Htv Punjabi
Pakistan Punjab Video

ਦੋ ਪਾਕਿਸਤਾਨੀ ਕੁੜੀਆਂ ਦਾ ਭਾਰਤੀ ਫੌਜੀ ‘ਤੇ ਆਇਆ ਦਿਲ

ਤਸਵੀਰ ‘ਚ ਵਿਖਾਈ ਦੇ ਰਿਹਾ ਇਹ ਓਹੀ ਭਾਰਤੀ ਜਵਾਨ ਹੈ, ਜਿਸਨੂੰ ਪਾਕਿਸਤਾਨ ਦੀਆਂ ਦੋ ਸੁੰਦਰੀਆਂ ਨੇ ਆਪਣੇ ਇਸ਼ਕ ਮੁਸ਼ਕ ਦੇ ਚੱਕਰਾਂ ‘ਚ ਫਸਾ, ਪਿਆਰ ਪਿਆਰ ‘ਚ ਇਸ ਫੌਜੀ ਨੂੰ ਸਾਰੀਆਂ ਹੱਦਾਂ ਟਪਾ ਗਈਆਂ | ਇਸ਼ਕ ‘ਚ ਅੰਨ੍ਹਾ ਹੋਇਆ ਇਹ ਫੌਜੀ ਇਹਨਾਂ ਸੁੰਰਦੀਆਂ ਨਾਲ ਉਹ ਕੁੱਝ ਕਰ ਗਿਆ ਜਿਸਨੂੰ ਜਾਣ ਕੇ ਤੁਹਾਡੇ ਪੈਰੋਂ ਹੇਠ ਜ਼ਮੀਨ ਖਿਸਕ ਜਾਵੇਗੀ |ਸ਼ਾਂਤੀਮੋਏ ਰਾਣਾ ਨਾਂ ਦਾ ਇਹ ਫੌਜੀ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ। ਇਹ ਮਾਰਚ 2018 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਇਸ ਤੋਂ ਬਾਅਦ ਉਸਦੀ ਪੋਸਟਿੰਗ ਰਾਜਸਥਾਨ ਵਿੱਚ ਹੋ ਗਈ।
ਇਸ ਦੌਰਾਨ ਆਪਣਾ ਨਾਂ ਗੁਰਨੂਰ ਕੌਰ ਦੱਸ ਇੱਕ ਖੂਬਸੂਰਤ ਕੁੜੀ ਨੇ ਸ਼ਾਂਤੀਮੋਏ ਰਾਣਾ ਨਾਲ ਦੋਸਤੀ ਕਰ ਲਈ | ਉਹ ਆਪਣੇ ਆਪ ਨੂੰ ਮਿਲਟਰੀ ਇੰਜਨੀਅਰਿੰਗ ਸਰਵਿਸ ‘ਚ ਤਾਇਨਾਤ ਦੱਸ ਰਹੀ ਸੀ | ਸੀ। ਇਹਨਾਂ ਦੋਵਾਂ ਦੀ ਅਜੇ ਗੱਲ ਬਾਤ ਚੱਲ ਹੀ ਰਹੀ ਸੀ ਕਿ ਨਿਸ਼ਾ ਨਾਂ ਦੀ ਦੂਜੀ ਸੁਨੱਖੀ ਕੁੜੀ ਇਸ ਫੌਜੀ ਦੀ ਜ਼ਿੰਦਗੀ ‘ਚ ਆ ਗਈ ਜੋ ਆਪਣੇ ਆਪ ਨੂੰ ਨਰਸਿੰਗ ਸਰਵਿਸ ਵਿੱਚ ਦੱਸ ਰਹੀ ਸੀ | ਸ਼ਾਂਤੀਮੋਏ ਰਾਣਾ ਦੋਵਾਂ ਨਾਲ ਪਿਆਰ ਦੀਆਂ ਪੀਂਗਾ ਪਾ ਕੇ ਫੁੱਲਿਆ ਨਹੀਂ ਸੀ ਸਮਾ ਰਿਹਾ ਸੀ | ਦੋਵਾਂ ਕੁੜੀਆਂ ਨੇ ਉਸ ਨੂੰ ਪੈਸੇ ਅਤੇ ਪਿਆਰ ਦੇ ਲਾਲਚ ਵਿੱਚ ਫਸਾ ਕੇ ਭਾਰਤੀ ਫੌਜ ਨਾਲ ਸਬੰਧਤ ਗੁਪਤ ਦਸਤਾਵੇਜ਼ਾਂ ਦੀਆਂ ਫੋਟੋਆਂ ਅਤੇ ਯੁੱਧ ਲਈ ਅਭਿਆਸ ਦੀਆਂ ਵੀਡੀਓਜ਼ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਅਸਲ ‘ਚ ਇਹ ਦੋਵੇਂ ਕੁੜੀਆਂ ਜਿਹਨਾਂ ਝੂਠ ਬੋਲ ਇਸ ਫੌਜੀ ਨਾਲ ਪਿਆਰ ਦੀਆਂ ਪੀਂਘਾਂ ਪਾਈਆਂ ਸਨ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੀਆਂ ਏਜੇਂਟ ਸਨ ਜੋ ਉਸਤੋਂ ਖੂਫੀਆ ਜਾਣਕਾਰੀਆਂ ਹਾਸਿਲ ਕਰ ਰਹੀਆਂ ਸਨ |

Related posts

ਸਰਕਾਰ ਨੇ ਦਿੱਤੀ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ

htvteam

ਕੈਨੇਡਾ ਤੋਂ ਮੁੰਡੇ ਨੂੰ ਖਿੱਚ ਕੇ ਪੰਜਾਬ ਲੈ ਆਈ ਮੌ.ਤ ! ਦੇਖੋ ਕਿੰਨੀ ਭਿਆਨਕ ਮੌ.ਤ ਮ+ਰਿਆ

htvteam

ਜਲੰਧਰ ਰੇਪ ਕਾਂਡ ਆਰੋਪੀ ਦੀ ਪਤਨੀ ਪਹੁੰਚੀ ਘਰ ਚੋਂ ਸਮਾਨ ਚੁੱਕਣ

htvteam