Htv Punjabi
Punjab

ਫੋਨ ਤੇ ਧੀ ਨੂੰ ਕਹੀ ਇਹ ਗੱਲ ਤੇ ਕਰਫਿਊ ਦੇ ਦੌਰਾਨ ਮਾਂ ਪੁੱਤ ਨੇ ਕੀਤੀ ਖੁਦਕੁਸ਼ੀ, ਦੇਖੋ ਕੀ ਸੀ ਕਾਰਨ

ਸ਼੍ਰੀ ਆਨੰਦਪੁਰ ਸਾਹਿਬ : ਇੱਕ ਪਾਸੇ ਜਿੱਥੇ ਦੁਨੀਆਂਭਰ ਵਿੱਚ ਕੋਰੋਨਾ ਵਾਇਰਸ ਨੇ ਦਹਿਸ਼ਤ ਫੈਲਾ ਰੱਖੀ ਹੈ, ਉੱਥੇ ਦੂਜੇ ਪਾਸੇ ਲੋਕ ਕਿਸੀ ਨਾ ਕਿਸੀ ਪਰੇਸ਼ਾਨੀ ਕਾਰਨ ਆਤਮਹੱਤਿਆ ਵਰਗੇ ਕਦਮ ਚੁੱਕ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਜਿੱਥੇ ਇੱਕ ਮਾਂ ਪੁੱਤ ਨੇ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ।ਥਾਣਾ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕਿ ਹੁਸਿ਼ਆਰਪੁਰ ਨਾਲ ਸੰਬੰਧ ਰੱਖਣ ਵਾਲੀ ਦਲਜੀਤ ਕੌਰ ਪਤਨੀ ਹਰਭਜਨ ਸਿੰਘ ਅਤੇ ਉਸ ਦਾ 43 ਸਾਲਾ ਦਾ ਪੁੱਤ ਸਤਿੰਦਰਦੀਪ ਸਿੰਘ ਪਿੰਡ ਲੋਧੀਪੁਰ ਵਿੱਚ ਇੱਕ ਕਿਰਾਏ ਦੇ ਘਰ ਵਿੱਚ ਰਹਿੰਦੇ ਸਨ।

ਦਲਜੀਤ ਕੌਰ ਨੇ ਆਪਣੀ ਧੀ ਦਵਿੰਦਰਪਾਲ ਕੌਰ ਪਤਨੀ ਤਜਿੰਦਰ ਸਿੰਘ ਵਾਸੀ ਸਤਨਾਮ ਨਗਰ ਜਲੰਧਰ ਨੂੰ ਫੋਨ ਕਰਕੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਉਸ ਨੇ ਆਪਣੇ ਬੈਂਕ ਦੇ ਚੈਕਾਂ ਤੇ ਦਸਤਖਤ ਕਰ ਦਿੱਤੇ ਹਨ।ਉਸ ਦੀ ਸਿਹਤ ਖਰਾਬ ਹੀ ਰਹਿੰਦੀ ਹੈ।ਉਹ ਇਨ੍ਹਾਂ ਚੈਕਾਂ ਦਾ ਇਸਤੇਮਾਲ ਕਰ ਸਕਦੀ ਹੈ।ਇਸ ਦੇ ਬਾਅਦ ਉਕਤ ਦੋਨਾਂ ਮਾਂ ਪੁੱਤ ਦੀਆਂ ਲਾਸ਼ਾਂ ਪੱਖੇ ਨਾਲ ਲਟਕਦੀਆਂ ਮਿਲੀਆਂ।

ਥਾਣਾ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕਿ ਦਲਜੀਤ ਕੌਰ ਬੀਮਾਰ ਰਹਿੰਦੀ ਸੀ।ਉਸ ਦਾ ਮੁੰਡਾ ਸਤਿੰਦਰਦੀਪ ਸਿੰਘ ਪਰਿਵਾਰਿਕ ਪੱਖ ਤੋਂ ਪਰੇਸ਼ਾਨ ਸੀ।ਥਾਣੀ ਮੁਖੀ ਨੇ ਕਿਹਾ ਕਿ ਮ੍ਰਿਤਕਾ ਦਲਜੀਤ ਕੌਰ ਦੀ ਧੀ ਦਵਿੰਦਰਪਾਲ ਕੌਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

Related posts

ਬੰਬੀਹਾ ਪਿੰਡ ਚ ਨਿਹੰਗ ਸਿੰਘਾਂ ਨੇ ਬੁਲਾਇਆ ਬੰਬੀਹਾ !

htvteam

ਆਪ ਪਾਰਟੀ ਦਾ ਰਿਹਾ ਨਤੀਜਿਆ ‘ਚ ਦਬਦਬਾ

htvteam

ਆਹ ਦੇਖੋ ਪੁਲਿਸ ਨੇ ਜਵਾਕ ਦੇ ਕਰਤੇ ਕੰਨ ਲਾਲ

htvteam

Leave a Comment