Htv Punjabi
Punjab

ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਗ੍ਰਿਫਤਾਰ

ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉਤੇ ਵਿਧਾਇਕ ਰਹੇ ਜਸਜੀਤ ਸਿੰਘ ਬੰਨੀ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਦੇਰ ਰਾਤ ਸੈਕਟਰ 8 ਦੇ ਕਮਿਊਨਿਟੀ ਸੈਂਟਰ ਦੇ ਬਾਹਰ ਪਿਸਤੌਲ ਲਹਿਰਾਅ ਰਿਹਾ ਸੀ। ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਨ ਤੋਂ ਬਾਅਦ ਪੁਲਸ ਨੇ ਵਿਧਾਇਕ ਦੀ ਪਛਾਣ ਕੀਤੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਹਾਲਾਂਕਿ, ਲਹਿਰਾਉਂਦੇ ਹੋਏ ਪਿਸਤੌਲ ਖਾਲੀ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਜਸਜੀਤ ਸਿੰਘ ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਕਮਲਜੀਤ ਸਿੰਘ ਦਾ ਬੇਟਾ ਹੈ। ਉਹ 2007 ਵਿੱਚ ਖਰੜ ਵਿਧਾਨ ਸਭਾ ਚੋਣ ਹਾਰ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 2009 ਵਿੱਚ ਬਨੂੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ।

Related posts

ਆਹ ਫਲ ਦੁੱਧ ‘ਚ ਪਾ ਲਓ ਰੁੱਸੀ ਨੀਂਦ ਮਨਾ ਲਓ

htvteam

ਕੁੜੀਆਂ ਨੇ ਕੀਤਾ ਅਜਿਹਾ ਰਿੰਪਲ ਵਾਕ, ਹੋਊ ਪਰਚਾ ?

htvteam

ਇਸ ਬੰਦੇ ਨੇ ਵੱਡੀਆਂ-ਵੱਡੀਆਂ ਸੇਲਾਂ ਵਾਲੇ ਬੈਠਾਤੇ ਵਿਹਲੇ, 350 ‘ਚ ਹਜ਼ਾਰ ਵਾਲਾ ਸੂਟ

htvteam

Leave a Comment