Htv Punjabi
corona news Fitness Health India International siyasat

ਰਾਵਣ ਨੇ ਉਡਾਇਆ ਸੀ ਦੁਨੀਆਂ ਦਾ ਸਭ ਤੋਂ ਪਹਿਲਾਂ ਜਹਾਜ਼, ਸ਼੍ਰੀਲੰਕਾ ਸਾਬਤ ਕਰਨ ‘ਚ ਲੱਗਾ!

ਨਵੀਂ ਦਿੱਲੀ : ਭਗਵਾਨ ਸ਼੍ਰੀ ਰਾਮ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਤੇ ਇੰਨੀ ਦਿਨੀਂ ਨੇਪਾਲ ਦੇ ਪ੍ਰਧਾਨਮੰਤਰੀ ਕੇਪੀ ਸ਼ਰਮਾ ਓਲੀ ਕਾਫੀ ਚਰਚਾ ਵਿੱਚ ਹੈ।ਨੇਪਾਲ ਦੇ ਬਾਅਦ ਹੁਣ ਸ਼੍ਰੀਲੰਕਾ ਨੇ ਰਾਵਣ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।ਸ਼੍ਰੀਲੰਕਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪੰਜ ਹਜ਼ਾਰ ਸਾਲ ਪਹਿਲਾਂ ਰਾਵਣ ਨੇ ਪਹਿਲੀ ਵਾਰ ਜਹਾਜ਼ ਦਾ ਇਸਤੇਮਾਲ ਕੀਤਾ ਸੀ।ਹਾਲ ਹੀ ਵਿੱਚ ਸ਼੍ਰੀਲੰਕਾ ਸਰਕਾਰ ਨੇ ਇੱਕ ਵਿਗਿਆਪਨ ਜਾਰੀ ਕੀਤਾ ਹੈ, ਜਿਸ ਵਿੱਚ ਲੋਕਾਂ ਤੋਂ ਰਾਵਣ ਨਾਲ ਜੁੜੇ ਦਸਤਾਵੇਜ਼ ਨੂੰ ਸਾਂਝਾ ਕਰਨ ਦੇ ਲਈ ਕਿਹਾ ਗਿਆ ਹੈ।
ਦਰਅਸਲ, ਇਸ ਵਿਗਿਆਪਨ ਨੂੰ ਸੈਰ ਸਪਾਟਾ ਅਤੇ ਹਵਾਬਾਜ਼ੀ ਮੰਤਰਾਲਿਆ ਨੇ ਅਲੱਗ ਅਲੱਗ ਅਖਬਾਰਾਂ ਵਿੱਚ ਜਾਰੀ ਕੀਤਾ ਹੈ।ਇਸ ਵਿਗਿਆਪਨ ਵਿੱਚ ਸਿੰਹਲੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ।ਸ਼੍ਰੀਲੰਕਾ ਸਰਕਾਰ ਨੇ ਵਿਗਿਆਪਨ ਵਿੱਚ ਕਿਹਾ ਹੈ ਕਿ ਉਹ ਰਾਵਣ ਨਾਲ ਜੁੜੇ ਦਾਅਵਿਆਂ ਦੀ ਸ਼ੋਧ ਕਰਨਾ ਚਾਹੁੰਦੇ ਹਨ ਅਤੇ ਸਭ ਦੇ ਸਾਹਮਣੇ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਦੁਨੀਆਂ ਦਾ ਸਭ ਤੋਂ ਪਹਿਲਾਂ ਵਿਮਾਨ ਰਾਵਣ ਨੇ ਹੀ ਉਡਾਇਆ ਸੀ।
