Htv Punjabi
Punjab

ਬੱਸਾਂ ਦੀ ਹੜਤਾਲ ਨੇ ਕੀਤੇ ਲੋਕ ਪ੍ਰੇਸ਼ਾਨ

ਪੰਜਾਬ ਰੋਡਵੇਜ਼/ਪਨਬੱਸ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਹੜਤਾਲ ਦੇ ਪਹਿਲੇ ਦਿਨ ਜਿੱਥੇ ਲੋਕ ਬਸ ਨਾ ਮਿਲਣ ਕਰਕੇ ਪ੍ਰੇਸ਼ਾਨ ਰਹੇ, ਉੱਥੇ ਹੀ ਸੰਘਰਸ਼ਸ਼ੀਲ ਕਾਮਿਆਂ ਨੇ ਮੰਗਲਵਾਰ ਨੂੰ ਪਟਿਆਲਾ ਸਥਿਤ ਮੋਤੀ ਮਹਿਲ ਨੂੰ ਘੇਰਨ ਦਾ ਐਲਾਨ ਕੀਤਾ ਹੈ।

ਲੁਧਿਆਣਾ ਬੱਸ ਸਟੈਂਡ ਵਿਚ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਦਿਖੇ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਹੜਤਾਲ ਬਾਰੇ ਉਨ੍ਹਾਂ ਪਹਿਲਾਂ ਨਹੀਂ ਪਤਾ ਸੀ ਅਤੇ ਹੁਣ ਬੱਸ ਮਿੱਲਣ ਚ ਪ੍ਰੇਸ਼ਾਨੀ ਆ ਰਹੀ ਹੈ। ਖ਼ਾਸ ਤੌਰ ਤੇ ਦੂਰ ਦੁਰਾਡੇ ਦੇ ਜਿਲਿਆਂ ਵਿੱਚ ਜਾਣ ਵਾਲੇ ਲੋਕ ਕਾਫੀ ਪ੍ਰੇਸ਼ਾਨ ਸਨ। ਜਿੱਥੇ ਪ੍ਰਾਈਵੇਟ ਬੱਸਾਂ ਵੀ ਨਹੀਂ ਜਾ ਰਹੀਆਂ ਸਨ।

ਇਸ ਹੜਤਾਲ ਨੂੰ ਲੈ ਕੇ ਪੰਜਾਬ ਰੋਡਵੇਜ਼/ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਹ ਵਾਰ-ਵਾਰ ਸਰਕਾਰ ਨੂੰ ਅਲਟੀਮੇਟਮ ਦੇ ਰਹੇ ਸਨ, ਲੇਕਿਨ ਸਰਕਾਰ ਦੇ ਕੰਨ ਤੇ ਜੂੰ ਨਾ ਰੇੰਗੀ ਅਤੇ ਹੁਣ ਅੱਜ ਹਡ਼ਤਾਲ ਸ਼ੁਰੂ ਹੋਣ ਤੇ ਉਨ੍ਹਾਂ ਨੂੰ ਗੱਲਬਾਤ ਦਾ ਸੱਦਾ ਆ ਗਿਆ। ਲੇਕਿਨ ਉਹ ਪਿੱਛੇ ਨਹੀਂ ਹਟਣ ਵਾਲੇ ਤੇ ਮੰਗਲਵਾਰ ਨੂੰ ਸੂਬੇ ਦੇ ਸਾਰੇ 27 ਡਿਪੂਆਂ ਦੇ ਮੁਲਾਜ਼ਮਾਂ ਵੱਲੋਂ ਪਟਿਆਲਾ ਸਥਿਤ ਮੋਤੀ ਮਹਿਲ ਨੂੰ ਘੇਰਿਆ ਜਾਵੇਗਾ। ਉੱਥੇ ਹੀ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਲਈ ਉਨ੍ਹਾਂ ਨੇ ਸਰਕਾਰ ਜ਼ਿੰਮੇਵਾਰ ਦੱਸਿਆ।

Related posts

ਸਿੱਧੂ ਮੂਸੇਵਾਲਾ ਨਹੀਂ ਸੁਧਰ ਸਕਦਾ, ਦੇਖੋ ਇੱਕ ਹੋਰ ਪਰਚਾ ਦਰਜ ਕਰਨ ਮਗਰੋਂ ਕਿਹੜੇ ਵੱਡੇ ਪੁਲਿਸ ਅਧਿਕਾਰੀ ਨੇ ਕਿਉਂ ਕਿਹਾ ਅਜਿਹਾ!

Htv Punjabi

ਸੰਡੇ ਹੋ ਜਾਂ ਮੰਡੇ ਗੋਰਿਆਂ ਦੇ ਵੈਦ ਮੁਤਾਬਿਕ ਖਾਓ ਅੰਡੇ

htvteam

ਫਾਸਟੈਗ ਵਾਲਿਆਂ ਨੂੰ ਸਰਕਾਰ ਨੇ ਦਿੱਤਾ ਆਹ ਤੋਹਫਾ

Htv Punjabi