ਸਿੱਖ ਇਤਿਹਾਸ ‘ਚ ਇਹ ਪਹਿਲੀਂ ਵਾਰ ਹੋਇਆ ਐ ਕੀ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ‘ਚ ਮੁਸਲਮਾਨ ਭਾਈਚਾਰੇ ਦੇ ਲੋਕ ਜੋ ਇਸ ਜਹਾਨੋਂ ਤੁਰ ਗਏ ਨੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੋਵੇ। ਇਸ ਵੇਲੇ ਜਦੋਂ ਪੂਰਾ ਮੁਲਕ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਅੰਮ੍ਰਿਤ ਮਹਾਉਤਸਵ ਮਨਾਉਣ ਲੱਗਾ ਹੋਇਆ ਐ ਤਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇੱਕਠੇ ਹੋਕੇ ਸਿੱਖ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਸਮੂਹਕਿ ਇਤਿਹਾਸਿਕ ਅਰਦਾਸ ਕੀਤੀ ਤੇ ਰਿਸ਼ਤਿਆਂ ਦੇ ਖੇਤ ‘ਚੋਂ ਕੁੜਤਣ ਵਾਲੇ ਨਦੀਨ ਨੂੰ ਪੁੱਟਕੇ ਪਿਆਰ ਵਾਲੇ ਬੀਜ ਪਾਏ। ਇਸ ਮੌਕੇ ਜਿੱਥੇ ਵੰਡ ਦੇ ਦੁਖਾਂਤ ਨੂੰ ਦਰਸਾਉਂਦੀ ਇਕ ਫੋਟੋ ਪ੍ਰਦਰਸ਼ਨੀ ਵੀ ਲਗਾਈ ਗਈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਬੋਧਨ ‘ਚੋਂ ਭਾਰਤ-ਪਾਕਿਸਤਾਨ ਵੰਡ ਦਾ ਦਰਦ ਸਾਫ ਸਾਫ ਝਲਕ ਰਿਹਾ ਸੀ।
