Htv Punjabi
Uncategorized

ਪਾਕਿ ਅਫਗਾਨਿਸਤਾਨ ਨੇ ਵੀ ਕਰੋਨਾ ਨੂੰ ਭਾਰਤ ਤੋਂ ਵਧੀਆ ਸੰਭਾਲਿਆ – ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਹਮਲਾ ਕਰਨਾ ਜਾਰੀ ਹੈ। ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਕਰੋਨਾ ਕਾਲ ਅਤੇ ਅਰਥਵਿਵਸਥਾ ਦੇ ਮਾਮਲੇ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਲਿਖਿਆ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਵੀ ਕਰੋਨਾ ਦਾ ਮੁਕਾਬਲਾ ਬੜੇ ਵਧੀਆ ਤਰੀਕੇ ਨਾਲ ਕੀਤਾ।

ਦਰਅਸਲ ਰਾਹੁਲ ਗਾਂਧੀ ਨੇ ਇਕ ਚਾਰਟ ਸਾਂਝਾ ਕੀਤਾ ਸੀ ਜਿਸ ‘ਚ ਜੀਡੀਪੀ ਦੇ ਅੰਕੜੇ ਦਿਖਾੲ ਗਏ,, ਇਹਨਾਂ ‘ਚ ਏਸ਼ੀਆਈ ਨੰਬਰ ਦਿੱਤੇ ਗਏ ਹਨ। ਜਿਸ ‘ਚ ਕਰੋਨਾ ਕਾਲ ‘ਚ ਸਭ ਤੋਂ ਜਿਆਦਾ ਜੀਡੀਪੀ ਭਾਰਤ ਦੀ ਡਿੱਗੀ ਹੈ। ਇਸ ਨੂੰ ਲੈ ਕੇ ਰਾਹੁਲ ਨੇ ਕਿਹਾ ਹੈ ਕਿ ਬੀਜੇਪੀ ਸਰਕਾਰ ਦੀ ਇਕ ਹੋਰ ਉਪਲਭਦੀ , ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਵੀ ਭਾਰਤ ਤੋਂ ਵਧੀਆਂ ਕੋਵਿਡ ਨੂੰ ਸੰਭਾਲਿਆ।

ਕਾਬਿਲੇਗੌਰ ਹੈ ਕਿ ਭਾਰਤ ਦੀ ਅਰਥਵਿਵਸਥਾ ਪਹਿਲਾਂ ਤੋਂ ਹੀ ਪਟੜੀ ਤੋਂ ਹੇਠਾਂ ਡਿੱਗ ਪਈ ਸੀ, ਉਸਦੇ ਬਾਅਦ ਕਰੋਨਾ ਕਾਲ ‘ਚ ਇਸ ਤੋਂ ਵੀ ਮਾੜੇ ਹਾਲਾਤ ਹੋ ਗਏ ਸਨ। ਤਾਜ਼ਾ ਅੰਕੜਿਆਂ ਦੇ ਅਨੁਸਾਰ ਇਸ ਤਿਮਾਹੀ ‘ਚ ਭਾਰਤ ਦੀ ਜੀਡੀਪੀ ਦਸ ਫੀਸਦ ਤੱਕ ਡਿੱਗ ਸਕਦੀ ਹੈ।

Related posts

ਕਰੋਨਾ ਪਾਜ਼ਿਟਿਵ ਔਰਤ ਮਰੀਜ਼ ਨੇ ਹਸਪਤਾਲ ‘ਚ ਪੈਦਾ ਕੀਤਾ ਬਚਾ, ਦੇਖੋ ਅੱਗੇ ਕਿਵੇਂ ਪਈਆਂ ਰਹੀਆਂ ਭਾਜੜਾਂ!

Htv Punjabi

ਲੁਧਿਆਣਾ ‘ਚ ਸਤਲੁਜ ਐਕਸਪ੍ਰੈਸ ‘ਤੇ ਪਥਰਾਅ: 4 ਸਾਲਾਂ ਬੱਚੇ ਦੇ ਸਿਰ……….

htvteam

ਵਿਨੇਸ਼ ਫੋਗਾਟ ਨੂੰ ਨਹੀਂ ਮਿਲੇਗਾ ਚਾਂਦੀ ਦਾ ਤਗਮਾ: ਕੋਰਟ ਨੇ ਅਪੀਲ ਕੀਤੀ ਖਾਰਜ

htvteam