Htv Punjabi
Sport

ਭੱਜੀ ਦਾ ਖੁੱਲਾ ਦਿਲ ਕਰਾ ਬੈਠਾ ਪੁੱਠਾ ਕਾਰਾ,, ਕਰੋੜਾ ਪੈ ਸਕਦਾ ਘਾਟਾ!

ਕ੍ਰਿਕਟਰ ਹਰਭਜਨ ਸਿੰਘ ਦੇ ਨਾਲ ਦੋ ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣਾ ਆਇਆ ਹੈ। ਹਰਭਜਨ ਨੇ ਚੇਨੱਈ ਦੇ ਬਿਜਨੈੱਸਮੈਨ ਜੀ ਮਹੇਸ਼ ਦੇ ਖਿਲਾਫ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਇਹ ਕਿਹਾ ਹੈ ਕਿ ਸਾਲ 2015 ‘ਚ ਇਕ ਦੋਸਤ ਦੇ ਕਹਿਣ ‘ਤੇ ਉਹਨਾਂ ਨੇ ਜੀ ਮਹੇਸ਼ ਨੂੰ 4 ਕਰੋੜ ਰੁਪਏ ਉਧਾਰ ਦਿੱਤੇ ਸਨ, ਇਲਜ਼ਾਮ ਹਨ ਕੇ ਮਹੇਸ਼ ਨੂੰ ਬਾਰ ਬਾਰ ਕਹਿਣ ‘ਤੇ ਵੀ ਉਸਨੇ ਪੈਸੇ ਵਾਪਿਸ ਨਹੀਂ ਕੀਤੇ।

ਦਬਾਅ ਪਾਉਣ ‘ਤੇ ਦੋ ਕਰੋੜ ਦੇ ਭੁਗਤਾਨ ਦੇ ਬਾਅਦ ਕਾਰੋਬਾਰੀ ਨੇ 25-25 ਲੱਖ ਦੇ ਅੱਠ ਚੈੱਕ ਦਿੱਤੇ ਸਨ। ਪਹਿਲਾਂ ਚੈੱਕ ਬੈਂਕ ‘ਚ ਬਾਂਊਂਸ ਹੋਣ ਦੇ ਬਾਅਦ ਹਰਭਜਨ ਵਲੋਂ ਸ਼ਿਕਾਇਤ ਕੀਤੀ ਗਈ। ਭੱਜੀ ਦੀ ਇਸ ਸ਼ਿਕਾਇਤ ਦੀ ਜਾਂਚ ਜਾਰੀ ਹੈ, ਦੂਸਰੇ ਪਾਸੇ ਜੀ ਮਹੇਸ਼ ਨੇ ਗਿ੍ਰਫਤਾਰੀ ਲਈ ਮਦਰਾਸ ਹਾਈਕੋਰਟ ਦੀ ਸ਼ਰਨ ਲਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਸਾਰਾ ਭੁਗਤਾਨ ਕਰ ਚੁੱਕੇ ਹਨ।

ਪੁੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਹੈ ਕਿ ਮੁਲਜ਼ਮ ਨੇ ਰੀਅਲ ਇਸਟੇਟ ਦੇ ਬਿਜਨੈੱਸ ‘ਚ ਲਗਾਉਣ ਦੇ ਲਈ ਚਾਰ ਕਰੋੜ ਰੁਪਏ ਉਧਾਰ ਮੰਗੇ ਸਨ.ਉਨ੍ਹਾਂ ਨੇ ਪਹਿਲਾਂ ਇਕ ਕਰੋੜ ਅਤੇ ਫਿਰ ਤਿੰਨ ਕਰੋੜ ਦਾ ਚੈੱਕ ਇਸ ਸ਼ਰਤ ‘ਤੇ ਦਿੱਤਾ ਸੀ ਕੇ ਇਸਦਾ ਭੁਗਤਾਨ ਸਾਲ ਦੇ ਦਰਮਿਆਨ ਕਰ ਦਿੱਤਾ ਜਾਵੇਗਾ।

Related posts

ਸੋਇੰਬ ਅਖਤਰ ਪਾਕਿਸਤਾਨੀਆਂ ‘ਤੇ ਭੜਕੇ: ਕੋਹਲੀ ਦੀ ਕੀਤੀ ਤਰੀਫ ਤੇ ਕਿਹਾ ਪਾਕਿ ਕ੍ਰਿਕਟਰ ਉਨ੍ਹਾਂ ਦੇ ਨਜ਼ਦੀਕ ਵੀ ਨਹੀਂ

htvteam

ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਮੌ& ਤ ਤੇ ਦੋਸਤਾਂ ਦਾ ਖੁਲਾਸਾ

htvteam

ਆਈਪੀਐਲ ਦਾ ਸਭ ਤੋਂ ਵੱਡਾ ਟਾਰਗੇਟ ਪੜ੍ਹੋ ਕਿਸ ਤਰ੍ਹਾਂ ਰਾਜਸਥਾਨ ਨੇ ਕੀਤਾ ਚੇਜ਼

htvteam