Htv Punjabi
Punjab Religion

ਸਾਬਕਾ DGP ਇਜ਼ਹਾਰ ਆਲਮ ਦੀ ਯਾਦ ਨੂੰ ਸਮਰਪਿਤ ਹਿੰਦੀ-ਉਰਦੂ ਮੁਸ਼ਾਇਰਾ ਪਟਿਆਲਾ ਵਿਖੇ ਕਰਵਾਉਣ ਦਾ ਫੈਸਲਾ

ਨਿਊ ਮਹਿਕ ਕਲਚਰਲ ਫੋਰਮ ਪਟਿਆਲਾ ਵਲੋਂ 6 MARCH 2022 ਨੂੰ ਇੱਥੇ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਮੁਹੰਮਦ ਇਜ਼ਹਾਰ ਆਲਮ ਦੀ ਯਾਦ ਵਿੱਚ ਇੱਕ ਆਲ-ਇੰਡੀਆ ਹਿੰਦੀ-ਉਰਦੂ ਮੁਸ਼ਾਇਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਆਲ-ਇੰਡੀਆ ਹਿੰਦੀ-ਉਰਦੂ ਮੁਸ਼ਾਇਰਾ ਦਾ ਆਯੋਜਨ ਨਿਊ ਮਹਿਕ ਕਲਚਰਲ ਫੋਰਮ ਪਟਿਆਲਾ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲਾ ਦੇ ਨਾਲ ਮਿਲ ਕੇ ਹਰਪਾਲ ਟਿਵਾਣਾ ਆਡੀਟੋਰੀਅਮ, ਨਾਭਾ ਰੋਡ, ਪਟਿਆਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ|
ਮੁਹੰਮਦ ਇਜ਼ਹਾਰ ਆਲਮ (4 ਅਗਸਤ 1948 – 6 ਜੁਲਾਈ 2021) ਇੱਕ ਭਾਰਤੀ ਪੁਲਿਸ ਅਧਿਕਾਰੀ ਅਤੇ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ।
ਪੁਲਿਸ ਬਲ ਤੋਂ ਸੇਵਾਮੁਕਤ ਹੋਣ ਤੋਂ ਬਾਅਦ, ਮੁਹੰਮਦ ਇਜ਼ਹਾਰ ਆਲਮ ਕੇਂਦਰੀ ਵਕਫ਼ ਕੌਂਸਲ ਦੀ ਰਾਜ ਇਕਾਈ ਵਕਫ਼ ਬੋਰਡ ਦੇ ਚੇਅਰਮੈਨ ਬਣ ਗਏ। ਮੁਹੰਮਦ ਇਜ਼ਹਾਰ ਆਲਮ, 1974 ਬੈਚ ਦੇ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ, 2009 ਵਿੱਚ ਸੇਵਾਮੁਕਤ ਹੋਏ। ਮੁਹੰਮਦ ਇਜ਼ਹਾਰ ਆਲਮ ਜਨਵਰੀ 2010 ਵਿੱਚ, ਉਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ ਪੰਜਾਬ ਵਕਫ਼ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਮੁਹੰਮਦ ਇਜ਼ਹਾਰ ਆਲਮ ਜੋ ਸੇਵਾਮੁਕਤੀ ਤੋਂ ਬਾਅਦ 2012 ਦੀਆਂ ਚੋਣਾਂ ਵਿੱਚ ਮਲੇਰਕੋਟਲਾ ਤੋਂ ਇਕ ਰਾਜਨੀਤਕ ਪਾਰਟੀ ਦੇ ਉਮੀਦਵਾਰ ਵੀ ਬਣਾਏ ਗਏ ਸਨ।
ਭਾਰਤ ਸਰਕਾਰ ਨੇ ਆਲਮ ਨੂੰ 1987 ਵਿੱਚ ਪਦਮ ਸ਼੍ਰੀ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਸੀ।

 

Related posts

ਸਿੱਧੂ ਨੇ ਵਿਰੋਧੀਆਂ ‘ਤੇ ਸਾਧੇ ਤਿੱਖੇ ਨਿਸ਼ਾਨੇ

htvteam

ਥਾਣੇ ਚੋ ਆਈਆਂ ਅਜੀਬੋ ਗਰੀਬ ਅਵਾਜ਼ਾ, ਸੁਣਕੇ ਭੱਜੇ ਮੁਲਾਜ਼ਮ

htvteam

ਘਰ ‘ਚ ਵੜ ਗਏ ਗੈਰ ਮਰਦ, ਦੇਖੋ ਕੀ ਕਰ ਗਏ ?

htvteam