Htv Punjabi
Punjab Video

ਸ਼ਿਵ ਸੈਨਾ ਲੀਡਰ ਹੋਏ ਤੱਤੇ

ਲੁਧਿਆਣਾ ਪੁਲਿਸ ਵੱਲੋਂ ਬੀਤੇ ਦਿਨੀ ਸ਼ਿਵ ਸੈਨਾ ਦੇ ਚਾਰ ਆਗੂਆਂ ਤੇ ਕੀਤੇ ਪਰਚੇ ਦੇ ਮਾਮਲੇ ਦੇ ਵਿੱਚ ਅੱਜ ਸ਼ਿਵ ਸੇਨਾ ਬਾਲ ਠਾਕਰੇ ਜਥੇਬੰਦੀ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੰਗ ਕੀਤੀ ਗਈ ਕਿ ਚੰਦਰਕਾਂਤ ਚੱਡਾ ਜੋ ਕਿ ਉਹਨਾਂ ਦੀ ਜਥੇਬੰਦੀ ਦਾ ਬੁਲਾਰਾ ਹੈ। ਉਸ ਖਿਲਾਫ ਕੀਤਾ ਗਿਆ ਮਾਮਲਾ ਰੱਦ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਚ ਪੂਰੇ ਪੰਜਾਬ ਭਰ ਚ ਵੱਡਾ ਅੰਦੋਲਨ ਕੀਤਾ ਜਾਵੇਗਾ। ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਸਾਰੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤੇ ਹਨ। ਕਿਸੇ ਵੀ ਢੰਗ ਦੀ ਕੋਈ ਗਲਤ ਬਿਆਨਬਾਜ਼ੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੋਈ ਭੜਕਾਊ ਬਿਆਨ ਦਿੱਤਾ ਗਿਆ।

ਉਹਨਾਂ ਕਿਹਾ ਕਿ ਜੇਕਰ ਕੁਝ ਅਜਿਹਾ ਹੈ ਤਾਂ ਪੁਲਿਸ ਇਸ ਦਾ ਸਬੂਤ ਦੇਵੇ। ਆਗੂਆਂ ਨੇ ਕਿਹਾ ਕਿ ਬਿਨਾਂ ਵਜਹਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਜਦੋਂ ਕਿ ਸਾਡੇ ਸ਼ਿਵ ਸੈਨਾ ਬਾਲ ਠਾਕਰੇ ਜਥੇਬੰਦੀ ਵੱਲੋਂ ਹਰ ਧਰਮ ਦੇ ਵਿੱਚ ਹਿੱਸਾ ਲਿਆ ਜਾਂਦਾ ਹੈ ਅਤੇ ਜਦੋਂ ਕਿਸਾਨਾਂ ਦਿੱਲੀ ਦੇ ਵਿੱਚ ਸ਼ਹੀਦ ਹੋ ਰਹੇ ਸਨ ਤਾਂ ਸਾਡੇ ਵੱਲੋਂ ਮੁੱਦਾ ਚੁੱਕਿਆ ਗਿਆ ਸੀ ਇੱਥੋਂ ਤੱਕ ਕਿ ਲੰਗਰ ਵੀ ਉਹਨਾਂ ਵੱਲੋਂ ਲਗਾਏ ਜਾਂਦੇ ਹਨ ਪਰ ਬਿਨਾਂ ਵਜਹਾ ਇਹ ਮਾਮਲੇ ਦਰਜ ਕੀਤੇ ਗਏ ਹਨ ਜਿਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਕਮਿਸ਼ਨਰ ਨਾਲ ਵੀ ਇਸ ਸੰਬੰਧੀ ਮੁਲਾਕਾਤ ਕਰਨ ਗਿਆ ਤੇ ਮੰਗ ਪੱਤਰ ਦੇਵਾਂਗੇ।

ਸੋ ਦੱਸ ਦਈਏ ਕਿ ਭੜਕਾਊ ਭਾਸ਼ਣ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਕਿ ਆਗੂਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੈੱਕ ਬਾਊਂਸ ਵਿੱਚ ਕਾਨੂੰਨਗੋ ਨੂੰ 2 ਸਾਲ ਕੈਦ ਅਤੇ 70 ਲੱਖ ਹਰਜ਼ਾਨੇ ਦੀ ਸਜ਼ਾ

Htv Punjabi

ਅਜਿਹੇ ਲੋਕਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ

htvteam

ਪਿਓ ਆਪਣੀਆਂ ਮਾਸੂਮ ਧੀਆਂ ਨਾਲ ਹੀ ਕਰਦਾ ਸੀ ਧੱਕਾ

htvteam

Leave a Comment