ਕਹਿੰਦੇ ਹੁੰਦੇ ਨੇ ਸਾਡੇ ਤੋਂ ਪੁੱਛੇ ਬਿਨਾਂ ਤਾਂ ਪੱਤਾ ਵੀ ਨੀਂ ਹਿਲਦਾ, ਇਹ ਕਹਾਵਤ ਪੁਲਿਸ ਤੇ ਪੂਰੀ ਢੁਕਦੀ ਐ,,, ਜੇ ਪੁਲਿਸ ਚਾਹੇ ਤਾਂ ਪਾਲਾਤ ਚੋਂ ਵੀ ਬੰਦੇ ਨੂੰ ਕੱਢ ਲਿਆਉਂਦੀ ਐ,, ਪਰ ਹੁੰਦਾ ਇਹ ਕਦੇ ਕਦੇ ਐ… ਚਲੋ ਹੁਣ ਥੋੜਾ ਖਬਰ ਬਾਰੇ ਚਾਣਨਾ ਪਾਉਦੇ ਹਾਂ,… ਮਾਮਲਾ ਨਕੋਦਰ ਦਾ ਹੈ ਜਿਥੋ ਦੀ ਪੁਲਿਸ ਦੀ ਅੱਜ ਵਾਹੋ ਵਾਹੀ ਹੋ ਰਹੀ ਐ ਲੋਕ ਤਾਰੀਫਾ ਰਦੇ ਨਹੀਂ ਥੱਕਦੇ,,, ਇਨਾਂ ਤਰੀਫਾ ਪਿੱਛੇ ਕਾਰਨ ਕੀ ਐ ਉਹ ਵੀ ਸੁਣੋ,,, ਦਰਅਸਲ ਨਕੋਦਰ ਪੁਲਿਸ ਨੇ ਅੱਜ ਅਜਿਹੇ ਗਿਰੋਹ ਦਾ ਪਰਦਾਫਾਸ ਕੀਤਾ ਜੋ ਪੈਸਿਆਂ ਦੀਆਂ ਖੇਡਾ ਖੇਡਦਾ ਸੀ, ਜੋ ਬੰਦ ਕਮਰੇ ਦੇ ਵਿੱਚ ਗਲਤ ਕੰਮ ਕਰਦੇ ਸੀ ਜੀ ਹਾਂ ਸਹੀ ਸੁਣ ਰਹੇ ਹੋ,,, ਪੁਲਿਸ ਵਲੋਂ ਦੜਾ ਸੱਟਾ ਲਗਾਉਣ ਵਾਲੇ ਗਿਰੋਹ ਦਾ ਅੱਜ ਪਰਦਾਫਾਸ਼ ਕੀਤਾ ਹੈ ਜਿਨਾਂ ਦੇ ਗਿਰੋਹ ਦੇ ਅੱਜ ਚਾਰ ਮੈਂਬਰ ਗ੍ਰਿਫਤਾਰ ਕੀਤੇ ਨੇ ਜਿਨਾਂ ਕੋਲੋਂ 65 ਹਜਾਰ ਨਕਦੀ ਤੇ ਲੈਪਟਾਪ ਵੀ ਬਰਾਮਦ ਕੀਤਾ ਹੈ…
ਪੁਲਿਸ ਦੀ ਜਦੋਂ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਮਿੰਟਾਂ ਚ ਵੱਡੇ ਤੋਂ ਵੱਡਾ ਕੇਸ ਸੁਲਝਾ ਦਿੰਦੀ ਐ ਪਰ ਕਈ ਕੇਸ ਅਜਿਹੇ ਨੇ ਜਿਨਾਂ ਨੂੰ ਹੱਲ ਕਰਨ ਚ ਪੁਲਿਸ ਅਜੇ ਤੱਕ ਕਾਮਯਾਬ ਨਹੀ ਹੋਈ ਜਿਨਾਂ ਚ ਇਕ ਸਿੱਧੂ ਮੂਸੇਆਲੇ ਦੇ ਕਤਲ ਦਾ ਕੇਸ ਵੀ ਸ਼ਾਮਿਲ ਐ,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..