ ਅੱਜ ਉਹ ਇਸ ਮੁਕਾਮ ਤੇ ਪਹੁੰਚੇ ਅਜਿਹੇ ਅਧਿਆਪਕਾਂ ਕਰਕੇ। ਇਸ ਤੋਂ ਇਲਾਵਾ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਰਹਿੰਦਿਆਂ ਹੀ 1988 ਤੋਂ ਲੈ ਕੇ ਛਣਕਾਟਾ ਕੈਸਟ ਕਢੀ ਇਸ ਦੌਰਾਨ ਖੇਤੀਬਾੜੀ ਸੰਦੇਸ਼ ਵੀ ਉਹ ਕਿਸਾਨਾਂ ਤੱਕ ਪਹੁੰਚਾਉਂਦੇ ਰਹੇ ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਸਟੇਜਾਂ ਦਾ ਉਹ ਹਿੱਸਾ ਰਹੇ ਨੇ ਇੱਥੋਂ ਪੜ੍ਦਿਆਂ ਹੀ ਉਹਨਾਂ ਨੇ ਸਟੇਜ ਤੇ ਆਪਣੀ ਅਦਾਕਾਰੀ ਸ਼ੁਰੂ ਕੀਤੀ ਸੀ ਇਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਅੱਜ ਪੂਰੇ ਵਿਸ਼ਵ ਦੇ ਨਾਲ ਇੱਕ ਵੱਡਾ ਘਾਟਾ ਪਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
