Htv Punjabi
Punjab

ਟਰੈਕਟਰ ਪਰੇਡ ਤੋਂ ਪਹਿਲਾਂ ਦਿਖਾਇਆ ਗਿਆ ਟ੍ਰੇਲਰ , ਔਰਤਾਂ ਨੇ ਪਾਈ ਧੱਕ…..

ਕਿਸਾਨ ਅੰਦੋਲਨ ਦਾ ਬੁੱਧਵਾਰ ਨੂੰ 42 ਵਾਂ ਦਿਨ ਹੈ । ਖਰਾਬ ਮੌਸਮ ਦੇ ਕਾਰਨ ਕਰਕੇ ਕਿਸਾਨਾਂ ਨੂੰ 6 ਜਨਵਰੀ ਦੀ ਬਜਾਏ 7 ਜਨਵਰੀ ਨੂੰ ਦਿੱਲੀ ਦੇ ਚਾਰੇ ਪਾਸੇ ਟਰ੍ਰੇਕਟਰ ਮਾਰਚ ਰੈਲੀ ਕੱਡੀ ਜਾਵੇਗੀ । ਉਹਨਾਂ ਕਿਹਾ ਇਹ ਰੈਲੀ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪ੍ਰੇਡ ਦਾ ਟ੍ਰਾਇਲ ਹੋਵੇਗਾ ।

250 ਔਰਤਾਂ ਕਰਨਗੀਆ 26 ਜਨਵਰੀ ਦੀ ਟਰੈਕਟਰ ਪਰੇਡ ਦੀ ਅਗਵਾਈ

ਸਿੰਘੂ ਬਾਰਡਰ ਤੇ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਖੇਤੀ ਕਾਨੂੰਨ ਵਾਪਿਸ ਨਹੀਂ ਲਏ ਤਾਂ ਇਹ ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਪਰੇੜ ਕਰਨਗੇ । ਪਰੇੜ ਦੀ ਅਗਵਾਈ ਪੰਜਾਬ ਅਤੇ ਹਰਿਆਣਾ ਦੀਆਂ ਔਰਤਾਂ ਦੁਆਰਾ ਕੀਤੀ ਜਾਵੇਗੀ । ਇਹ ਇਸ ਤਰਾਂ ਰੈਲੀ ਨੂੰ ਅੰਜ਼ਾਮ ਦਿੱਤਾ ਜਾਵੇਗਾ , ਇਹ ਸੋਚ ਲਿਆ ਹੈ । ਹਰਿਆਣਾ ਦੀਆਂ ਕਰੀਬ 250 ਔਰਤਾਂ ਟਰੈਕਟਰ ਚਲਾਉਣ ਦੀ ਟ੍ਰੇਨਿੰਗ ਲੈ ਰਹੀਆਂ ਹਨ ।

ਕਿਸਾਨਾਂ ਦੀ ਸਰਕਾਰ ਨਾਲ 8 ਜਨਵਰੀ ਨੂੰ ਗੱਲ-ਬਾਤ

ਕਿਸਾਨਾਂ ਅਤੇ ਸਰਕਾਰ ਦੇ ਵਿੱਚ 4 ਜਨਵਰੀ ਦੀ ਮੀਟਿੰਗ ਬੇਸਿੱਟਾ ਰਹੀ ਅਤੇ ਅਗਲੀ ਤਰੀਕ 8 ਜਨਵਰੀ ਰੱਖੀ ਗਈ ਹੈ  । ਅਗਲੀ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਦੇ ਵਾਪਿਸ ਲੈਣ ਅਤੇ MSP ਅਤੇ ਅਗਲਾ ਕਾਨੂੰਨ ਬਣਾਉਣ ਦੀ ਮੰਗ ਤੇ ਗੱਲ ਹੋਵੇਗੀ । ਇਹ 9 ਵੇਂ ਦੌਰ ਦੀ ਬੈਠਕ ਹੋਵੇਗੀ । ਇਸ ਤੋਂ ਪਹਿਲਾਂ  ਸਿਰਫ 7ਵੇਂ ਦੌਰ ਦੀ ਮੀਟਿੰਗ ਵਿੱਚ ਕਿਸਾਨਾਂ ਦੀਆਂ 2 ਮੰਗਾਂ ਤੇ ਸਹਿਮਤੀ ਪਾਈ ਗਈ ਸੀ, ਬਾਕੀ ਸਾਰੀ ਬੈਠਕ ਬੇਸਿੱਟਾ ਰਹੀ ।

ਕਿਸਾਨਾਂ ਨੇ ਟਿਕਰੀ ਬਾਰਟਰ ਤੇ ਪੱਕੇ ਮੋਰਚੇ ਸ਼ੁਰੂ ਕੀਤੇ

ਅੰਦੋਲਨ ਲੰਬਾ ਖਿੱਚਦਾ ਦੇਖ ਕਿਸਾਨਾਂ ਨੇ ਟਿਕਰੀ ਬਾਰਡਰ ਤੇ ਇੱਟ–ਗਾਰੇ ਨਾਲ ਪੱਕੇ ਠਿਕਾਣੇ ਬਣਾਉਣੇ ਸ਼ੁਰੂ ਕਰ ਦਿੱਤੇ । ਪਿਛਲੇ ਦਿਨਾਂ ‘ਚ ਹੋਏ ਭਾਰੀ ਮੀਂਹ ਦੇ ਕਾਰਨ ਉਹਨਾਂ ਦੇ ਟੈਂਟ ਡਿੱਗ ਗਏ ਸਨ । ਅੰਦੋਲਨ ਕਰ ਰਹੇ ਕਿਸਾਨ ਸੜਕ ਤੇ ਹੀ ਪੱਕੇ ਮੋਰਚੇ ਲਗਾ ਲਏ ਹਨ ।

 

Related posts

ਵਿਦੇਸ਼ ਚ ਲੁਕੇ ਬੈਠੇ ਵੱਡੇ ਮਾੜੇ ਬੰਦੇਆਂ ਦੇ ਪੁੱ-ਠੇ ਦਿਨ ਸ਼ੁਰੂ ?

htvteam

ਵੀਸੀ ਨਾਲ ਸਿਹਤ ਮੰਤਰੀ ਦੀ ਇੱਕ ਹੋਰ ਵੀਡੀਓ ਹੋਈ ਵਾਇਰਲ

htvteam

ਬਲਾਤਕਾਰ ਦੇ ਬਾਅਦ ਨਾਬਾਲਿਗ ਕੁੜੀ ਦੀ ਹੱਤਿਆ ਕਰ ਲਾਸ਼ ਦਫਨਾਉਣ ਵਾਲੇ ਬੁਆਏਫਰੈਂਡ ਨੂੰ ਉਮਰਕੈਦ

Htv Punjabi