Htv Punjabi
Pakistan Sport

ਸੋਇੰਬ ਅਖਤਰ ਪਾਕਿਸਤਾਨੀਆਂ ‘ਤੇ ਭੜਕੇ: ਕੋਹਲੀ ਦੀ ਕੀਤੀ ਤਰੀਫ ਤੇ ਕਿਹਾ ਪਾਕਿ ਕ੍ਰਿਕਟਰ ਉਨ੍ਹਾਂ ਦੇ ਨਜ਼ਦੀਕ ਵੀ ਨਹੀਂ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਆਪਣੇ ਹੀ ਦੇਸ਼ ਦੇ ਲੋਕਾਂ ‘ਤੇ ਭੜਕ ਗਏ ਹਨ, ਉਹਨਾਂ ਨੇ ਇਕ ਇੰਟਰਵਿਊ ‘ਚ ਕਿਹਾ ਕਿ ਵਿਰਾਟ ਕੋਹਲੀ ਦੀ ਤਰੀਫ ਕਿਉਂ ਨਹੀਂ ਕਰ ਸਕਦਾ, ਪਾਕਿਸਤਾਨ ਜਾਂ ਦੁਨੀਆਂ ਦਾ ਕੋਈ ਵੀ ਖਿਡਾਰੀ ਕੋਹਲੀ ਦੇ ਨਜ਼ਦੀਕ ਵੀ ਨਹੀਂ ਹੈ।

ਦਰਅਸਲ ਅਖਤਰ ਨੇ ਹਾਲ ‘ਚ ਹੀ ਕੋਹਲੀ ਅਤੇ ਰੋਹਿਤ ਸ਼ਰਮਾ ਸਮੇਤ ਭਾਰਤੀ ਟੀਮ ਦੀ ਤਰੀਫ ਕੀਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ‘ਚ ਉਹਨਾਂ ਦੀ ਜਮ ਕੇ ਅਲੋਚਨਾ ਹੋ ਰਹੀ ਹੈ। ਇਸ ‘ਤੇ ਸ਼ੋਇਬ ਨੇ ਅਲੋਚਨਾ ਕਰਨ ਵਾਲਿਆਂ ਨੂੰ ਕਿਹਾ ਕੇ ਉਹ ਇਕ ਵਾਰ ਉਹਨਾਂ ਖਿਡਾਰੀਆਂ ਦੇ ਅੰਕੜੇ ਵੇਖ ਲੈਣ।

ਅਖਤਰ ਨੇ ਅਲੋਚਨਾ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਉਹ ਸਵੀਕਾਰ ਕਰ ਲੈਣ ਕੇ ਭਾਰਤ ਦੇ ਕਪਤਾਨ ਕੋਹਲੀ ਦੁਨੀਆਂ ਦੇ ਟਾਪ ਬੱਲੇਬਾਜ਼ ਹਨ ਅਤੇ ਉਹ ਤਰੀਫ ਦੇ ਹੱਕਦਾਰ ਹਨ। ਸੋਇਬ ਨੇ ਕਿਹਾ,’ ਮੈਂਨੂੰ ਨਹੀਂ ਪਤਾ ਲੋਕ ਕਿਉਂ ਨਰਾਜ਼ ਹਨ, ਮੇਰੀ ਅਲੋਚਨਾ ਕਰਨ ਤੋਂ ਪਹਿਲਾ ਉਹਨਾਂ ਨੂੰ ਅੰਕੜੇ ਵੇਖ ਲੈਣੇ ਚਾਹੀਦੇ ਹਨ ,, ਨਾ ਕੇ ਪਾਕਿ ਦੇ ਲੋਕ ਇਹ ਸੋਚਣ ਕੇ ਕੋਹਲੀ ਇਕ ਭਾਰਤੀ ਹਨ।


ਉਹਨਾਂ ਨੇ ਕਿਹਾ,” ਕੋਹਲੀ ਨੇ ਮੌਜੂਦਾ ਸਮੇਂ ‘ਚ 70 ਸ਼ਤਕ ਲਗਾਏ ਹਨ। ਇੰਟਰਨੈਸ਼ਨਲ ਕ੍ਰਿਕੇਟ ‘ਚ ਇਸ ਸਮੇਂ ਕੌਣ ਹੈ, ਉਸ ਨੇ ਇੰਡੀਆਂ ਨੂੰ ਕਿੰਨੀਆਂ ਸੀਰੀਜ਼ ‘ਚ ਜਿੱਤ ਦਵਾਈ। ਕਾਬਿਲੇਗੌਰ ਹੈ ਕਿ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸੋਇੰਬ ਅਖਤਰ ਨੂੰ ਪਾਕਿਸਤਾਨ ਦੇ ਲੋਕਾਂ ਦੀ ਅਲੋਚਨਾਵਾਂ ਦਾ ਸਾਹਮਣਾ ਕਰਨਾ ਪੇ ਰਿਹਾ ਹੈ ਕਿਉਂਕਿ ਉਹਨਾਂ ਨੇ ਭਾਰਤੀ ਕਪਤਾਨ ਅਤੇ ਭਾਰਤੀ ਟੀਮ ਦੀ ਸ਼ਲਾਘਾ ਕੀਤੀ।

Related posts

ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਤੇ ਬੀਜੇਪੀ ਅਤੇ ‘ਆਪ’ ਨੇ ਕੀਤੀ ਸਿੱਧੂ ਦੀ ਆਲੋਚਨਾ

htvteam

ਦੁਨੀਆਂ ਦਾ ਬੁਰਾ ਹਾਲ ਪਰ ਪਾਕਿਸਤਾਨ ਨੇ ਕਿਸ ਤਰ੍ਹਾਂ ਪਾਇਆ ਕਰੋਨਾ ‘ਤੇ ਕਾਬੂ!

htvteam

17 ਕਰੋੜ ਦੇ ਵਿਰਾਟ ਕੋਹਲੀ ਦਾ ਸੀਜ਼ਨ ‘ਚ ਫਲਾਪ ਸ਼ੋਅ, 3 ਮੈਚਾਂ ‘ਚ ਸਿਰਫ 18 ਦੌੜਾਂ

htvteam