Htv Punjabi
Punjab

ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਗ੍ਰਿਫਤਾਰ

ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉਤੇ ਵਿਧਾਇਕ ਰਹੇ ਜਸਜੀਤ ਸਿੰਘ ਬੰਨੀ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਦੇਰ ਰਾਤ ਸੈਕਟਰ 8 ਦੇ ਕਮਿਊਨਿਟੀ ਸੈਂਟਰ ਦੇ ਬਾਹਰ ਪਿਸਤੌਲ ਲਹਿਰਾਅ ਰਿਹਾ ਸੀ। ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਨ ਤੋਂ ਬਾਅਦ ਪੁਲਸ ਨੇ ਵਿਧਾਇਕ ਦੀ ਪਛਾਣ ਕੀਤੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਹਾਲਾਂਕਿ, ਲਹਿਰਾਉਂਦੇ ਹੋਏ ਪਿਸਤੌਲ ਖਾਲੀ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਜਸਜੀਤ ਸਿੰਘ ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਕਮਲਜੀਤ ਸਿੰਘ ਦਾ ਬੇਟਾ ਹੈ। ਉਹ 2007 ਵਿੱਚ ਖਰੜ ਵਿਧਾਨ ਸਭਾ ਚੋਣ ਹਾਰ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 2009 ਵਿੱਚ ਬਨੂੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ।

Related posts

ਇਕੱਲੀ ਜਨਾ-ਨੀ ਨਾਲ ਦਰਜਨਾਂ ਮੁੰ-ਡੇ ਛਡਾਉਂਣ ਆਇਆ ਸਰਦਾਰ ਦੇਖੋ ਕਿਵੇਂ ਗਿਆ ਰਗੜਿਆ ?

htvteam

ਚੰਗਾ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮ ਹਰ ਮਹੀਨੇ ਹੋਣਗੇ ਸਨਮਾਨਿਤ

Htv Punjabi

ਇਲਾਇਚੀਆਂ ਨੂੰ ਦੇਵੋ ਇਨ੍ਹਾਂ ਬੀਜਾਂ ਦਾ ਸੰਗ ਬਦਲ ਜਾਣਗੇ ਦਰਦਾਂ ਦੇ ਰੰਗ

htvteam

Leave a Comment