Htv Punjabi
Punjab Video

ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ

ਫਤਿਹਗੜ੍ਹ ਸਾਹਿਬ ਵਿੱਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ
ਕਈ ਸ਼ਰਧਾਲੂਆਂ ਦੀਆਂ ਹੋਈਆਂ ਮੌਤਾਂ
ਜ਼ਖਮੀਆਂ ਨੂੰ ਕਰਵਾਇਆ ਹਸਪਤਾਲ ਦਾਖਿਲ
ਵਿਸਾਖੀ ਦੇ ਦਿਹਾੜੇ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੀ ਸੰਗਤ ਦੀ ਬੱਸ ਪਲਟਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ 6 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਬਸ ਵਿੱਚ ਬਾਕੀ ਸ਼ਰਧਾਲੂ ਬੁਰੀ ਤਰ੍ਹਾਂ ਜਖਮੀ ਹੋ ਗਈ, ਜਿਨਾਂ ਨੂੰ ਇਲਾਜ ਲਈ ਫਤਿਹਗੜ ਸਾਹਿਬ, ਬਸੀ ਪਠਾਣਾ ਅਤੇ ਮੋਰਿੰਡਾ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਆਦਾਤਰ ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤੇ ਗਏ ।

ਹਲਕਾ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ, ਡੀਐਸਪੀ ਬਸੀ ਪਠਾਣਾ, ਡੀਐਸ ਪੀ ਖਮਾਣੋ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਇਲਾਜ ਅਧੀਨ ਸਰਕਾਰੀ ਹਸਪਤਾਲਾਂ ਵਿੱਚ ਸ਼ਰਧਾਲੂਆਂ ਦਾ ਹਾਲ ਜਾਣ ਕੇ ਗੰਭੀਰ ਰੂਪ ਵਿੱਚ ਜਖਮੀ ਸ਼ਰਧਾਲੂਆ ਨੂੰ ਚੰਡੀਗੜ੍ਹ ਦੇ ਪੀਜੀਆਈ ਲਈ ਰੈਫਰ ਕਰਵਾਇਆ ਗਿਆ।

ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇਹ ਬੱਸ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ਰਧਾਲੂਆਂ ਦੀ ਭਰੀ ਹੋਈ ਆ ਰਹੀ ਸੀ ਜਦੋਂ ਇਹ ਪਿੰਡ ਹਿੰਮਤਗਾਰ ਨੇੜੇ ਪੁੱਜੀ ਤਾਂ ਬੱਸ ਵਿੱਚ ਤਕਨੀਕੀ ਖਰਾਬੀ ਕਾਰਨ ਬੱਸ ਦਾ ਹਾਦਸਾ ਵਾਪਰ ਜਾਂਦਾ ਹੈ ਜਿਸ ਵਿੱਚ ਕਰੀਬ 40 ਸ਼ਰਧਾਲੂ ਸਵਾਰ ਸਨ ਜਿਨਾਂ ਵਿੱਚੋਂ 21 ਜਖਮੀ ਹੋਏ ਇੱਕ ਔਰਤ ਸਮੇਤ ਛੇ ਦੀ ਮੌਤ ਹੋ ਗਈ ਜ਼ਖਮੀਆਂ ਨੂੰ ਮੋਰਿੰਡਾ ਤੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕੱਲੀ ਕੁ ੜੀ ਨਾਲ ਮੁੰ ਡਾ ਦੇਖੋ ਕੀ ਕਰ ਗਿਆ, ਬਣੀ ਵੀ ਡੀਓ

htvteam

ਪਤਨੀ ਨੇ ਪਤੀ ਨੂੰ ਹੋਰ ਮਸ਼ੂਕ ਨਾਲ ਬੈਡ ਤੇ ਗਲਤ ਹਾਲਤ ਚ ਕੀਤਾ ਕਾਬੂ……

htvteam

ਆਹ ਬੰਦੇ ਦੀ ਕਾਲ ਰਿਕਾਰਡਿੰਗ ਸੁਣਕੇ ਭੜਕੇ ਸਿੰਘ, ਹੁਣ ਲੱਗੂ ਸੋਧਾ !

htvteam

Leave a Comment