Htv Punjabi
Punjab Video

ਪੁੱਤ ਹੋਵੇ ਤਾਂ ਆਹ ਪੁੱਤ ਵਰਗਾ ਹੋਵੇ

ਫ਼ਰੀਦਕੋਟ ਤੋਂ ਕੰਨਿਆਕੁਮਾਰੀ ਤੱਕ ਦਾ ਕੀਤਾ ਸਾਈਕਲ ਤੇ ਸਫ਼ਰ
3900 ਕਿਲੋਮੀਟਰ ਤਕ ਸਫ਼ਰ ਸਾਈਕਲ ਤੇ ਕੀਤਾ ਪੂਰਾ
ਹੁਣ ਲੇਹ ਲਦਾਖ ਯਾਂ ਨੇਪਾਲ ਦਾ ਕਰਨਾ ਸਫ਼ਰ ਤੈਅ
ਕਹਿੰਦੇ ਨੇ ਬੇਹਿਮਤੇ ਹੁੰਦੇ ਨੇ ਜੌ ਸ਼ੀਕਵਾ ਕਰਨਾ ਮੁਕੱਦਰਾ ਨਾਲ ਉੱਗਣ ਵਾਲੇ ਉੱਗ ਪੈਂਦੇ ਨੇ ਪਾੜਕੇ ਸੀਨਾ ਪੱਥਰਾਂ ਦਾ ਫ਼ਰੀਦਕੋਟ ਦੇ ਪਿੰਡ ਵਾਂਦਰ ਜਟਾਨਾ ਦਾ ਨੌਜਵਾਨ ਕਮਲਪ੍ਰੀਤ ਸਿੰਘ ਜਿਸ ਨੇ ਇਕ ਸੁਪਨਾ ਦੇਖਿਆ ਅਤੇ ਉਸ ਨੂੰ ਪੂਰਾ ਕੀਤਾ ਫ਼ਰੀਦਕੋਟ ਤੋਂ ਤਕਰੀਬਨ 3900 ਕਿਲੋਮੀਟਰ ਤਕ ਦਾ ਸਫ਼ਰ ਤੈਅ ਕਰ ਭਾਰਤ ਦੇ ਆਖ਼ਰੀ ਵਿਚ ਕੰਨਿਆਕੁਮਾਰੀ ਤੱਕ ਦਾ ਸਾਇਕਲ ਤੇ ਪਹੁੰਚ ਕੀਤਾ ਬਿਨ ਮਾ ਅਤੇ ਬਾਪ ਦਾ ਇਹ ਬੱਚਾ ਆਪਣੇ ਭਰਾ ਅਤੇ ਭਾਬੀ ਕੋਲ ਰਹਿੰਦਾ ਹੈ ਅਤੇ ਦੁਨੀਆ ਜਿੱਤਣ ਦਾ ਸੁਪਨਾਂ ਦੇਖ ਰਿਹਾ ਹੈ ਇੱਕਲੇ ਨੇ ਫ਼ਰੀਦਕੋਟ ਤੋਂ ਸਫ਼ਰ ਸ਼ੁਰੂ ਕੀਤਾ ਅਤੇ 52 ਦਿਨਾਂ ਵਿਚ ਆਪਣਾ ਸਫ਼ਰ ਪੂਰਾ ਕੀਤਾ

ਇਸ ਮੌਕੇ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਬਚਪਣ ਵਿਚ ਉਸ ਦੇ ਮਾਤਾ ਪਿਤਾ ਦੁਨੀਆ ਨੂੰ ਅੱਲਵਿਦਾ ਆਖ ਗਏ ਉਸ ਨੇ ਦੱਸਿਆ ਕਿ ਉਹ ਪਹਿਲਾ ਸ਼੍ਰੀ ਹੇਮਕੁੰਟ ਸਾਹਿਬ ਤੱਕ ਦਾ ਸਫ਼ਰ ਸਾਈਕਲ ਤੇ ਪੂਰਾ ਕੀਤਾ ਸੀ ਹੁਣ ਉਸ ਨੇ ਕੰਨਿਆਕੁਮਾਰੀ ਤੱਕ ਜਾਣ ਲਈ ਆਪਣੇ ਪਰਿਵਾਰ ਤੇ ਸਹਿਮਤੀ ਮੰਗੀ ਫੇਰ ਉਹ ਆਪਣੇ ਸਾਈਕਲ ਉੱਪਰ ਫ਼ਰੀਦਕੋਟ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਸ਼ੁਰੂ ਕੀਤਾ ਉਸ ਨੇ ਦੱਸਿਆ ਕਿ ਤਕਰੀਬਨ 52ਤੋਂ 54 ਦਿਨਾਂ ਦਾ ਇਹ ਸਫਰ ਉਸ ਲਈ ਯਾਦਗਾਰ ਰਹੇ ਗਾ ਕਮਲਪ੍ਰੀਤ ਨੇ ਕਿਹਾ ਕਿ ਹੁਣ ਉਸ ਇਸ਼ਾ ਫ਼ਰੀਦਕੋਟ ਤੋਂ ਲੇਹਲਦਾਖ ਯਾਂ ਫੇਰ ਨੇਪਾਲ ਤੱਕ ਦਾ ਰਸਤਾ ਸਰ ਕਰਨਾ ਹੈ

