Htv Punjabi
Punjab

ਫਾਸਟੈਗ ਵਾਲਿਆਂ ਨੂੰ ਸਰਕਾਰ ਨੇ ਦਿੱਤਾ ਆਹ ਤੋਹਫਾ

ਜਲੰਧਰ : ਬਿਨਾਂ ਫਾਸਟਟੈਗ ਵਾਲਿਆਂ ਨੂੰ ਹੁਣ ਟੋਲ ਪਲਾਜ਼ਾ ‘ਤੇ ਅਪ ਅਤੇ ਡਾਊਨ ਦੀ ਪਰਚੀ ਨਹੀਂ ਮਿਲੂਗੀ l ਉਨ੍ਹਾਂ ਨੂੰ ਟੋਲ ਪਾਰ ਕਰਦੇ ਸਮੇਂ ਪੂਰਾ ਟੋਲ ਕਟਵਾਣਾ ਪਵੇਗਾ ਅਤੇ 24 ਘੰਟਿਆਂ ਵਿੱਚ ਵਾਪਸੀ ‘ਤੇ ਵੀ ਪੂਰਾ ਟੋਲ ਹੀ ਲੱਗੇਗਾ l ਫਾਸਟਟੈਗ ਬਣਾਉਣ ਦੀ ਆਖਰੀ ਤਰੀਕ 15 ਜਨਵਰੀ ਤੈਅ ਕੀਤੀ ਗਈ ਸੀ l ਉਸ ਤੋਂ ਪਹਿਲਾਂ ਕੈਸ਼ ਵਾਲੀ ਲਾਈਨ ਤੋਂ ਲੰਘਣ ਵਾਲਿਆਂ ਤੋਂ ਅਪ ਅਤੇ ਡਾਊਨ ਦਾ ਟੋਲ ਲਿਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ l ਨਵੇਂ ਨਿਯਮਾਂ ਦੇ ਅਨੁਸਾਰ ਜੇਕਰ ਵਾਹਨ ਚਾਲਕ ਨੇ ਫਾਸਟਟੈਗ ਨਹੀਂ ਲਗਵਾਇਆ ਹੈ ਤਾਂ ਉਨ੍ਹਾਂ ਨੂੰ ਅਪ ਅਤੇ ਡਾਊਨ ਸਮੇਂ ਟੋਲ ਵਿੱਚ ਮਿਲਣ ਵਾਲੀ ਰਾਹਤ ਨਹੀਂ ਦਿੱਤੀ ਜਾਵੇਗੀ l ਪੈਸੇ ਵਾਹਨ ਚਾਲਕਾਂ ਨੂੰ ਟੋਲ ਪਲਾਜ਼ਾ ‘ਤੇ ਅਦਾ ਕਰਨੇ ਪੈਣਗੇ ਅਤੇ ਇਸਦੇ ਨਾਲ ਹੀ ਜੇਕਰ ਵਾਹਨ ਚਾਲਕ ਦੇ ਫਾਸਟਟੈਗ ਵਿੱਚ ਪੈਸੇ ਨਹੀਂ ਹਨ ਅਤੇ ਉਹ ਫਾਸਟਟੈਗ ਵਾਲੀ ਲਾਈਨ ਵਿੱਚੋਂ ਲੰਘ ਰਿਹਾ ਹੈ ਤਾਂ ਉਸ ਤੋਂ ਡਬਲ ਪੈਸੇ ਲਏ ਜਾਣਗੇ l ਇਸ ਤੋਂ ਪਹਿਲਾਂ ਅਜਿਹਾ ਨਹੀਂ ਹੋ ਰਿਹਾ ਸੀ l 15 ਜਨਵਰੀ ਦੇ ਬਾਅਦ ਲਾਗੂ ਕੀਤੇ ਗਏ ਨਿਯਮਾਂ ਦੇ ਅਨੁਸਾਰ ਉਨ੍ਹਾਂ ਵਾਹਨ ਚਾਲਕਾਂ ਤੋਂ ਡਬਲ ਪੈਸੇ ਲਏ ਜਾ ਰਹੇ ਹਨ l ਜਿਨ੍ਹਾਂ ਦੇ ਫਾਸਟਟੈਗ ਮਾਲਿਕ ਦੀ ਗਲਤੀ ਨਾਲ ਬਲੈਕ ਲਿਸਟ ਹੋਏ ਹਨ l ਜੇਕਰ ਐਨਐਚਏਆਈ ਦੀ ਟੈਕਨੀਕਲੀ ਸਮੱਸਿਆ ਦੇ ਕਾਰਨ ਫਾਸਟਟੈਗ ਬਲੈਕ ਲਿਸਟ ਵਿੱਚ ਹੈ ਤਾਂ ਵਾਹਨ ਚਾਲਕ ਤੋਂ ਪੈਸੇ ਨਹੀਂ ਲਏ ਜਾਣਗੇ l

Related posts

ਪੁਲਿਸ ਨੇ ਢਾਹ ਲਏ ਗੈਂਗਸਟਰ, ਵੱਡਾ ਮੁਕਾਬਲਾ

htvteam

ਦੇਖੋ ਜਵਾਨ ਕੁੜੀ ਨੇ ਕੀ ਕੀਤਾ

htvteam

ਆਹ ਦੇਖਲੋ ਰਾਤ ਨੂੰ ਘਰਾਂ ‘ਚ ਵੜ੍ਹਕੇ ਮੁੰਡੇ ਕਰਗੇ ਵੱਡਾ ਕਾਂਡ ਕਿਤੇ ਤੁਹਾਡੇ ਘਰ ਨਾ ਹੋ ਜਾਵੇ

htvteam

Leave a Comment