Htv Punjabi
Crime Punjab Video

ਪਿਓ ਵੱਲੋਂ 15 ਮੁੰਡਿਆਂ ਨਾਲ ਜਵਾਕ ਚੁੱਕਣ ਮਾਮਲੇ ਚ ਨਵਾਂ ਮੋੜ, ਪਤਨੀ ਆਈ ਕੈਮਰੇ ਸਾਹਮਣੇ

ਗੁਰਦਾਸਪੁਰ ਚ ਪਿਓ ਨੇ ਆਪਣੇ ਹੀ ਬੱਚਿਆਂ ਨੂੰ ਸਹੁਰੇ ਘਰੋਂ ਕੀਤਾ ਸੀ ਅਗਵਾ
ਪਤੀ ਪਤਨੀ ਦਾ ਚੱਲ ਰਿਹਾ ਸੀ ਘਰੇਲੂ ਕਲੇਸ਼
ਪੁਲਿਸ ਨੇ ਬੱਚਿਆਂ ਨੂੰ ਬਰਾਮਦ ਕਰਕੇ ਮਾਂ ਦੇ ਕੀਤਾ ਹਵਾਲੇ
ਗੁਰਦਾਸਪੁਰ ਦੇ ਪਿੰਡ ਸਾਦੂਚੱਕ ਵਿੱਚ 26 ਨਵੰਬਰ ਨੂੰ ਤੜਕਸਾਰ ਤਰਨ ਤਰਨ ਤੋਂ ਆਏ ਕੁਝ ਵਿਅਕਤੀਆਂ ਨੇ ਇੱਕ ਘਰ ਅੰਦਰ ਦਾਖਲ ਹੋਕੇ ਜਬਰੀ ਦੋ ਬੱਚਿਆਂ ਨੂੰ ਅਗਵਾਹ ਕੀਤਾ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਦੋਨੋਂ ਪਤੀ ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਪਤਨੀ ਕਈ ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਉਸਦੇ ਪਤੀ ਮਨਦੀਪ ਸਿੰਘ ਔਲਖ ਨੇ ਆਪਣੇ ਸਾਥੀਆਂ ਨਾਲ ਆਪਣੇ ਸੋਹਰੇ ਪਿੰਡ ਸਾਦੂਚੱਕ ਘਰ ਵਿੱਚ ਦਾਖਿਲ ਹੋਕੇ ਦੋਨੋ ਬੱਚਿਆਂ ਨੂੰ ਜਬਰੀ ਅਗਵਾਹ ਕੀਤਾ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆ ਨੂੰ ਫੜ੍ਹਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਅੱਜ ਪੁਲਿਸ ਨੇ ਦੋਨਾਂ ਬੱਚਿਆਂ ਨੂੰ ਬਰਾਮਦ ਕਰਕੇ ਮਾਂ ਦੇ ਹਵਾਲੇ ਕਰ ਦਿੱਤਾ ਹੈ। ਅਤੇ ਕਿਹਾ ਕਿ ਆਰੋਪੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ 26 ਨਵੰਬਰ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀਆਂ ਵੱਲੋਂ ਪਿੰਡ ਸਾਧੂਚੱਕ ਵਿਖੇ ਇੱਕ ਘਰ ਅੰਦਰ ਦਾਖਿਲ ਹੋਕੇ ਦੋ ਬੱਚਿਆਂ ਨੂੰ ਅਗਵਾਹ ਕੀਤਾ ਗਿਆ ਸੀ ਅਤੇ ਘਰ ਦੀ ਵੀ ਭੰਨਤੋੜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸੀਸੀਟੀਵੀ ਵੀਡੀਓ ਸਾਹਮਣੇ ਆਉਣ ਅਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਪਤਾ ਲੱਗਾ ਕਿ ਪਤੀ ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਮਾਨਯੋਗ ਅਦਾਲਤ ਵਿੱਚ ਇਸ ਦਾ ਕੇਸ ਲੱਗਾ ਹੋਇਆ ਹੈ ਲੜਕੀ ਦੇ ਪਤੀ ਮਨਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਨਾਂ ਬੱਚਿਆਂ ਨੂੰ ਅਗਵਾਹ ਕੀਤਾ ਸੀ ਅਤੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਉਹਨਾਂ ਦਸਿਆ ਕਿ ਅੱਜ ਦੋਨਾਂ ਬਚਿਆ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਮਾਂ ਦੇ ਹਵਾਲੇ ਕਰ ਦਿੱਤਾ ਹੈ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਰ ਤਰ੍ਹਾਂ ਦੀ ਜਾਮ ਛਾਤੀ ਤੇਂ ਸੁੱਕੀ ਖੰਘ ਇਕ ਕੱਪ ਨਾਲ ਸੈੱਟ

htvteam

ਸੰਗਰੂਰ ‘ਚ ਸ਼ਰਾਬ ‘ਤੋਂ ਬਾਅਦ ਪਾਣੀ ਬਣਿਆ ਜਾਨ-ਲੇਵਾ

htvteam

ਮੋਗਾ ਵਿੱਚ ਘਰ ਦੇ ਬਾਹਰ ਖੇਡ ਰਹੇ ਮਾਸੂਮ ਨੂੰ ਕੁੱਤਿਆਂ ਨੇ ਨੋਂਚਿਆ

Htv Punjabi

Leave a Comment