Htv Punjabi
Crime Punjab Video

ਸੁੱਖਣਵਾਲਾ ਤੋਂ ਬਾਅਦ ਇੱਕ ਹੋਰ ਡੈਣ ਘਰਵਾਲੀ ਖਾ ਗਈ ਬੇਗਾਨਾ ਪੁੱਤ

ਲੁਧਿਆਣਾ ਵਿੱਚ ਪਤੀ ਨੇ ਪੈਸੇ ਖਰਚ ਭੇਜੀ ਘਰਵਾਲੀ ਇੰਗਲੈਂਡ
ਬਾਹਰ ਜਾ ਕੇ ਮੁੱਕਰੀ ਘਰਵਾਲੀ, ਕਿਹਾ ਡੇਢ ਸਾਲ ਪਹਿਲਾਂ ਕੋਰਟ ਚ ਹੋ ਚੁੱਕਿਆ ਤਲਾਕ
ਪਤੀ ਦੀ ਮੌਤ, ਮੁੰਡੇ ਦੇ ਪਰਿਵਾਰ ਵੱਲੋਂ ਕਾਰਵਾਈ ਦੀ ਮੰਗ
ਕਿਹਾ ਜਦ ਤੱਕ ਨਹੀਂ ਹੁੰਦਾ ਮਾਮਲਾ ਦਰਜ ਨਹੀਂ ਕਰਨਗੇ ਸਸਕਾਰ
ਪੁਲਿਸ ਨੇ ਕਿਹਾ ਬਿਆਨਾਂ ਦੇ ਅਧਾਰ ਤੇ ਕੀਤੀ ਜਾਵੇਗੀ ਬਣਦੀ ਕਾਰਵਾਈ
ਵਿਦੇਸ਼ ਦੀ ਚਾਅ ਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੇ ਘਰ ਪੱਟੇ ਹਨ । ਕੁੜੀਆਂ ਵਿਦੇਸ਼ ਵਿੱਚ ਜਾ ਕੇ ਆਪਣੇ ਪਤੀ ਦਾ ਫੋਨ ਨਹੀਂ ਚੁੱਕਦੀਆਂ ਜਾਂ ਫਿਰ ਦੂਜਾ ਵਿਆਹ ਕਰਵਾ ਲੈਂਦੀਆਂ ਨੇ ਅਜਿਹੇ ਅਨੇਕਾਂ ਹੀ ਮਾਮਲੇ ਸਾਹਮਣੇ ਆਉਂਦੇ ਹਨ । ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਪਿੰਡ ਰਤਨਗੜ੍ਹ ਤੋ ਸਾਹਮਣੇ ਆਇਆ ਹੈ ਜਿੱਥੇ ਵਿਦੇਸ਼ ਵਿੱਚ ਜਾ ਕੇ ਪਤਨੀ ਨੇ ਪਤੀ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ । ਜਿਸ ਤੋਂ ਬਾਅਦ ਪਤੀ ਨੇ ਆਪਣੀ ਭੈਣ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਦੇ ਨਾਲ ਸੋਹਰੇ ਪਰਿਵਾਰ ਵਲੋ ਧੋਖਾ ਕੀਤਾ ਗਿਆ ਹੈ। ਜਿਸ ਕਰਨ ਉਸਨੇ ਦਰਿਆ ਵਿੱਚ ਛਾਲ ਮਾਰ ਸੁਸਾਈਡ ਕਰ ਲਿਆ ।।

ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡ ਰਤਨਗੜ੍ਹ ਦੇ ਰਹਿਣ ਵਾਲੇ ਸੁਨੀਲ ਕੁਮਾਰ ਨਾਮਕ ਨੌਜਵਾਨ ਨੇ ਸਤਲੁਜ ਦਰਿਆ ਵਿੱਚ ਚਲਾਂਗ ਲਗਾ ਕੇ ਜੀਵਨ ਲੀਲਾ ਸਮਾਪਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਦੀ ਮੁੱਖ ਵਜਾ ਉਸ ਦੀ ਪਤਨੀ ਹੈ ਜਿਸ ਦੇ ਵੱਲੋਂ ਵਿਦੇਸ਼ ਵਿੱਚ ਜਾ ਕੇ ਉਸਦਾ ਫੋਨ ਨਹੀਂ ਚੁੱਕਿਆ ਜਾ ਰਿਹਾ ਅਤੇ ਉਸ ਨੂੰ ਦੱਸਿਆ ਕਿ ਉਸ ਦੇ ਨਾਲ ਉਸ ਦਾ ਤਲਾਕ ਹੋ ਚੁੱਕਾ ਹੈ ਜਿਸ ਕਾਰਨ ਉਹ ਪਰੇਸ਼ਾਨ ਸੀ ਉਹਨਾਂ ਦੱਸਿਆ ਕਿ ਪਤੀ ਨੇ ਹੀ ਪੈਸੇ ਖਰਚ ਕੇ ਪਤਨੀ ਨੂੰ ਵਿਦੇਸ਼ ਭੇਜਿਆ ਸੀ ਪਰ ਬਾਅਦ ਵਿੱਚ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਜਦੋਂ ਉਹ ਇਸ ਦੇ ਬਾਬਤ ਆਪਣੇ ਸਹੁਰੇ ਘਰ ਗਿਆ ਤਾਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਅਤੇ ਮੁੰਡੇ ਨੇ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਕਿ ਉਸ ਨਾਲ ਧੋਖਾ ਹੋਇਆ ਹੈ ਜਿਸ ਦੇ ਚਲਦਿਆਂ ਉਸਨੇ ਦਰਿਆ ਵਿੱਚ ਛਾਲ ਮਾਰ ਕੇ ਸੂਸਾਈਡ ਕਰ ਲਈ ਹੈ।

