Htv Punjabi
Punjab Video

ਸਿੱਧੂ ਮੂਸੇਵਾਲਾ ਦੇ ਕਾਤਲਾਂ ਖ਼ਿਲਾਫ਼ ਫੈਨਜ਼ ਨੇ ਕੀਤੀ ਅਜਿਹੀ ਮੰਗ

ਮਾੜੇ ਅਨਸਰਾਂ ਵੱਲੋਂ ਸਿੱਧੂ ਮੂਸੇਵਾਲਾ ਤੇ ਹਮਲਾ ਕਰ ਮਾਰ ਮੁਕਾਉਣ ਦੇ ਰੋਸ ਵਿਚ ਓਸ ਦੇ ਚੇਹਤਿਆ ਅਤੇ ਯੂਥ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਫਰੀਦਕੋਟ ਵਿਖੇ ਰੋਸ ਮਾਰਚ ਕਰ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਤੇ ਆਪਣਾ ਰੋਸ ਪ੍ਰਗਟਾਉਂਦਿਆਂ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ |
ਇਸ ਦੌਰਾਨ ਯੂਥ ਕਾਂਗਰਸ ਦੇ ਆਗੂਆਂ ਕਿਹਾ ਕਿ ਇਹ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿਚ ਪੂਰੀ ਦੁਨੀਆਂ ਚ ਨਾਮਣਾ ਖੱਟਣ ਵਾਲੇ ਮਹਿਜ਼ 28 ਸਾਲਾ ਨੌਜਵਾਨ ਸਿੱਧੂ ਮੂਸੇਵਾਲਾ ਜਹਾਨੋ ਤੁਰ ਗਿਆ ਹੈ | ਜਿਸ ਕਰਕੇ ਇਸ ਵੇਲੇ ਪੂਰੇ ਪੰਜਾਬ ਦੇ ਨਾਲ ਨਾਲ ਦੁਨੀਆਂ ਦੇ ਹਰ ਕੋਨੇ ‘ਚ ਉਸਦੇ ਚਾਹੁਣ ਵਾਲੇ ਸੋਗ ‘ਚ ਡੁੱਬੇ ਹੋਏ ਨੇ | ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਮੂਸੇਵਾਲਾ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ |

Related posts

ਧੂਰੀ ਦਾ ਮੁੰਡਾ ਕਰਦੈ ਵੱਡੇ-ਵੱਡੇ ਸਿੰਗਰ ਫੇਲ੍ਹ; ਘਰ ‘ਚ ਬਿਮਾਰੀ ਕਾਰਨ ਆਰਥਿਕ ਹਾਲਾਤ ਮਾੜੇ

htvteam

ਆਹ 5 ਰੁਪਏ ਵਾਲਾ ਨੁਸਕਾ ਘਰੇ ਬਣਾਓ ਪੇਟ ਤੇ ਸਰੀਰ ਦੀ ਗੰਦਗੀ ਬਾਹਰ ਲਿਆਓ

htvteam

ਮੁਹੱਲਾ ਨਿਵਾਸੀਆਂ ਦੀ ਆਪਸ ‘ਚ ਹੋਈ ਪਤੰਗ ਪਿੱਛੇ ਤਕਰਾਰ

htvteam