ਪੁਲਿਸ ਕੁਕੜਾਂ ਦੇ ਖੁੱਡੇ ਚ ਵਾਰ ਵਾਰ ਝਾਕੀ ਮਾਰਦੀ ਐ ਤੇ ਫੱਟੀ ਲੈ ਕੇ ਕੁਝ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਐ… ਤਸਵੀਰਾਂ ਤੁਸੀਂ ਦੇਖ ਰਹੇ ਹੋਣੇ ਤੇ ਸੋਚ ਰਹੇ ਹੋਣੇ ਕਿ ਪੁਲਿਸ ਮੁਲਾਜ਼ਮ ਮੁਰਗਿਆਂ ਨੂੰ ਬਾਹਰ ਕੱਢ ਰਹੇ ਨੇ… ਪਰ ਜੇ ਤੁਸੀਂ ਇਹ ਸੋਚ ਰਹੇ ਓ ਤਾਂ ਸਰਾਸਰ ਗਲਤ ਐ… ਮੁਲਾਜ਼ਮ ਖੁੱਡੇ ਚੋਂ ਕੁਕੜਾਂ ਨੂੰ ਨਹੀਂ ਸਗੋਂ ਕੁਕੜ ਬਣੇ ਬੰਦਿਆਂ ਨੂੰ ਖੁੱਡੇ ਚੋਂ ਕੱਢ ਰਹੇ ਨੇ ਜੋ ਪੁਲਿਸ ਨੂੰ ਦੇਖ ਮੁਰਗਿਆਂ ਦੇ ਖੁੱਡੇ ਚ ਲੁਕ ਗਏ…. ਇਹ ਤਾਂ ਇਕ ਵੀਡੀਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਦੂਜੀ ਵੀਡੀਓ ਜਿਸ ਚ ਇਕ ਵਿਅਕਤੀ ਦੇ ਮਗਰ ਪੁਲਿਸੀਏ ਹੱਥ ਥੋ ਕੇ ਪਏ ਨੇ ਪਰ ਬੰਦੇ ਕਈ ਕੋਠੇ ਟੱਪ ਗਿਆ ਪਰ ਪੁਲਿਸ ਦੇ ਹੱਥ ਨਹੀਂ ਆਇਆ…ਆਖਰ ਮੁਲਾਜ਼ਮਾਂ ਦੀ ਮਿਹਨਤ ਤੋਂ ਬਾਅਦ ਉਸ ਨੂੰ ਵੀ ਕਾਬੂ ਕਰ ਲਿਆ…
ਹੁਣ ਸੋਚਦੇ ਹੋਣੇ ਕਿ ਇਨਾਂ ਬੰਦਿਆਂ ਨੂੰ ਪੁਲਿਸ ਫੜ੍ਹ ਕਿਉਂ ਰਹੀ ਐ… ਚਲੋਂ ਹੁਣ ਤੁਹਾਨੂੰ ਮਾਮਲਾ ਦੱਸਦੇ ਹਾਂ. ਦਰਅਸਲ ਇਹ ਵੀਡੀਓ ਦਸੂਹਾ ਚ ਪੈਂਦੇ ਪਿੰਡ ਸ਼ਾਂਗਲਾ ਦੀ ਐ… ਜਿਸ ਚ ਪੁਲਿਸ ਵਲੋਂ ਨਸ਼ੇ ਨੂੰ ਠੱਲ ਪਾਉਣ ਲਈ ਰੇਡ ਕੀਤੀ ਗਈ ਸੀ ਤਾਂ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਇਥੇ ਨਸ਼ਾ ਸ਼ਰੇਆਮ ਵਿਕਦਾ ਹੈ ਜਦੋਂ ਪੁਲਿਸ ਨੇ ਇਨਾਂ ਲੋਕਾਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋੇਂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪਰ ਨਾਕਾਮ ਹੋ ਜਾਂਦੇ ਨੇ ਜਿਸ ਦੀ ਵੀਡੀਓ ਤੁਸੀ ਦੇਖ ਸਕਦੇ ਹੋ। ਜਾਣਕਾਰੀ ਦਿੰਦਿਆਂ ਡੀਐਸਪੀ ਬਲਵੀਰ ਸਿੰਘ ਨੇ ਦੱਸਿਆ ਕਿ ਸਰਚ ਆਪ੍ਰੇਸ਼ਨ ਦੌਰਾਨ ਜਸਬੀਰ ਕੌਰ ਦੇ ਘਰ ਵਿਚੋਂ 265 ਗਰਾਮ ਹੀਰੋਇਨ ਅਤੇ 2 ਲੱਖ 70 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ…ਇਸ ਤੋਂ ਇਲਾਵਾ ਪਿੰਡ ਜਲੋਟਾ ਦੇ ਮੋੜ ਤੋਂ ਏ.ਐਸ.ਆਈ. ਮੇਜਰ ਸਿੰਘ ਦੀ ਪੁਲਿਸ ਪਾਰਟੀ ਵਲੋਂ ਇਕ ਮੋਟਰਸਾਈਕਲ ‘ਤੇ 2 ਨੌਜਵਾਨਾਂ ਨੂੰ ਵੀ ਕਾਬੂ ਕੀਤਾ ਗਿਆ।
ਇਸ ਰੇਡ ਤੋਂ ਬਾਅਦ ਪਿੰਡ ਦੇ ਲੋਕਾਂ ਦਾ ਪੁਲਿਸ ਵਲੋਂ ਧੰਨਵਾਦ ਕੀਤਾ ਜਾ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਨੂੰ ਠੱਲ ਪਾਉਣ ਲਈ ਪੁਲਿਸ ਦੀ ਚੰਗੀ ਪਹਿਲ ਕਦਮੀ ਕੀਤੀ ਗਈ ਐ…ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
