ਆਖੇ ਜੱਟ ਦੀ ਜੂਨ ਬੁਰੀ,,, ਚਿੰਤਾ ਚ ਪਇਆ ਕਿਸਾਨ ਕਹਿੰਦਾ “ਕਿੱਥੇ ਰੱਖ ਲਾ ਲੱਕੋ ਕੇ ਤੈਨੂੰ ਫਸਲੇ, ਨੀ ਰੁੱਤ ਬੇਈਮਾਨ ਹੋ ਗਈ”,,,, ਜੀ ਹਾਂ ਰਾਤ ਹੋਏ ਬੇਮੌਸਮੀ ਮੀਂਹ ਦੇ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਅੱਖਾਂ ਦੇ ਸਾਹਮਣੇ ਤਹਿਸ ਨਹਿਸ ਹੋ ਗਈ,, ਤੇ ਮੰਡੀਆਂ ਦੇ ਵਿੱਚ ਖੁੱਲੇ ਅਸਮਾਨ ਥੱਲੇ ਆਪਣੀਆਂ ਢੇਰੀਆਂ ਲਾਈ ਬੈਠੇ ਕਿਸਾਨਾਂ ਦੀ ਫਸਲ ਭਿੱਜ ਕੇ ਬਰਬਾਦ ਹੋ ਗਈ,, ਕਦੇ ਸਰਕਾਰਾਂ ਦੀ ਮਾਰ ਤੇ ਕਦੇ ਕੁਦਰਤ ਦਾ ਕਹਿਰ ਇਹਨਾਂ ਕਿਸਾਨਾਂ ਤੇ ਭਾਰੀ ਪੈ ਜਾਂਦਾ,,,ਬੀਤੀ ਰਾਤ ਪਈ ਤੇਜ ਬਾਰਸ ਨੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਦੂਜੇ ਪਾਸੇ ਨਾਭਾ ਦੀ ਅਨਾਜ ਮੰਡੀ ਵਿੱਚ ਵੀ ਖੁੱਲੇ ਅਸਮਾਨ ਦੇ ਨੀਚੇ ਪਈਆਂ ਲੱਖਾਂ ਬੋਰੀਆਂ ਪਾਣੀ ਦੇ ਵਿੱਚ ਭਿੱਜ ਗਈਆਂ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਕਿਸਾਨ ਗੁਰਜੰਟ ਸਿੰਘ, ਕਿਸਾਨ ਮੁਖਤਿਆਰ ਸਿੰਘ ਨੇ ਕਿਹਾ ਕਿ ਮੰਡੀ ਵਿੱਚ ਲੱਖਾਂ ਬੋਰੀਆਂ ਖੁੱਲੇ ਆਸਮਾਨ ਦੇ ਦੇ ਨੀਚੇ ਭਿੱਜ ਗਈਆਂ ਅਤੇ ਦੂਜੇ ਪਾਸੇ ਖੇਤਾਂ ਵਿੱਚ ਫਸਲ ਖਰਾਬ ਹੋ ਗਈ ਹੈ ਅਤੇ ਹੁਣ ਕੰਬਾਈਨ ਵੀ ਘੱਟੋ ਘੱਟ 10 ਦਿਨ ਖੇਤਾਂ ਵਿੱਚ ਕੰਬਾਈਨ ਨਹੀਂ ਚਲੇਗੀ ਕਿਉਂਕਿ ਖੇਤਾਂ ਵਿੱਚ ਪਾਣੀ ਭਰ ਗਿਆ ਹੈ
ਇਸ ਮੌਕੇ ਤੇ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨੇ ਕਿਹਾ ਕਿ ਮੰਡੀ ਦੇ ਵਿੱਚ ਹੁਣ ਮਜ਼ਦੂਰਾਂ ਨੂੰ ਝੋਨੇ ਦੀ ਬੋਰੀਆਂ ਦੀਆਂ ਟਾਂਗਾਂ ਖੜੀਆਂ ਕਰਨੀਆਂ ਪੈਣਗੀਆਂ ਕਿਉਂਕਿ ਮੰਡੀ ਵਿੱਚ ਸਾਰੀ ਹੀ ਝੋਨੇ ਦੀਆਂ ਬੋਰੀਆਂ ਭਿੱਜ ਗਈਆਂ, ਕਿਉਂਕਿ ਹੜਤਾਲ ਦੇ ਕਾਰਨ ਇਥੇ ਕਾਫੀ ਮਾਲ ਜਮਾ ਹੋ ਚੁੱਕਾ ਹੈ।
ਖੈਰ ਆ ਮੀਂਹ ਦੇ ਕਰਕੇ ਨੁਕਸਾਨ ਕਿਸਾਨਾਂ ਦਾ ਕਾਫੀ ਹੋ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਨੂੰ ਪਈ ਕੁਦਰਤ ਦੀ ਇਸ ਮਾਰ ਤੇ ਸਰਕਾਰ ਵੱਲੋਂ ਕੋਈ ਮੁਆਵਜ਼ਾ ਦਿੱਤਾ ਜਾਵੇਗਾ ਜਾਂ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
