Htv Punjabi
India Video

ਸਰਕਾਰ ਦਾ ਵੱਡਾ ਝਟਕਾ ! ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ ?

10 -15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ
NCR ‘ਚ ਲਾਗੂ ਹੋਵੇਗਾ ਇਹ ਨਿਯਮ
1 ਜੁਲਾਈ ਤੋਂ ਦਿੱਲੀ ‘ਚ ਪੁਰਾਣੇ ਵਾਹਨਾਂ ਤੇ ਪਾਬੰਧੀ
ਪੰਪਾਂ ਤੇ ਲਗਾਏ ਗਏ ਕੈਮਰੇ, ਪੁਰਾਣੇ ਵਾਹਨਾਂ ਦੀ ਕਰਨਗੇ ਪਹਿਚਾਣ
ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਐਲਾਨ ਕੀਤਾ ਹੈ ਕਿ 1 ਜੁਲਾਈ 2025 ਤੋਂ ਰਾਜਧਾਨੀ ਦਿੱਲੀ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਨੂੰ ਬਾਲਣ ਨਹੀਂ ਦਿੱਤਾ ਜਾਵੇਗਾ।
ਇਹ ਨਿਯਮ ਐਂਡ ਆਫ ਲਾਈਫ (EOL) ਵਾਹਨਾਂ ‘ਤੇ ਲਾਗੂ ਕੀਤਾ ਜਾਵੇਗਾ।

ਬਾਲਣ ਭਰਨ ‘ਤੇ ਪਾਬੰਦੀ ਕਿਵੇਂ ਕੀਤੀ ਜਾਵੇਗੀ ਲਾਗੂ
CAQM ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਦੇ 500 ਪੈਟਰੋਲ ਪੰਪਾਂ ‘ਤੇ ਆਟੋਮੈਟਿਕ ਨੰਬਰ ਪਲੇਟ ਪਛਾਣ (ANPR) ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੀ ਮਦਦ ਨਾਲ ਹੁਣ ਤੱਕ 3.63 ਕਰੋੜ ਵਾਹਨਾਂ ਦੀ ਸਕੈਨਿੰਗ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਲਗਪਗ 5 ਲੱਖ ਵਾਹਨ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਹਨ। ਇਸ ਦੇ ਨਾਲ ਹੀ 29.52 ਲੱਖ ਵਾਹਨ ਮਾਲਕਾਂ ਨੇ ਆਪਣਾ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (PUCC) ਰੀਨਿਊ ਕਰਵਾਇਆ ਹੈ, ਜਿਸ ਕਾਰਨ 168 ਕਰੋੜ ਰੁਪਏ ਦਾ ਚਲਾਨ ਵੀ ਜਾਰੀ ਕੀਤਾ ਗਿਆ ਹੈ।

NCR ‘ਚ ਇਹ ਨਿਯਮ ਕਦੋਂ ਹੋਵੇਗਾ ਲਾਗੂ
ਦਿੱਲੀ ਵਾਂਗ ਇਹ ਨਿਯਮ ਇਸ ਦੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਹ ਨਿਯਮ ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ, ਗੌਤਮ ਬੁੱਧ ਨਗਰ ਅਤੇ ਸੋਨੀਪਤ ਵਿੱਚ 1 ਨਵੰਬਰ 2025 ਤੋਂ ਅਤੇ ਐਨਸੀਆਰ ਦੇ ਹੋਰ ਹਿੱਸਿਆਂ ਵਿੱਚ 2026 ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ।

ਕੈਮਰਿਆਂ ਤੋਂ ਇਲਾਵਾ, ਇਸ ਤਰੀਕੇ ਨਾਲ ਕੀਤੀ ਜਾਵੇਗੀ ਨਿਗਰਾਨੀ
ਦਿੱਲੀ ਟਰਾਂਸਪੋਰਟ ਵਿਭਾਗ ਨੇ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ 100 ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ। ਇਹ ਟੀਮ ਅਜਿਹੇ ਪੈਟਰੋਲ ਪੰਪਾਂ ਦੀ ਪਛਾਣ ਕਰੇਗੀ ਜਿੱਥੇ ਸਭ ਤੋਂ ਵੱਧ ਗੈਰ-ਪਾਲਣਾ ਕਰਨ ਵਾਲੇ ਵਾਹਨ ਬਾਲਣ ਭਰਨ ਲਈ ਆਉਂਦੇ ਹਨ। ਇਸ ਟੀਮ ਦੁਆਰਾ ਦਿੱਤੇ ਗਏ ਡੇਟਾ ਦੀ ਨਿਗਰਾਨੀ ਕਰਕੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ਚ ਵੜ ਗਏ ਬੇਗਾਨੇ ਪੁੱਤ, ਦੇਖ ਫਿੱਟੀ ਨੀਅਤ ?

htvteam

ਸ਼ਹੀਦੀ ਦਿਹਾੜੇ ਤੇ ਜਾਣ ਸਮੇਂ ਸ਼ਰਧਾਲੂਆਂ ਨਾਲ ਦੇਖੋ ਕੀ ਹੋਇਆ ?

htvteam

ਢਾਬੇ ਵਾਲੇ ਵੈਦ ਦਾ ਨੁਸਕਾ ਆਪਨਾਓ, 80 ਦੀ ਉਮਰ ‘ਚ ਲੀਵਰ 20 ਸਾਲ ਵਰਗਾ ਬਣਾਓ

htvteam

Leave a Comment