ਨਿਹੰਗ ਸਿੰਘ ਬਾਣੇ ਚ ਵਿਅਕਤੀਆਂ ਵੱਲੋਂ ਪਾਰਕ, ਜਨਤਕ ਥਾਵਾਂ ਤੇ ਹੰਗਾਮਾ
ਲੜਕੇ ਲੜਕੀਆਂ ਨਾਲ ਕੀਤੀ ਬਹਿਸਬਾਜ਼ੀ
ਪੁਲਿਸ ਵੱਲੋਂ ਕਈ ਨਿਹੰਗ ਸਿੰਘ ਬਣੇ ਵਾਲੇ ਕੀਤੇ ਗਏ ਗ੍ਰਿਫਤਾਰ
ਸੰਗਰੂਰ ਵਿੱਚ ਪੰਜ ਨਿਹੰਗ ਸਿੰਘਾਂ ਵੱਲੋਂ ਵੱਖ-ਵੱਖ ਪਾਰਕਾਂ ਅਤੇ ਹੋਰ ਜਨਤਕ ਥਾਵਾਂ ਤੇ ਬੈਠੇ ਨੌਜਵਾਨ ਪੀੜੀ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਨੂੰ ਲੈ ਕੇ ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਤੁਰੰਤ ਉਹਨਾਂ ਨੇ ਕਾਰਵਾਈ ਕਰਦੇ ਹੋਏ ਪੰਜ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਮੈਡੀਕਲ ਕਰਵਾਇਆ ਇਸ ਮੌਕੇ ਡੀਐਸਪੀ ਸਰਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਜਦੋਂ ਹੀ ਉਹਨਾਂ ਦੇ ਇਹ ਮਾਮਲਾ ਧਿਆਨ ਵਿੱਚ ਆਇਆ ਤਾ ਉਹਨਾਂ ਨੇ ਬਣਦੀ ਕਾਰਵਾਈ ਕੀਤੀ ਹ ਤੇ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਅੱਜ ਕੱਲ ਦੀ ਨੌਜਵਾਨ ਪੀੜੀ ਆਮ ਜਨਤਕ ਥਾਵਾਂ ਤੇ ਇੱਕ ਦੂਜੇ ਨਾਲ ਘੁੰਮਦੀ ਹੋਈ ਦਿਖਾਈ ਦਿੰਦੀ ਹੈ ਪਰ ਜਦੋਂ ਸੰਗਰੂਰ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਇਹਨਾਂ ਨੂੰ ਦੇਖਿਆ ਗਿਆ ਤਾਂ ਉਹਨਾਂ ਵੱਲੋਂ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਨੂੰ ਲੈ ਕੇ ਪੂਰੇ ਸੰਗਰੂਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਜਦੋਂ ਹੀ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਹ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੰਜ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਨੂੰ ਜੇਲ ਭੇਜ ਦਿੱਤਾ ਅਤੇ ਵੱਖ-ਵੱਖ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ।