Htv Punjabi
India Punjab siyasat

ਕਿਸਾਨਾਂ ਦੇ ਪ੍ਰਤੀ ਕੇਂਦਰ ਦਾ ਹੰਕਾਰੀ ਰੁੱਖ, ਬਿਜਲੀ ਸੰਕਟ ਵੱਲ ਵੱਧ ਰਿਹਾ ਪੰਜਾਬ: ਕੈਪਟਨ

ਕਿਸਾਨਾਂ ਨੂੰ ਜ਼ਰੂਰੀ ਵਸਤਾਂ ਦੇ ਲਈ ਰੇਲ ਰੋਕੋ ਅੰਦੋਲਨ ‘ਚ ਢਿੱਲ ਦੇਣ ਦੀ ਅਪੀਲ ਨੂੰ ਦੁਹਰਾਂਉਂਦੇ ਹੋਏ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ‘ਤੇ ਮੀਟਿੰਗ ਦੇ ਦੌਰਾਨ ਕਿਸਾਨ ਯੂਨੀਅਨ ਦੇ ਪ੍ਰਤੀ ਹੰਕਾਰੀ ਵਤੀਰਾ ਅਪਨਾਉਣ ਦੇ ਕਾਰਨ ਕਿਸਾਨ ਸੰਘਰਸ਼ ਦੇ ਕਾਰਨ ਪੈਦਾ ਹੋਣ ਵਾਲੇ ਬਿਜਲੀ ਸੰਕਟ ਨੂੰ ਹਲ ਕਰਨ ‘ਚ ਨਾਕਾਮ ਰਹਿਣ ਦੇ ਇਲਜ਼ਾਮ ਲਗਾਏ ਹਨ। ਲੇਹਰਾ ਮੁਹੱਬਤ ਪਲਾਂਟ ਦੇ ਦੋ ਯੁਨਿਟ ਅਤੇ ਤਰਨ ਤਾਰਨ ‘ਚ ਜੀਵੀਕੇ ਦਾ ਇਕ ਯੂਨਿਟ ਬੰਦ ਹੋ ਚੁੱਕਿਆ ਹੈ ਅਤੇ ਰਾਜ ਬਿਜਲੀ ਦੀ ਵੱਡੀ ਕਮੀ ਵੱਲ ਵੱਧ ਚੁੱਕਿਆ ਹੈ।

ਸ਼ੋਸ਼ਲ ਮੀਡੀਆ ‘ਤੇ ਆਸਕ ਟੁ ਕੈਪਟਨ ਪ੍ਰੋਗਰਾਮ ਦੇ ਤਹਿਤ ਬਠਿੰਡਾ ਦੇ ਇਕ ਸਵਾਲ ਦੇ ਜਵਾਬ ‘ਚ ਕੈਪਟਨ ਨੇ ਕਿਹਾ ਕਿ ਰਾਜ ਯੂਰੀਆ ਅਤੇ ਕੋਲਾ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਗੋਦਾਮਾਂ ‘ਚ ਅਨਾਜ ਨੂੰ ਜਲਦ ਚੁੱਕਣ ਦੀ ਜਰੂਰਤ ਹੈ। ਉਹਨਾਂ ਨੂੰ ਇਕ ਸੁਝਾਅ ਮਿਲਿਆ ਕਿ ਰਾਜ ਨੂੰ ਕੇਂਦਰੀ ਗ੍ਰਿਡ ਤੋਂ ਬਿਜਲੀ ਖਰੀਦ ਲੈਣੀ ਚਾਹੀਦੀ ਹੈ ਤਾਂ ਉਹਨਾਂ ਨੇ ਕਿਹਾ, ਪਰ ਇਸ ਦੇ ਲਈ ਪੈਸਾ ਕਿਥੇ ਹੈ? ਉਹਨਾਂ ਦੀ ਸਰਕਾਰ ਕਿਸਾਨਾਂ ਦੇ ਹਿੱਤ ਦੀ ਰੱਖਿਆ ਦੇ ਲਈ ਹਰ ਸੰਭਵ ਕੰਮ ਕਰੇਗੀ ਕਿਉਕਿ ਕੇਂਦਰ ਸਰਕਾਰ ਦੇ ਮਾੜੇ ਕਾਨੂੰਨਾਂ ਤੋਂ ਕਿਸਾਨਾਂ ਨੂੰ ਵੱਡੀ ਮਾਰ ਪੈ ਰਹੀ ਹੈ।

ਕਾਬਿਲੇਗੌਰ ਹੈ ਕਿ ਪੰਜਾਬ ਵਿਚ ਖੇਤੀ ਕਾਨੂੰਨਾਂ ਖਿਲਾਫ ਕਾਫੀ ਸਮੇਂ ਤੋਂ ਕਿਸਾਨ ਧਰਨੇ ‘ਤੇ ਬੈਠੇ ਨੇ ਜਿਸ ਦੇ ਤਹਿਤ ਉਨ੍ਹਾਂ ਵਲੋਂ ਰੇਲਾਂ ਰੋਕਣ ਦੇ ਚਲਦਿਆਂ ਰੇਲ ਲਾਈਨਾਂ ‘ਤੇ ਵੀ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਦੇ ਬਾਬਤ ਹੁਣ ਸੂਬਾ ਸਰਕਾਰ ਵਲੋਂ ਰੇਲ ਦੀ ਆਵਾਜਾਈ ਬਹਾਲ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ।

Related posts

ਰੋਡ ‘ਤੇ ਚੱਲਣ ਲੱਗੇ ਆਲੇ-ਦੁਆਲੇ ਰੱਖੋ ਧਿਆਨ ਕਿਤੇ ਤੁਹਾਡੇ ਨਾਲ ਐਵੇਂ ਨਾ ਹੋ ਜਾਵੇ

htvteam

ਜਨਤਾ ਕਰਫਿਊ ਨੇ ਕਰੀਨਾ ਕਪੂਰ ਦੀ ਫਿਲਮ ਵਾਂਗ ਵਿਆਹ ਕਰਵਾਤਾ ਏਸ ਜੋੜੇ ਦਾ, ਸਾਰੀ ਉਮਰ ਰੱਖਣਗੇ ਯਾਦ

Htv Punjabi

ਰੱਬ ਜਿਦੇ ਮਗਰ ਪੈਂਦਾ ਇੰਝ ਪੈਂਦਾ ? ਆਹ ਦੇਖੋ ਅੰਨਾ, ਪਾਗਲ ਤੇ ਬਜ਼ੁਰਗ ਦੇ ਪਰਿਵਾਰ ਤੇ ਕਿੰਝ ਡਿੱਗਿਆ ਕਹਿਰ

Htv Punjabi