ਇਸ ਮੌਕੇ ਉਸ ਦੇ ਭੂਆ ਜੀ ਨੇ ਕਿਹਾ ਕਿ ਦੱਸਿਆ ਕਿ ਬਚਪਣ ਵਿਚ ਇਹਨਾ ਦੇ ਮਾਤਾ ਪਿਤਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਉਸ ਸਮੇਂ ਉਹਨਾਂ ਨੇ ਕਮਲਪ੍ਰੀਤ ਅਤੇ ਉਸ ਦੇ ਭਰਾ ਦੀ ਦੇਖ ਭਾਲ ਕੀਤੀ ਉਹਨਾਂ ਕਿਹਾ ਕਿ ਉਹ ਪੂਰੀ ਸਪੋਰਟ ਕਰਦੇ ਹਨ ਕਮਲਪ੍ਰੀਤ ਦੀ ਜਦੋਂ ਉਸ ਨੇ ਇਹ ਸਫਰ ਸ਼ੁਰੂ ਕਰਨਾ ਸੀ ਤਾਂ ਉਹਨਾਂ ਵਲੋ ਪੂਰਾ ਸਹਿਜੋਗ ਦਿੱਤਾ ਗਿਆ ਅੱਜ ਉਹਨਾਂ ਦਾ ਭਤੀਜੇ ਨੇ ਉਹਨਾਂ ਦਾ ਨਾਮ ਰੌਸ਼ਨ ਕੀਤਾ ਹੈ

ਇਸ ਮੌਕੇ ਕਮਲਪ੍ਰੀਤ ਦੇ ਦੋਸਤ ਗੁਰਮਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕਮਲਪ੍ਰੀਤ ਉਪਰ ਮਾਣ ਹੈ ਕਿ ਉਸ ਨੇ ਏਨਾ ਵੱਡਾ ਸਫ਼ਰ ਸਾਈਕਲ ਤੇ ਪੂਰਾ ਕੀਤਾ ਹੈ ਜੌ ਕਿ ਪੂਰੇ ਪਿੰਡ ਲਈ ਮਾਨ ਵਾਲੀ ਗੱਲ ਉਹਨਾਂ ਕਿਹਾ ਕਿ ਉਹ ਵੀ ਕਮਪ੍ਰੀਤ ਦੀ ਤਰਾ ਸਾਈਕਲ ਚਲਾ ਕੇ ਕਿਤੇ ਜਾਣ ਗੇ ਪਰ ਉਹ ਕਮਲਪ੍ਰੀਤ ਦੀ ਤਰਾ ਕਿੰਨਾ ਸਫ਼ਰ ਤਹਿ ਕਰ ਸਕਣ ਗੇ ਇਹ ਕਹਿ ਨਹੀਂ ਸਕਦੇ ਉਹਨਾਂ ਕਿਹਾ ਕਿ ਇਹ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨਸਭਾ ਅਤੇ MLA ਕੋਟਕਪੂਰਾ ਨੂੰ ਮਿਲਕੇ ਜ਼ਰੂਰ ਇਸ ਲੜਕੇ ਲਈ ਕੋਈ ਸੁਵਿੱਧਾ ਦੀ ਮੰਗ ਕਰਨਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਸਰ ‘ਦੀ ਇਸ ਗਲੀ ‘ਚ ਚਲਦਾ ਸੀ ਦੇਹ ਵਪਾਰ ਦਾ ਅੱਡਾ, ਗਲੀ ‘ਚ ਪੈ ਗਿਆ ਰੌਲਾ, ਫੇਰ ਦੇਖੋ ਕਿਵੇਂ ਭੱਜੇ ਮੁੰਡੇ ਕੁੜੀਆਂ 

Htv Punjabi

ਹਾਰਟ ਵਾਲਿਆਂ ਲਈ ਅੰਮ੍ਰਿਤ, ਖਰਾਬ ਪੇਟ ਲਈ ਖਰਾ ਸੋਨਾ ਨੁਸਕਾ

htvteam

3 ਚਮਚਿਆਂ ਨਾਲ 6 ਮਿੰਟ ‘ਚ ਪੇਟ ਦੇ ਦੁੱਖ ਖਤਮ

htvteam

Leave a Comment