ਇਹੀ ਨਹੀਂ ਪਤਨੀ ਤਲਾਕ ਤੋਂ ਬਾਅਦ ਵੀ ਘਰ ਵਾਲੇ ਨਾਲ ਹੀ ਰਹਿੰਦੀ ਰਹੀ ਅਤੇ ਵਿਦੇਸ਼ ਜਾਣ ਸਮੇਂ ਵੀ ਆਪਣੇ ਘਰ ਵਾਲੇ ਦੇ ਨਾਲ ਕੇਕ ਕੱਟ ਕੇ ਦਿੱਲੀ ਗਈ। ਉਹਨਾਂ ਇਹ ਵੀ ਦੱਸਿਆ ਕਿ ਆਪਣਾ ਜਦੋਂ ਇਸ ਮੌਤ ਦੀ ਸੂਚਨਾ ਉਸ ਦੇ ਸਹੁਰੇ ਪਰਿਵਾਰ ਨੂੰ ਦਿੱਤੀ ਗਈ ਤਾਂ ਉਹਨਾਂ ਦੱਸਿਆ ਕਿ ਡੇਢ ਸਾਲ ਪਹਿਲਾਂ ਹੀ ਸੁਨੀਲ ਦਾ ਤਲਾਕ ਹੋ ਚੁੱਕਿਆ ਸੀ ਕਿਹਾ ਕਿ ਜੇਕਰ ਡੇਢ ਸਾਲ ਪਹਿਲਾਂ ਉਸਦਾ ਤਲਾਕ ਹੋਇਆ ਹੈ ਤਾਂ ਲੜਕੀ ਉਸ ਦੇ ਨਾਲ ਘਰ ਵਿੱਚ ਕਿਉਂ ਰਹਿੰਦੀ ਸੀ ਅਤੇ ਵਿਦੇਸ਼ ਜਾਣ ਸਮੇਂ ਉਸ ਦੇ ਪੈਸੇ ਕਿਉਂ ਲਗਵਾਏ ਗਏ ਇਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਇਸ ਦੌਰਾਨ ਉਨਾਂ ਇਸ ਮਾਮਲੇ ਵਿੱਚ ਧੋਖਾਧੜੀ ਦੀ ਗੱਲ ਕਹੀ ਹੈ। ਅਤੇ ਕਿਹਾ ਕਿ ਇਸ ਧੋਖਾਧੜੀ ਨੂੰ ਨਾ ਸਹਿੰਦਿਆਂ ਸੁਨੀਲ ਨੇ ਸੂਸਾਈਡ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਸੁਨੀਲ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਨਹੀਂ ਡੱਕਿਆ ਜਾਂਦਾ ਉਦੋਂ ਤੱਕ ਉਸਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਅਤੇ ਨਾ ਹੀ ਸੰਸਕਾਰ ਕਰਨਗੇ।

ਉੱਥੇ ਹੀ ਮੁੰਡੇ ਦੀਆਂ ਭੈਣਾਂ ਨੇ ਦੱਸਿਆ ਕੀ ਉਹ ਛੇ ਭੈਣਾਂ ਦਾ ਇਕਲੌਤਾ ਭਾਈ ਸੀ ਅਤੇ ਉਸਦੇ ਭਰਾ ਨਾਲ ਧੋਖਾ ਹੋਇਆ ਹੈ ਉਸ ਦੀ ਘਰਵਾਲੀ ਨੇ ਵਿਦੇਸ਼ ਜਾ ਕੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਉਸ ਦੇ ਭਰਾ ਨੇ ਉਸਨੂੰ ਫੋਨ ਤੇ ਦੱਸਿਆ ਕਿ ਉਸ ਦੇ ਨਾਲ ਵੱਡਾ ਧੋਖਾ ਕੀਤਾ ਗਿਆ ਜਿਸ ਦੇ ਚੱਲਦਿਆਂ ਉਸ ਵੱਲੋਂ ਸੁਸਾਈਡ ਕਰ ਲਿਆ। ਉਹਨਾਂ ਨੇ ਮੰਗ ਕੀਤੀ ਕਿ ਆਰੋਪੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮ੍ਰਿਤਕ ਦੀ ਪਤਨੀ ਨੂੰ ਡਿਪੋਰਟ ਕਰਨਾ ਚਾਹੀਦਾ ਹੈ। ਅਤੇ ਮ੍ਰਿਤਕ ਦੇ ਸੋਹਰੇ ਪਰਿਵਾਰ ਉੱਪਰ ਵੀ ਐਫ ਆਈਆਰ ਦਰਜ ਹੋਣੀ ਚਾਹੀਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਸਾਧ ਨੇ ਪੱਟਲੀ ਜਨਾਨੀ

htvteam

ਨਵਜੋਤ ਸਿੰਘ ਸਿੱਧੂ ਨੂੰ ਲੈਕੇ ਕਾਂਗਰਸ ਹਾਈਕਮਾਂਡ ਵਾਲੇ ਪਾਸਿਓਂ ਆਈ ਵੱਡੀ ਖ਼ਬਰ, ਸਿੱਧੂ ਨੂੰ ਬਣਾਇਆ ਜਾ ਰਿਹੈ…?

Htv Punjabi

ਤੱਪਦੀ ਦੁਪਹਿਰ ‘ਚ ਦੇਖੋ ਕਾਲਾ ਕੋਟ ਹੁਣ ਕਿੱਥੇ ਗਿਆ ? ਝਾੜੂ ਵਾਲਿਆਂ ਨੂੰ ਲੀਡਰਾਂ ‘ਤੋਂ ਵੱਧ ਕਮੈਡੀਅਨਾਂ ਤੇ ਭਰੋਸਾ ?

htvteam

Leave a Comment