
328 ਪਾਵਨ ਸਰੂਪਾਂਦੇ ਮਾਮਲੇ ਨੂੰ ਲੈ ਕੇ ਸਿਖ ਸਦਭਾਵਨਾ ਦਲ ਵਲੌ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਦੇ ਨਿਵਾਸ ਸਥਾਨ ਦੇ ਬਾਹਰ ਪੰਥਕ ਹੋਕਾ ਦਿੰਦਿਆ ਸਿਖ ਜਥੇਬੰਦੀਆਂ ਵਲੌ ਇਹ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਅਤੇ ਉਹਨਾਂ ਦਾ ਸੁੱਤਾ ਜਮੀਰ ਜਗਾਉਣ ਸੰਬਧੀ ਕੌਸ਼ਿਸ਼ ਕੀਤੀ ਗਈ ।
ਇਸ ਮੌਕੇ ਵਡੀ ਗਿਣਤੀ ਵਿਚ ਸਿਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਬਡਾਲਾ ਅਤੇ ਫੋਜਾਂ ਸਿੰਘ ਦੇ ਦਲ ਦੇ ਮੈਬਰਾਂ ਵਲੌ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਅਤੇ ਏ ਡੀ ਸੀ ਪੀ ਹਰਪਾਲ ਸਿੰਘ ਦੇ ਨਿਵਾਸ ਸਥਾਨ ਦੇ ਪੰਥਕ ਹੋਕਾ ਦਿਤਾ ਗਿਆ ।
ਇਸ ਮੌਕੇ ਗਲਬਾਤ ਕਰਦਿਆਂ ਦਲ ਦੇ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਦੇ ਸਾਂਝੇ ਹਨ ਅਤੇ ਉਹਨਾਂ ਦਾ ਲਾਪਤਾ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸਨੂੰ ਸੰਜੀਦਗੀ ਨਾਲ ਲੈਂਦਿਆ ਪੁਲਿਸ ਪ੍ਰਸ਼ਾਸ਼ਨ ਨੂੰ ਉਹਨਾ ਦੀ ਭਾਲ ਵਿਚ ਆਪਣੀ ਜਿਮੇਵਾਰੀ ਨਿਭਾਉਣੀ ਚਾਹੀਦੀ ਹੈ ਕਿ ਆਖਿਰ ਇਹ ਪਾਵਨ ਸਰੂਪ ਕਿਥੇ ਗਾਇਬ ਹਨ ਜਾ ਵੇਚੇ ਗਏ ਹਨ ।ਇਹਨਾਂ ਦੇ ਮਸਲੇ ਨੂੰ ਜਲਦ ਸੁਲਝਾਉਣਾ ਪੁਲਿਸ ਪ੍ਰਸ਼ਾਸ਼ਨ ਦੀ ਮੁਢਲੀ ਜਿਮੇਵਾਰੀ ਬਣਦੀ ਹੈ।

ਇਸ ਤੌ ਇਲਾਵਾ ਉਹਨਾ ਪਿੰਡ ਧਨੌਲਾ ਵਿਖੇ ਹੋਏ ਤਿੰਨ ਦਲਿਤ ਨੋਜਵਾਨਾ ਤੇ ਦੇਸ਼ ਧਰੋਹ ਦੇ ਪਰਚੇ ਦੀ ਨਿੰਦਿਆ ਕਰਦਿਆ ਉਹਨਾ ਕਿਹਾ ਕਿ ਦਲਿਤਾਂ ਤੇ ਇਹੋ ਜਿਹੇ ਨਜਾਇਜ਼ ਪਰਚੇ ਕਰਕੇ ਉਹਨਾ ਦੀਆ ਜਿੰਦਗੀਆ ਨੂੰ ਬਰਬਾਦ ਨਾ ਕੀਤਾ ਜਾਵੇ।
ਇਸ ਮੌਕੇ ਗਲਬਾਤ ਕਰਦਿਆਂ ਭਾਈ ਬਲਦੇਵ ਸਿੰਘ ਬਡਾਲਾ ਨੇ ਕਿਹਾ ਕਿ ਅਜ 64 ਦਿਨ ਹੀ ਗਏ ਹਨ ਸਾਨੂੰ ਬਾਦਲਾ ਦੇ ਧੜੇ ਵਲੌ 328 ਪਾਵਨ ਸਰੂਪਾਂ ਦਾ ਹਿਸਾਬ ਮੰਗਣ ਲਈ ਮੋਰਚਾ ਲਾਏ ਜਿਸ ਤੌ ਇਲਾਵਾ ਅਸੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਘਰਾ ਪੰਥਕ ਹੌਕਾ ਬਾਹਰ ਪੰਥਕ ਹੋਕਾ ਦਿੱਤਾ ਹੈ ਪਰ ਕਿਸੇ ਵੀ ਰਾਜਨੀਤਕ ਪਾਰਟੀ ਦਾ ਇਸ ਵਲ ਕੋਈ ਧਿਆਨ ਨਹੀ ।
ਅਸੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਘਰ ਬਾਹਰ ਕੀਰਤਨ ਅਰਦਾਸ ਕਰ ਇਸ ਪਾਵਨ ਸਰੂਪਾਂ ਦੇ ਮਾਮਲੇ ਸੰਬਧੀ ਉਹਨਾ ਦੇ ਜਮੀਰ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਇਸ ਸੰਬਧੀ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਇਸ ਬਹੁਤ ਹੀ ਵਧੀਆ ਉਪਰਾਲਾ ਸਿੱਖ ਸਦਭਾਵਨਾ ਦਲ ਵਲੌ ਕੀਤਾ ਗਿਆ ਹੈ ਬਾਕੀ ਇਸ ਮਾਮਲੇ ਸੰਬਧੀ ਪਰਮਾਤਮਾ ਖੁਦ ਆਪ ਹੀ ਕਿਰਪਾ ਕਰੇਗਾ।
