Htv Punjabi
Uncategorized

ਰੇਲਵੇ ਦਾ ਐਲਾਨ: 12 ਸਤੰਬਰ ਤੋਂ ਚਲਾਈਆਂ ਜਾਣਗੀਆਂ ਇਹ ਟ੍ਰੇਨਾਂ

ਰੇਲਵੇ ਨੇ 12 ਸਤੰਬਰ ਤੋਂ 80 (40ਜੋੜੀ) ਨਵੀਂਆਂ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਲਈ 10 ਦਸੰਬਰ ਤੋਂ ਰਿਜ਼ਰਵੇਸ਼ਨ ਸ਼ੁਰੂ ਹੋਵੇਗੀ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਮੰਤਰਾਲੇ ਨੇ ਪਹਿਲਾਂ ਸਪੈਸ਼ਲ ਟ੍ਰੇਨਾਂ ਸੇਵਾਵਾਂ ਦੇ ਨਾਲ ਨਾਲ ਆਈਆਰਸੀਟੀਸੀ ਸਪੇਸ਼ਲ ਟ੍ਰੇਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ। ਕਰੋਨਾ ਮਹਾਮਾਰੀ ਦੇ ਕਾਰਨ ਇਸ ਸਮੇਂ ਸਾਰੇ ਯਾਤਰੀਆਂ ਦੇ ਲਈ ਰੇਲ ਸੇਵਾਵਾਂ ਬੰਦ ਹਨ। ਪਰ ਹੁਣ ਦੇਸ਼ ‘ਚ 230 ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।

ਅਨਲਾਕ-4 ਦੀ ਗਾਈਡਲਾਈਨ ਜਾਰੀ ਹੋਣ ਦੇ ਤਿੰਨ ਦਿਨ ਬਾਅਦ ਭਾਰਤੀ ਰੇਲਵੇ ਨੇ ਕਿਹਾ ਕੇ ਰੇਲਵੇ ਆਉਣ ਵਾਲੇ ਦਿਨਾਂ ‘ਚ 100 ਹੋਰ ਟ੍ਰੇਨਾ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਕਰੋਨਾ ਅਤੇ ਲਾਕਡਾਊਨ ਦੇ ਚਲਦਿਆਂ ਰੇਲਵੇ ਨੇ 25 ਮਾਰਚ ਤੋਂ ਸਾਰੀਆਂ ਟ੍ਰੇਨਾਂ ਬੰਦ ਕਰ ਦਿੱਤੀਆਂ ਸਨ।


ਕਾਬਿਲਗੌਰ ਹੈ ਕਾਮਿਆਂ ਦੇ ਲਈ 1 ਮਈ ਤੋਂ ਸਪੈਸ਼ਲ ਟ੍ਰੇਨਾਂ ਚਲਾਈਆਂ ਸਨ। ਇਸ ਦੇ ਜ਼ਰੀਏ ਦੇਸ਼ ਭਰ ‘ਚ ਕਾਮਿਆਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਗਿਆ ਸੀ। ਰੇਲਵੇ ਨੇ ਦੱਸਿਆ ਕੇ ਕਾਮਿਆਂ ਲਈ ਟ੍ਰੇਨਾਂ ਦਾ 85 ਫੀਸਦ ਖਰਚਾ ਕੇਂਦਰ ਸਰਕਾਰ ਨੇ ਚੁੱਕਿਆ ਸੀ, 15% ਖਰਚਾ ਕਿਰਾਏ ਦੇ ਰੂਪ ‘ਚ ਸੂਬਿਆਂ ਨੇ ਲਿਆ ਸੀ।

Related posts

ਕੋਰੋਨਾ ਮਹਾਂਮਾਰੀ ਵਿਚਾਲੇ ਵਿੱਤ ਮੰਤਰੀ ਨੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ਲਾਂਚ ਕੀਤੀ ‘ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ’

htvteam

ਕੰਪਨੀ ਆਪਣੀ ਵੈਬਸਾਈਟ ‘ਤੇ ਦਿਖਾ ਰਹੀ ਸੀ ਬਲੂ ਫ਼ਿਲਮਾਂ, ਉੱਤੋਂ ਪੈ ਗਿਆ ਸੀਬੀਆਈ ਦਾ ਛਾਪਾ ਦੇਖੋ ਕੀ ਕੀ ਸ਼ਰਮਨਾਕ ਫਡ਼ਿਆ ਗਿਆ!

Htv Punjabi

50 ਹਾਜ਼ਰ ਰੁਪਏ ਪ੍ਰਤੀ 10 ਗ੍ਰਾਮ ਹੋਇਆ ਸੋਨੇ ਦਾ ਭਾਅ, ਚਾਂਦੀ ਨੇ ਵੀ ਲੁਆਏ ਕੰਨਾਂ ਨੂੰ ਹੱਥ, ਦੇਖੋ ਅੱਗੇ ਕਿੱਥੇ ਪਹੁੰਚੇਗਾ ਸੋਨਾ

Htv Punjabi