Htv Punjabi
Punjab Video

ਨਗਰ ਕੀਰਤਨ ਦੌਰਾਨ ਗਤਕਾ ਖੇਡ ਰਹੇ ਸਿੰਘਾਂ ਤੇ ਹ/ਮ/ਲਾ

ਸੁਲਤਾਨਪੁਰ ਲੋਧੀ ਨਗਰ ਕੀਰਤਨ ਦੌਰਾਨ ਹੋਈ ਗੁੰਡਾਗਰਦੀ
ਚੱਲੀਆਂ ਕਰਪਾਨਾਂ,ਦੋ ਨੌਜਵਾਨ ਹੋਏ ਫੱਟੜ
ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ

ਸੁਲਤਾਨਪੁਰ ਲੋਧੀ ਵਿਖੇ ਇਤਿਹਾਸਿਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ ਸੀ ਜਿਸ ਵਿੱਚ ਕੁੱਝ ਨੌਜਵਾਨਾਂ ਵਲੋਂ ਖਲਾਲ ਪੈਦਾ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ । । ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੇ ਦੌਰਾਨ ਜਦੋਂ ਚੌਂਕ ਚੇਲਿਆਂ ਦੇ ਨਜ਼ਦੀਕ ਗਤਕਾ ਖੇਡ ਰਹੇ ਨੌਜਵਾਨ ਦੇ ਨਾਲ ਕੁਝ ਨੌਜਵਾਨ ਆਪਣੇ ਮੋਟਰਸਾਈਕਲ ਦੀਆਂ ਰੇਸਾਂ ਦੇ ਰਹੇ ਸਨ ਅਤੇ ਸੜਕ ਪਾਰ ਕਰਨਾ ਚਾਹੁੰਦੇ ਸਨ। ਜਿਨਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਇੱਕ ਗਤਕਾ ਖਿਡਾਰੀ ਵੱਲੋਂ ਕਥਿਤ ਤੌਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਹੌਲ ਗਰਮਾ ਗਿਆ। ਦੋਹੇ ਧਿਰਾਂ ਆਪਸ ਵਿੱਚ ਹੱਥੋਪਾਈ ਹੋ ਗਈਆਂ। ਇਸ ਦੌਰਾਨ ਤੇਜ਼ਧਾਰ ਹਥਿਆਰ ਵੀ ਚੱਲੇ , ਜਿਸ ਵਿੱਚ ਗਤਕਾ ਖਿਡਾਰੀ ਦੇ ਜਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੂਜੇ ਪਾਸੇ ਦੂਸਰੀ ਧਿਰ ਦੇ ਨੌਜਵਾਨ ਵੀ ਜਖਮੀ ਹੋਇਆ ਹੈ। ਇਸ ਘਟਨਾ ਦੀ ਇਲਾਕੇ ਭਰ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਉੱਥੇ ਹੀ ਪ੍ਰਬੰਧਕਾਂ ਨੇ ਵੀ ਕਿਹਾ ਹੈ ਕਿ ਨਗਰ ਕੀਰਤਨ ਦੌਰਾਨ ਅਜਿਹਾ ਵਰਤਾਰਾ ਵਾਪਰਨਾ ਬੇਹਦ ਮੰਦਭਾਗਾ ਹੈ।

ਦੂਸਰੀ ਪਾਸੇ ਉਕਤ ਨੌਜਵਾਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ।ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦੀ ਕੋਈ ਵੀ ਬੇਅਦਬੀ ਨਹੀਂ ਕੀਤੀ ਹੈ। ਅਤੇ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਕੀਤਾ ਹੈ । ਉਲਟਾ ਉਹਨਾਂ ਨੌਜਵਾਨ ਵੱਲੋਂ ਸਾਡੇ ਤੇ ਹਮਲਾ ਕੀਤਾ ਗਿਆ ਹੈ ਜਿਸ ਕਾਰਨ ਮੇਰੇ ਵੀ ਸੱਟਾਂ ਲੱਗੀਆਂ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਰਤੀਆਂ ਦਾ ਕੈਨੇਡਾ ਦੇ ਵਿੱਚ ਸ਼ਰਮਨਾਕ ਕਾਰਾ

htvteam

ਸਾਬਕਾ ਪ੍ਰੇਮੀ ਕੋਲ ਔਰਤ ਦੀ ਸੀ ਗੰਦੀ ਵੀਡੀਓ, ਬਲੈਕਮੇਲ ਕਰਕੇ ਬੁਲਾ ਲਈ ਕਮਰੇ ‘ਚ, ਫੇਰ ਕੀਤਾ ਅਜਿਹਾ ਕੰਮ ਕਿ ਔਰਤ ਨੰਗੀ ਹੀ ਭੱਜੀ ਸੜਕ ‘ਤੇ

Htv Punjabi

ਗਰੀਬ ਬੰਦੇ ਨਾਲ ਨਰਸ ਨੇ ਕੀਤੀਆਂ ਹੱਦਾਂ-ਪਾਰ

htvteam

Leave a Comment