Htv Punjabi
Punjab Religion

ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ- ਮਾਫੀ ਮੰਗ ਐਸਜੀਪੀਸੀ ਪ੍ਰਧਾਨ ਬੋਲੇ ਨਹੀਂ ਹੋਈ ਕੋਈ ਬੇਅਦਬੀ

ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ‘ਚ ਕਿਹਾ ਹੈ ਕਿ ਨਾ ਤਾਂ ਕੋਈ ਸਰੂਪ ਗਾਇਬ ਹੋਇਆ ਅਤੇ ਨਾ ਹੀ ਕੋਈ ਬੇਅਦਬੀ ਹੋਈ। ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਸ਼ਨੀਵਾਰ ਨੂੰ ਜਾਂਚ ਨਾਲ ਜੁੜੀ 10 ਪੇਜ਼ ਦੀ ਸੰਖੇਪ ਰਿਪੋਰਟ ਐਸਜੀਪੀਸੀ ਦੀ ਵੈੱਬਸਾਈਟ ‘ਤੇ ਵੀ ਅਪਲੋਡ ਕਰ ਦਿੱਤੀ ਗਈ ਹੈ।

ਬੈਠਕ ‘ਚ ਐੱਸਜੀਪੀਸੀ ਦਾ ਸਲਾਨਾ ਬਜਟ ਇਜਲਾਸ 28 ਸਤੰਬਰ ਨੂੰ ਬੁਲਾਉਣ ਦਾ ਫੈਸਲਾ ਵੀ ਲਿਆ ਗਿਆ। ਇਸ ਮੌਕੇ ਲੌਂਗੋਵਾਲ ਨੇ ਕਿਹਾ, ਕੁਝ ਮੁਲਜ਼ਾਮਾਂ ਦੇ ਕਾਰਨ ਐਸਜੀਪੀਸੀ ਨੂੰ ਮੁਸ਼ਕਿਲ ਹਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਮੁਲਜ਼ਾਮਾਂ ਵੱਲੋਂ ਗੈਰਜ਼ਿਮੇਦਾਰਾ ਡਿਊਟੀ ਨਿਭਾਉਣ ਅਤੇ ਪਾਵਨ ਸਰੂਪਾਂ ਦੇ ਮਾਮਲੇ ‘ਚ ਸੰਗਤ ਦੇ ਮਨ ਨੂੰ ਠੇਸ ਪੁਹੰਚੀ। ਇਸ ਲਈ ਉਹ ਸਾਰੀ ਗੁਰ ਨਾਨਕ ਨਾਮਲੇਵਾ ਸੰਗਤ ਤੋਂ ਵਿਅਕਤੀਗਤ ਤੌਰ ‘ਤੇ ਮਾਫੀ ਮੰਗਦੇ ਹਨ।

Related posts

ਪਿਸ਼ਾ*ਬ ਕਰਨ 1-2-3 ਵਾਲਾ ਤਰੀਕਾ ਅਜ਼ਮਾਓ ਪਿਸ਼ਾ*ਬ ਨਾਲ ਸਬੰਧਤ 70 ਰੋਗ ਮੁਕਾਓ

htvteam

ਸਵਾਰੀਆਂ ਨਾਲ ਭਰੀ ਬੱਸ ਚ ਪੈ ਗਿਆ ਚੀਕ ਚਿਹਾੜਾ, ਡਰਿਆ ਡਰਾਈਵਰ

htvteam

ਸਕੂਲ ‘ਚ ਤਲਵਾਰ ਲੈ ਕੇ ਪਹੁੰਚਿਆ ਸ਼ਰਾਬੀ, ਕੁੱਕ ਨਾਲ ਚੱਲ ਰਿਹਾ ਸੀ ਵਿਵਾਦ

Htv Punjabi