ਢਾਬੇ ਚ ਪੈ ਗਿਆ ਘੜਮੱਸ,, ਸਬਜ਼ੀਆਂ ਦੇਗੇ ਮਾਰੇ ਪਲਟਾ ਕੇ,, ਢਾਬੇ ਦਾ ਸਾਰਾ ਸਮਾਨ ਕਰਤਾ ਚਕਨਾਚੂਰ,, ਢਾਬੇ ਤੇ ਕੰਮ ਕਰਨ ਵਾਲੇ ਮੁੰਡਿਆਂ ਨੂੰ ਪਈਆਂ ਭਾਜੜਾਂ, ਜਾਨ ਬਚਾ ਕੇ ਭੱਜੇ ਅੰਦਰ ਨੂੰ,, ਦੇਖੋ ਕਿੱਦਾਂ ਅੱਧੀ ਦਰਜਨ ਤੋਂ ਵੱਧ ਬਦਮਾਸ਼ਾਂ ਨੇ ਢਾਬੇ ਤੇ ਕਰ ਹਮਲਾ,,,,,,,,,
ਪੰਜਾਬ ਵਿੱਚ ਆਏ ਦਿਨ ਹੋ ਰਹੀਆਂ ਇਹੋ ਜਿਹੀਆਂ ਵਾਰਦਾਤਾਂ ਤੋਂ ਬਾਅਦ ਪੰਜਾਬ ਪੁਲਿਸ ਉੱਤੇ ਸਵਾਲ ਉੱਠਣੇ ਲਾਜ਼ਮੀ ਹਨ। ਜਾਣਕਾਰੀ ਮੁਤਾਬਕ, ਇਹ ਹਮਲਾ ਢਾਬਾ ਮਾਲਕ ਦੀ ਗੈਰਹਾਜ਼ਰੀ ਵਿੱਚ ਹੋਇਆ ਹੈ। ਇਸ ਵਿੱਚ ਢਾਬੇ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਢਾਬੇ ਉੱਤੇ ਕੰਮ ਕਰਦੇ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ ਗਈ ਹੈ। ਇਸ ਮੌਕੇ ਢਾਬਾ ਮਾਲਕ ਬੰਟੀ ਨੇ ਦੱਸਿਆ ਕਿ ਇਸ ਭੰਨਤੋੜ ਵਿੱਚ 2.5 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਤੇ ਉੱਥੇ ਹੀ 32000 ਰੁਪਏ ਵੀ ਗ਼ਾਇਬ ਦੱਸੇ ਜਾ ਰਹੇ ਹਨ।
ਇਸ ਮੌਕੇ ਪੁਲਿਸ ਅਧਿਕਾਰੀ ਜਤਿੰਦਰਪਾਲ ਨੇ ਦੱਸਿਆ ਕਿ ਉਹ ਸੁਨਾਮ ਵਿੱਚ ਚੈਕਿੰਗ ਦੀ ਡਿਊਟੀ ਉੱਤੇ ਤੈਨਾਤ ਸੀ ਤੇ ਇਸ ਵਾਰਦਾਤ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਬਦਮਾਸ਼ਾਂ ਦਾ ਪਿੱਛਾ ਵੀ ਕੀਤਾ ਪਰ ਉਹ ਸ਼ਹਿਰ ਦੀਆਂ ਗਲੀਆਂ ਦਾ ਸਹਾਰਾ ਲੈ ਕੇ ਫਰਾਰ ਹੋ ਗਏ ਪਰ ਇਸ ਮੌਕੇ ਉਨ੍ਹਾਂ ਦਾ ਇੱਕ ਸਾਥੀ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ ਜਿਸ ਤੋਂ ਬਾਅਦ ਇਸ ਦੇ ਸਾਥੀ ਹੀ ਕਾਬੂ ਵਿੱਚ ਆ ਜਾਣਗੇ।
ਦੇਖਿਆ ਜਾਵੇ ਤਾਂ ਜਿੱਥੇ ਪੰਜਾਬ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਫੈਲ ਰਿਹਾ ਉੱਥੇ ਹੀ ਦੂਜੇ ਪਾਸੇ। ਕ੍ਰਾਈਮ ਦੀਆਂ ਵਾਰਦਾਤਾਂ ਵੀ ਲਗਾਤਾਰ ਵਧ ਰਹੇ ਨੇ। ਛੋਟੀਆਂ ਮੋਟੀਆਂ ਤਕਰਾਰ ਨੂੰ ਲੈਕੇ ਲੋਕ ਇਕ ਦੂਜੇ ਤੇ ਜਾਨ ਲੇਵਾ ਹਮਲਾ ਕਰਨ ਤੋਂ ਗੁਰੇਜ਼ ਨਹੀਂ ਕਰਦੇ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………