ਬਿਜਲੀ ਦੀ ਟੁੱਟੀ ਤਾਰ ਨੂੰ ਹੱਥ ਨਾਲ ਫੜ੍ਹੀ ਔਰਤ ਤੇ ਨਾਲ ਖੜ੍ਹੀ ਦਿਖਾਈ ਦੇ ਰਹੀ ਲੜਕੀ,,,ਏਹ ਦੋਵੇਂ ਮਾਂ- ਧੀ ਨੇ, ਜੋ ਗੁਰਦਾਸਪੁਰ ਦੇ ਪਿੰਡ ਸੂਣ ਦੀ ਰਹਿਣ ਵਾਲੀਆਂ ਨੇ,,ਦਰਅਸਲ ਇਨਾਂ ਵਲੋ ਬਿਜਲੀ ਦੀਆਂ ਤਾਰਾਂ ਇਸ ਕਰਕੇ ਦਿਖਾਇਆ ਜਾ ਰਹੀਆਂ ਨੇ ਕਿਉਕਿ ਬਿਜਲੀ ਦਾ ਬਿੱਲ ਨਾਂ ਭਰਨ ਕਾਰਨ ਏਨਾਂ ਦੇ ਘਰ ਦਾ ਕੁਨੈਕਸ਼ਨ ਬਿਜਲੀ ਵਿਭਾਗ ਵਾਲਿਆਂ ਵਲੋਂ ਕੱਟ ਦਿੱਤਾ ਗਿਆ,, ਜਿੱਸ ਕਰਕੇ ਪਰਿਵਾਰ ਹਨ੍ਹੇਰੇ ਵਿੱਚ ਸਮਾਂ ਕੱਟਣ ਦੇ ਲਈ ਮਜਬੂਰ ਹੈ ਇਸ ਵਿਧਵਾ ਮਹਿਲਾ ਦੀ ਧੀ ਕਮਲਪ੍ਰੀਤ ਕੌਰ ਜੋ ਬਾਰ੍ਹਵੀਂ ਵਿੱਚ ਪੜ੍ਹਦੀ ਹੈ ਹਨੇਰੇ ਵਿਚ ਹੀ ਪੜ੍ਹਾਈ ਕਰਨ ਦੇ ਲਈ ਮਜ਼ਬੂਰ ਹੈ ਇਸ ਗਰੀਬ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਬਿੱਲ ਮਾਫ਼ ਕਰਕੇ ਬਿਜਲੀ ਦਾ ਕੁਨੈਕਸ਼ਨ ਲਗਾਇਆ ਜਾਵੇ।
ਇਸ ਸਬੰਧੀ ਜਦੋਂ ਪਾਵਰਕਾਮ ਹਰਚੋਵਾਲ ਸਬ ਡਵੀਜ਼ਨ ਦੇ ਐੱਸ ਡੀ ਓ ਗੁਰਮੀਤ ਸਿੰਘ ਗੁਰਾਇਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੀਡੀਆ ਵਾਲਿਆਂ ਵੱਲੋਂ ਧਿਆਨ ਵਿਚ ਲਿਆਉਣ ਤੇ ਹੀ ਉਹਨਾਂ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਇਸ ਪਰਵਾਰ ਦਾ ਪੁਰਾਣਾ ਜੁਰਮਾਨਾਂ ਅਦਾ ਨਾ ਕਰਨ ਕਰਕੇ ਕੱਟਿਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿਚ ਕਈ ਲੋਕਾਂ ਦੇ ਬਿਜਲੀ ਬਿੱਲ ਮੁਆਫ ਕਿੱਤੇ ਗਏ ਹਨ ਅ ਕਈ ਮੋਟੀਆਂ ਰਕਮਾਂ ਦੇ ਬਿੱਲ ਤਾਰਨ ਵਾਲੇ ਲੋਕ ਵੀ ਇਸ ਮੌਕੇ ਮੁਫ਼ਤ ਦੀ ਬਿਜਲੀ ਦਾ ਆਨੰਦ ਮਾਣ ਰਹੇ ਹਨ, ਪਰ ਦੂਸਰੇ ਪਾਸੇ ਸਮਾਜ ਵਿੱਚ ਅੱਤ ਦੀ ਗ਼ਰੀਬੀ ਨਾਲ ਜੂਝਦੇ ਪਰਿਵਾਰ ਵੀ ਹਨ ਜੋ ਆਪਣੀ ਆਰਥਕ ਤੰਗੀ ਦੇ ਚਲਦਿਆਂ ਬਿਜਲੀ ਵਿਭਾਗ ਵੱਲੋਂ ਹੋਇਆ ਜੁਰਮਾਨਾ ਅਦਾ ਕਰਨ ਤੋਂ ਅਸਮਰਥ ਹੋਣ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਬਿਜਲੀ ਨਾ ਮਿਲਣ ਕਾਰਨ ਹਨੇਰੀਆਂ ਰਾਤਾਂ ਕੱਟਣ ਲਈ ਮਜ਼ਬੂਰ ਹਨ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
