Htv Punjabi
Punjab Religion

ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਵਲੋਂ ਲੋੜਵੰਦ ਬੱਚਿਆਂ ਨੂੰ ਕਿਤਾਬਾਂ,ਕਾਪੀਆਂ,ਸਕੂਲ ਸ਼ੂਜ਼,ਸਕੂਲ ਵਰਦੀ ਅਤੇ ਸਕੂਲ ਬੈਗ ਵੰਡੇ ਗਏ

ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਰਜਿ ਮਾਲੇਰਕੋਟਲਾ ਵਲੋਂ ਸਮਾਜ ਨੂੰ ਪੜਾਈ ਲਿਖਾਈ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਇਸਲਾਮੀਆ ਗਰਲ ਸੀ. ਸਕੈਂ. ਸਕੂਲ ਵਿੱਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ|

ਇਸ ਪ੍ਰੋਗਰਾਮ ਵਿੱਚ ਲੋੜਵੰਦ 126 ਬੱਚਿਆਂ ਨੂੰ ਉਹਨਾਂ ਦੀ ਲੋੜ੍ਹ ਅਨੁਸਾਰ ਕਿਤਾਬਾਂ,ਕਾਪੀਆਂ,ਸਕੂਲ ਸ਼ੂਜ਼,ਸਕੂਲ ਬੈਗ ਅਤੇ ਸਕੂਲ ਵਰਦੀ ਦਿੱਤੀ ਗਈ| ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਇਹ ਕੰਮ ਲੋਕਾਂ ਦੇ ਸਹਿਯੋਗ ਨਾਲ ਪਿਛਲੇ ਪੰਦਰਾਂ ਸਾਲਾਂ ਤੋਂ ਲਗਾਤਾਰ ਕਰ ਰਹੀ ਹੈ |

ਇਸ ਤੋਂ ਇਲਾਵਾ ਜ਼ਰੂਰਤ ਮੰਦ ਮਰੀਜ਼ਾਂ ਦੀ ਮਦਦ ਲਈ ਖੂਨ ਦਾਨ ਕੈੰਪ ,ਲੋੜਵੰਦ ਮੁਸਲਿਮ ਪਰਿਵਾਰਾਂ ਦੀਆ ਬੇਟੀਆਂ ਦੀ ਮੁਕੰਮਲ ਸ਼ਾਦੀ, ਵਿਆਹ , ਰੁੱਖ ਲਗਾਉਣ, ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੀ ਟੀਮ ਸਮਾਜ਼ ਭਲਾਈ ਦੇ ਕੰਮ ਹਮੇਸ਼ਾ ਕਰਦੇ ਰਹਿੰਦੇ ਹਨ|

ਸਹਾਰਾ ਟੀਮ ਨੇ ਕਿਹਾ ਕਿ ਸਾਡੇ ਨੌਜਵਾਨਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਇੱਕ ਵੱਖਰੀ ਪਰੰਪਰਾ ਵਿਕਸਤ ਹੋ ਰਹੀ ਹੈ। ਨੌਜਵਾਨ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ।


ਸਹਾਰਾ ਟੀਮ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਗਰੀਬ ਲੋਕਾਂ ਲਈ ਕੰਮ ਕਰਦੀ ਹੈ ਅਤੇ ਸਮਾਜ ‘ਚ ਬਿਹਤਰ ਜੀਵਨ ਬਾਰੇ ਜਾਗਰੂਕਤਾ ਪੈਦਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਸਕੂਲ ‘ਚ 126 ਲੋੜਵੰਦ ਬੱਚਿਆਂ ਦੀਆਂ ਕਿਤਾਬਾਂ,ਕਾਪੀਆਂ,ਸਕੂਲ ਸ਼ੂਜ਼,ਸਕੂਲ ਬੈਗ ਅਤੇ ਸਕੂਲ ਵਰਦੀ ਦੀ ਜ਼ਿੰਮੇਵਾਰੀ ਲਈ ਗਈ ਹੈ।

Related posts

ਅੱਧੀ ਰਾਤ ਨੂੰ ਕਾਰ ਖੜ੍ਹਾ ਕੇ ਬੰਦਾ ਕਰਨ ਲੱਗਾ ਆਹ ਕੰਮ, ਫੇਰ ਅਜਿਹਾ ਵਾਪਰਿਆ ਭਾਣਾ ਕਿ ਰੋਣਾ ਝੱਲਿਆ ਨੀ ਜਾਂਦਾ ਇਨ੍ਹਾਂ ਦਾ!

Htv Punjabi

‘‘ਰਾਜ ਧਰਮ ਦੇ ਅਨੁਸਾਰ ਚਲੇਗਾ’’ ਕਹਿਣ ਵਾਲੇ ਮੁੱਖ ਮੰਤਰੀ ਦੱਸਣ ਫਿਰ ਸਰਕਾਰੀ ਕਾਲਜਾਂ ‘ਚ ਧਰਮ ਦਾ ਵਿਸ਼ਾ ਕਿਉਂ ਨਹੀ ਕੀਤਾ ਜਾਂਦਾ ਲਾਗੂ: ਜਗਜੀਤ ਸਿੰਘ ਪੰਜੋਲੀ

htvteam

ਆਹ ਦੇਖਲੋ ਗ-ਲ-ਤ ਕੰਮ ਕਰਨ ਵਾਲੇ ਮੁੰ-ਡੇ ਦਾ ਕੀ ਹਾਲ ਕੀਤਾ ਮੁਲਾਜ਼ਮਾਂ ਨੇ

htvteam