ਦੱਸ ਦਈਏ ਕਿ ਸਾਲ 2016 ਵਿੱਚ ਕੋਲੰਬੋ ਵਿੱਚ ਹੋਏ ਸਿਵਿਲ ਐਵੀਐਸ਼ਨ ਦੀ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਸਾਬਕਾ ਹਵਾਬਾਜੀ ਮੰਤਰੀ ਨਿਰਮਲਾ ਸਿਰਿਪਾਲਾ ਨੇ ਕਿਹਾ ਕਿ ਮਾਡਰਨ ਏਵਿੲਸ਼ਨ ਦਾ ਇਤਿਹਾਸ ਭਲੇ ਹੀ ਰਾਈਟ ਬ੍ਰਦਰਜ਼ ਤੋਂ ਸ਼ੁਰੂ ਹੋਇਆ ਹੋਵੇ ਪਰ ਸ਼੍ਰੀਲੰਕਾ ਦਾ ਰਾਵਣ ਇੱਕ ਬਹਾਦੁਰ ਰਾਜਾ ਸੀ, ਜਿਹੜਾ ਦਾਂਦੁ ਮੋਨਾਰਾ ਨਾਮ ਦਾ ਵਿਮਾਨ ਉਡਾਇਆ ਸੀ।
ਸ਼੍ਰੀਲੰਕਾ ਦੇ ਸਿਵਿਲ ਏਵਿਏਸ਼ਨ ਅਥਾਰਿਟੀ ਦੇ ਸਾਬਕਾ ਪ੍ਰਧਾਨ ਸ਼ਸ਼ੀ ਦਾਨਤੁੰਜ ਨੇ ਕਿਹਾ ਕਿ ਦੁਨੀਆਂ ਦਾ ਪਹਿਲਾ ਵਿਮਾਨ ਰਾਵਣ ਨੇ ਹੀ ਉਡਾਇਆ ਸੀ, ਇਸ ਗੱਲ ਨੂੰ ਸਾਬਿਤ ਕਰਨ ਦੇ ਲਈ ਉਨ੍ਹਾਂ ਦੇ ਕੋਲ ਬਹੁਤ ਤੱਥ ਹਨ।ਅਗਲੇ ਸਾਲ ਵਿੱਚ ਉਹ ਇਸ ਗੱਲ ਨੂੰ ਸਾਬਿਤ ਵੀ ਕਰ ਦੇਣਗੇ।
ਭਲੇ ਹੀ ਭਾਰਤ ਵਿੱਚ ਰਾਵਣ ਨੂੰ ਉਸ ਦੇ ਕੁਕਰਮਾਂ ਦੇ ਲਈ ਜਾਣਿਆ ਜਾਂਦਾ ਹੋਵੇ ਪਰ ਸ਼੍ਰੀਲੰਕਾ ਦੇ ਸਿੰਹਲ ਬੁੱਧ, ਅਨੁਯਾਯੀ ਨੂੰ ਦਸ਼ਨਨ ਵਿੱਚ ਆਸਥਾ ਰੱਖਦੇ ਹਨ।ਸ਼੍ਰੀਲੰਕਾ ਦੇ ਤਮਾਮ ਲੋਕ ਰਾਵਣ ਨੂੰ ਇੱਕ ਦਿਆਲੂ ਰਾਜਾ ਦੱਸਦੇ ਹਨ।ਇੰਨਾ ਹੀ ਨਹੀਂ ਸ਼੍ਰੀਲੰਕਾ ਨੇ ਆਪਣਾ ਪਹਿਲਾ ਸੈਟੇਲਾਈਟ ਦਾ ਨਾਮ ਵੀ ਰਾਵਣ – 1 ਰੱਖਿਆ ਸੀ।
ਸ਼੍ਰੀਲੰਕਾ ਵਿੱਚ ਰਿਸਰਚਰਸ ਨੇ 50 ਅਜਿਹੀ ਜਗ੍ਹਾ ਨੂੰ ਖੋਜਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਦਾ ਸਿੱਧਾ ਸੰਬੰਧ ਰਾਮਾਇਣ ਤੋਂ ਹੈ।ਇਸ ਰਿਸਰਚ ਵਿੱਚ ਇੱਕ ਗੁਫਾ ਦਾ ਵੀ ਜਿ਼ਕਰ ਕੀਤਾ ਗਿਆ ਹੈ,ਜਿਸ ਵਿੱਚ ਰਾਵਣ ਦੀ ਲਾਸ਼ ਰੱਖੀ ਗਈ ਸੀ।ਇਹ ਗੁਫਾ ਸ਼੍ਰੀਲੰਕਾ ਵਿੱਚ ਰੈਗਲਾ ਦੇ ਜੰਗਲਾਂ ਦੇ ਵਿੱਚ ਮੌਜੂਦ ਹਨ।

Related posts

ਅੰਨ੍ਹਿਆਂ ਦੇ ਡਾਕਟਰ ਨੇ ਦੇਖੋ ਕਿਵੇਂ ਬਾਪੂ ਦੀ ਮੋੜ ਲਿਆਂਦੀ ਸੁੱਕੀ ਪਈ ਨਜ਼ਰ

htvteam

WWE ਦਾ ਸੱਚ: ਕੀ ਰੈਫਰੀ ਨੂੰ ਪਤਾ ਹੁੰਦਾ ਮੈਚ ਦਾ ਰਿਜਲਟ, ਹਾਰਨੇ ਵਾਲੇ ਨੂੰ ਮਿਲਦੇ ਹਨ ਜਿਆਦਾ ਪੈਸੇ?

htvteam

ਸਰੀਰ ਦੇ ਇੰਨ੍ਹਾਂ ਹਿੱਸਿਆਂ ‘ਚ ਲਗਾਇਆ ਥੁੱਕ ਕਰਦੇ ਚਮਤਕਾਰ

htvteam