Htv Punjabi
Punjab Video

ਪਾਣੀ ਚ ਡੁੱਬਿਆ ਆਹ ਸ਼ਹਿਰ! ਲੋਕਾਂ ਦੀਆਂ ਗੱਡੀਆਂ ਵੀ ਹੋਈਆਂ ਬੰਦ

ਚਾਰੇ ਪਾਸੇ ਜਲੰਧਰ ਸ਼ਹਿਰ ਚ ਹੋਇਆ ਪਾਣੀ-ਪਾਣੀ
ਮੀਂਹ ਕਾਰਨ ਗਲੀਆਂ-ਸੜਕਾਂ ਬਣੀਆਂ ਨਹਿਰਾਂ
ਆਉਣ ਜਾਣ ਵਾਲੇ ਲੋਕਾਂ ਨੂੰ ਆ ਰਹੀਆਂ ਨੇ ਪਰੇਸ਼ਾਨੀਆਂ
ਮਾਚਲ ਦੇ ਪਹਾੜੀ ਇਲਾਕਿਆਂ ਤੇ ਪੰਜਾਬ ਦੇ ਮੈਦਾਨੀ ਇਲਾਕਿਆਂ ‘ ਚ ਬੀਤੀ ਰਾਤ ਤੋਂ ਭਾਰੀ ਮੀਂਹ ਕਾਰਨ ਪੰਜਾਬ ਦੇ ਕਈ ਇਲਾਕਿਆਂ ‘ ਚ ਪਾਣੀ ਭਰ ਗਿਆ ਹੈ। ਇਸੇ ਤਰ੍ਹਾਂ, ਪੰਜਾਬ ਦੇ ਜਲੰਧਰ ‘ ਚ ਵੀ ਸਵੇਰ ਤੋਂ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਪਾਣੀ ‘ ਚ ਡੁੱਬ ਗਈਆਂ ਹਨ। ਭਾਵੇਂ ਕਿ ਭਾਰੀ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਪਾਣੀ ਭਰਨ ਕਾਰਨ ਲੋਕਾਂ ਨੂੰ ਆਉਣ-ਜਾਣ ‘ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਆਦਾ ਪਾਣੀ ਭਰਨ ਕਾਰਨ ਲੋਕਾਂ ਦੇ ਵਾਹਨ ਦੀ ਆਵਾਜਾਈ ਰੁਕ ਗਈ ਹੈ। ਮੀਂਹ ਕਾਰਨ ਸ਼ਹਿਰ ‘ ਚ ਪਾਣੀ ਭਰ ਗਿਆ ਹੈ। ਜਲੰਧਰ ਦੀਆਂ ਸੜਕਾਂ 1 ਤੋਂ 2 ਫੁੱਟ ਪਾਣੀ ਨਾਲ ਭਰ ਗਈਆਂ ਹਨ ਤੇ ਮੁਹੱਲਿਆਂ ਤੇ ਕਲੋਨੀਆਂ ਦੀਆਂ ਗਲੀਆਂ ਵੀ ਪਾਣੀ ‘ ਚ ਡੁੱਬ ਗਈਆਂ ਹਨ। ਜਲੰਧਰ ਦੇ ਲੰਬਾ ਪਿੰਡ ਚੌਕ ‘ ਚ 1 ਤੋਂ 2 ਫੁੱਟ ਪਾਣੀ ਭਰ ਗਿਆ ਹੈ ਤੇ ਲੋਕਾਂ ਨੂੰ ਆਉਣ-ਜਾਣ ‘ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਾਣੀ ਭਰਨ ਕਾਰਨ ਲੋਕਾਂ ਦੇ ਵਾਹਨ ਰੁਕਣੇ ਸ਼ੁਰੂ ਹੋ ਗਏ ਹਨ। ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਨੀਵੇਂ ਇਲਾਕਿਆਂ ‘ ਚ ਹੋਰ ਵੀ ਪਾਣੀ ਦਾ ਪੱਧਰ ਵੱਧ ਸਕਦਾ ਹੈ ਤੇ ਹੜ੍ਹ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੋਰਿਆਂ ਦਾ ਵੈਦ ਇਸ ਨੁਸਕੇ ਨਾਲ ਗੋਰੇ-ਗੋਰੀਆਂ ਨੂੰ ਕਰਦੇ ਕੈਮ

htvteam

ਹੁੱਟਰ ਮਾਰ-ਮਾਰਕੇ ਪੁਲਿਸੀਆਂ ਨੇ ਘਰੋਂ ਕੱਢ ਲਿਆ ਬਜ਼ੁਰਗ ਜੋੜਾ, ਫੇਰ ਕੀਤਾ ਅਜਿਹਾ ਕੰਮ LIVE, ਪੂਰੇ ਸ਼ਹਿਰ ਦੇ ਉੱਡ ਗਏ ਹੋਸ਼, ਵੀਡੀਓ ਵਾਇਰਲ, ਬਾਬੇ ਨੇ ਕਿਹਾ ਸਾਨੂੰ ਤਾਂ ਯਕੀਨ ਈ ਨਹੀਂ !

Htv Punjabi

ਇਨ੍ਹਾਂ ਮੁੰਡਿਆ ਨੇ ਗੋਰੀਆਂ ਮੇਮਾਂ ਨਾਲ ਕੀ ਕੀਤਾ

htvteam

Leave a Comment