Htv Punjabi
Uncategorized

ਰੀਆ ਦਾ ਜੇਲ੍ਹ ‘ਚ ਚੌਥਾ ਦਿਨ: ਬਿਨ੍ਹਾ ਪੱਖੇ ਤੋਂ ਕੱਢੀਆਂ ਪਿਛਲੀਆਂ 3 ਰਾਤਾਂ,ਜ਼ਮੀਨ ‘ਤੇ ਚਟਾਈ ਬਿਛਾ ਕੇ ਸੁੱਤੀ

ਡਰੱਗ ਮਾਮਲੇ ‘ਚ ਗਿ੍ਰਫਤਾਰ ਰੀਆ ਚੱਕਰਵਰਤੀ ਦਾ ਅੱਜ ਚੌਥਾ ਦਿਨ ਹੈ। ਸੂਤਰਾਂ ਦੇ ਅਨੁਸਾਰ ਉਹਨਾਂ ਦੀਆਂ ਬੀਤੀਆਂ 3 ਰਾਤਾਂ ਬਿਨ੍ਹਾਂ ਪੱਖੇ ਦੇ ਰਹੀਆਂ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕੇ ਰੀਆ ਨੂੰ ਜਲਦੀ ਹੀ ਟੈਬਲ ਫੈਨ ਮਿਲ ਜਾਵੇਗਾ, ਕੋਰਟ ਵੱਲੋਂ ਇਹ ਇਜ਼ਾਜਤ ਮਿਲ ਗਈ ਹੈ। ਹਾਲਾਕਿ ਉਨ੍ਹਾਂ ਦੇ ਸੈੱਲ ‘ਚ ਬੈੱਡ ਨਹੀਂ ਹੈ, ਇਸ ਲਈ ਜ਼ਮੀਨ ‘ਤੇ ਰੀਆ ਚਟਾਈ ਬਿਛਾ ਕੇ ਸਾਉਂਦੀ ਹੈ। ਐਕਟ੍ਰਸ ਨੂੰ ਹਾਲੇ ਇਕ ਕੰਬਲ ਇਕ ਚਟਾਈ ਦਿੱਤੀ ਗਈ ਹੈ, ਪਰ ਸਰਹਾਣਾ ਨਹੀਂ ਮਿਲਿਆ।

ਰੀਆ ਨੂੰ ਹਲਦੀ ਵਾਲਾ ਦੁੱਧ ਮਿਲਿਆ
ਐਕਟ੍ਰੈਸ ਦੇ ਸੈੱਲ ਦੇ ਬਾਹਰ ਤਿੰਨ ਸ਼ਿਫਟਾਂ ‘ਚ 2 ਕਾਂਸਟੇਬਲ 24 ਘੰਟੇ ਪਹਿਰਾ ਦਿੰਦੇ ਹਨ। ਜੇਲ ਅਧਿਕਾਰੀਆਂ ਨੇ ਦੱਸਿਆਂ ਹੈ ਕੇ ਕਰੋਨਾ ਵਾਇਰਸ ਕਾਰਨ ਕੈਦੀਆਂ ਦੀ ਅਮਿਊਨਟੀ ਵਧਾਉਣ ਦੇ ਲਈ ਹਲਦੀ ਵਾਲਾ ਦੁੱਧ ਦਿੱਤਾ ਜਾ ਰਿਹਾ ਹੈ। ਭਾਅਖਲਾ ਜੇਲ੍ਹ ‘ਚ ਪਿਛਲੇ ਮਹੀਨੇ ਤੋਂ ਕਰੋਨਾ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

ਨਾਰਕੋਟਕਸ ਕੰਟਰੋਲ ਬੋਰਡ ਨੇ ਡਰੱਗ ਮਾਮਲਿਆਂ ‘ਚ 2 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁੰਬਈ ਅਤੇ ਗੋਆ ‘ਚ 5 ਥਾਵਾਂ ‘ਤੇ ਛਾਪੇਮਾਰੀ ਕਰ 2 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ। ਫਿਲਹਾਲ ਕਾਰਵਾਈ ਚੱਲ ਰਹੀ ਹੈ।

Related posts

ਕਰੋਨਾ : ਦਿੱਲੀ ‘ਚ ਹੋਇਆ ਕਮਾਲ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਕੇਜਰੀਵਾਲ ਸਰਕਾਰ ਨੇ ਖਿੱਚਿਆ

Htv Punjabi

ਕੋਰੋਨਾ ਨੇ ਘਰ ਦਾ ਖਾਣਾ ਖਾਣ ਲਾ ਤੇ ਲੋਕ, ਸਮਾਜ ਦਾ ਭਲਾ ਚਾਹੁਣ ਵਾਲੇ ਕਹਿੰਦੇ ਨੇ ਧੰਨਵਾਦ ਕੋਰੋਨਾ

Htv Punjabi

ਰਾਵਣ ਨੇ ਉਡਾਇਆ ਸੀ ਦੁਨੀਆਂ ਦਾ ਸਭ ਤੋਂ ਪਹਿਲਾਂ ਜਹਾਜ਼, ਸ਼੍ਰੀਲੰਕਾ ਸਾਬਤ ਕਰਨ ‘ਚ ਲੱਗਾ!

Htv Punjabi