Htv Punjabi
Crime Punjab Video

ਪੰਜਾਬੀ ਗਾਇਕਾ ਮਾਮਲੇ ‘ਚ ਵਕੀਲ ਦੇ ਖੁਲਾਸੇ

ਪੰਜਾਬੀ ਗਾਇਕਾ ਦੇ ਕਤਲ ਤੋਂ ਬਾਅਦ
ਵਕੀਲ ਅਤੇ ਪਰਿਵਾਰਿਕ ਮੈਂਬਰਾਂ ਨੇ ਚੁੱਕੇ ਸਵਾਲ
ਕਿਹਾ ਮਾਮਲੇ ਦੇ ਵਿੱਚ ਕਈ ਪਹਿਲੂ ਹੋਏ ਨਜ਼ਰ ਅੰਦਾਜ਼
ਲੁਧਿਆਣਾ ਦੀ ਮਸ਼ਹੂਰ ਪੰਜਾਬੀ ਸਿੰਗਰ ਇੰਦਰ ਕੌਰ ਦੇ ਬੀਤੇ ਦਿਨ ਹੋਏ ਕਤਲ ਦੇ ਮਾਮਲੇ ਦੇ ਵਿੱਚ ਹਾਲਾਂਕਿ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਮੁੱਖ ਮੁਲਜ਼ਮ ਨੇਪਾਲ ਦੇ ਰਸਤੇ ਤੋਂ ਕੈਨੇਡਾ ਫਰਾਰ ਹੋ ਗਿਆ ਹੈ ਪਰ ਅੱਜ ਉਸਦੇ ਪਰਿਵਾਰ ਅਤੇ ਵਕੀਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਕਈ ਅਜਿਹੇ ਪਹਿਲੂ ਹਨ ਜਿਨਾਂ ਨੂੰ ਪੁਲਿਸ ਹਾਲੇ ਵੀ ਨਜ਼ਰ ਅੰਦਾਜ਼ ਕਰ ਰਹੀ ਹੈ।

ਉਹਨਾਂ ਕਿਹਾ ਕਿ ਇਹ ਕੰਮ ਸਿਰਫ ਤਿੰਨ ਵਿਅਕਤੀ ਜਾਂ ਚਾਰ ਵਿਅਕਤੀ ਨਹੀਂ ਕਰ ਸਕਦੇ ਇਸ ਵਿੱਚ ਹੋਰਾਂ ਦੀ ਵੀ ਮਿਲੀ ਭੁਗਤ ਹੈ ਉਹਨਾਂ ਕਿਹਾ ਕਿ ਕਿਸ ਤਰ੍ਹਾਂ ਉਹ ਨੇਪਾਲ ਤੋਂ ਕਿਸ ਰਸਤੇ ਤੋਂ ਇੱਥੇ ਤੱਕ ਪਹੁੰਚਿਆ ਕਿਹੜੀ ਟੈਕਸੀ ਕੀਤੀ ਅਤੇ ਵੱਡਾ ਸਵਾਲ ਇਹ ਵੀ ਹੈ ਕਿ ਜਿਸ ਲਾਈਸੈਂਸੀ ਹਥਿਆਰ ਦਾ ਇਸਤੇਮਾਲ ਕਤਲ ਦੇ ਵਿੱਚ ਕੀਤਾ ਗਿਆ ਉਹਨਾਂ ਕਿਹਾ ਕਿ ਜਦੋਂ ਕੋਈ ਐਨਆਰਆਈ ਵਿਦੇਸ਼ ਚਲਾ ਗਿਆ ਹੈ ਉਹ ਉੱਥੇ ਪੱਕਾ ਹੋ ਗਿਆ ਹੈ ਉੱਥੇ ਹੀ ਰਹਿੰਦਾ ਹੈ ਤਾਂ ਫਿਰ ਉਸ ਦਾ ਲਾਇਸੰਸ ਅਸਲੇ ਦਾ ਕਿਵੇਂ ਰੱਦ ਨਹੀਂ ਹੋਇਆ ਹੈ।

ਇਹ ਸਵਾਲ ਹੈ ਉਹਨਾਂ ਕਿਹਾ ਕਿ ਉਸਦਾ ਪਿਤਾ ਹੀ ਇੱਥੇ ਰਹਿ ਰਿਹਾ ਸੀ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅਜਿਹੇ ਐਨਆਰਆਈ ਹਨ ਜਿਨਾਂ ਦੇ ਅਸਲੇ ਦੇ ਲਾਈਸੈਂਸ ਬਣੇ ਹੋਏ ਨੇ ਇਸ ਤੋਂ ਇਲਾਵਾ ਵਕੀਲ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਪਹਿਲੂਆਂ ਤੋਂ ਜਾਂਚ ਕਰਨ ਦੀ ਲੋੜ ਹੈ। ਉਸਦਾ ਅਸਲਾ ਜਬਤ ਕਿਉਂ ਨਹੀਂ ਹੋਇਆ। ਸਰੈਂਡਰ ਕਿਉਂ ਨਹੀਂ ਕੀਤਾ ਗਿਆ ਇਹ ਵੀ ਇੱਕ ਵੱਡੇ ਸਵਾਲ ਹਨ ਜਿਸ ਦਾ ਪ੍ਰਸ਼ਾਸਨ ਨੂੰ ਜਾਂਚ ਕਰਨੀ ਚਾਹੀਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਸ਼ਹਿਰ ‘ਚ ਬੰਦੇ ਨਹੀਂ ਕੁੱਤੇ ਪੈਂਦੇ ਨੇ ਜਨਾਨੀਆਂ ਮਗਰ ! ਫੇਰ ਕਰਦੇ ਛੇੜਖਾਨੀਆਂ

htvteam

ਦੇਖੋ ਪਤੰਦਰਾਂ ਨੇ ਲੁੱਟੇ ਕੈਸ਼ ਨੂੰ ਕਿੱਥੇ ਲਕੋਇਆ ਸੀ

htvteam

ਆਹ ਦੇਖਲੋ ਦੁਕਾਨਦਾਰ ਨਾਲ ਕੀ ਵਾਪਰ ਗਿਆ

htvteam

Leave a Comment