Htv Punjabi
Punjab

ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਦੇ ਆਗੂਆਂ ਦਾ ਘਿਰਾਓ ਲਾਇਆ ਧਰਨਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਦੇ ਆਗੂਆਂ ਦਾ ਘਿਰਾਓ ਕਰਨ ਲਈ ਬਲਾਚੌਰ ਵਿੱਚ ਸਾਈਂ ਮਨੀ ਹੋਟਲ ਦੇ ਸਾਹਮਣੇ ਲਾਇਆ ਧਰਨਾ ਅਤੇ ਕੀਤੀ ਨਾਅਰੇਬਾਜ਼ੀ ਬੀਜੇਪੀ ਆਗੂਆਂ ਵੱਲੋਂ ਬਲਾਚੌਰ ਦੇ ਨੈਸ਼ਨਲ ਹਾਈਵੇਅ ਸਥਿਤ ਸਾਈ ਮਨੀ ਹੋਟਲ ਵਿਚ ਇਕ ਇੱਕ ਮੀਟਿੰਗ ਰੱਖੀ ਸੀ, ਜਿਸ ਵਿਚ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਚੇਚੇ ਤੌਰ ਤੇ ਪੁੱਜਣਾ ਸੀ, ਪ੍ਰੰਤੂ ਇਸ ਦੀ ਭਣਕ ਕਿਸਾਨ ਮੋਰਚੇ ਦੇ ਆਗੂਆਂ ਨੂੰ ਲੱਗ ਗਈ। ਉਨ੍ਹਾਂ ਨੇ ਇਸ ਦਾ ਵਿਰੋਧ ਕਰਨ ਲਈ ਅੱਜ ਸਵੇਰੇ ਨੌੰ ਵਜੇ ਬੀਜੇਪੀ ਆਗੂਆਂ ਦਾ ਘਿਰਾਓ ਕਰਨ ਅਤੇ ਉਨ੍ਹਾਂ ਦਾ ਵਿਰੋਧ ਕਰਨ ਲਈ ਇਕੱਠੇ ਹੋਣ ਦਾ ਪ੍ਰੋਗਰਾਮ ਉਲੀਕ ਲਿਆ। ਬੀਜੇਪੀ ਆਗੂਆਂ ਨੂੰ ਜਿੱਦਾਂ ਹੀ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਸ਼ਾਮ ਹੁੰਦੇ ਹੁੰਦੇ ਇਹ ਪ੍ਰੋਗਰਾਮ ਬਲਾਚੌਰ ਦਾ ਕੈਂਸਲ ਕਰ ਦਿੱਤਾ। ਪਰੰਤੂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਆਗੂਆਂ ਨੂੰ ਮੈਸੇਜ ਲਾ ਦਿੱਤਾ ਗਿਆ ਸੀ ਕਿ ਸਾਈਮਨੀ ਹੋਟਲ ਵਿੱਚ ਬੀਜੇਪੀ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਇੱਥੇ ਵੜਨ ਨਹੀਂ ਦਿੱਤਾ ਜਾਵੇਗਾ।

ਜਿਸ ਤਹਿਤ ਭਾਰੀ ਸੰਖਿਆ ਵਿਚ ਕਿਸਾਨ ਆਗੂ ਉਥੇ ਪੁੱਜੇ ਅਤੇ ਉਨ੍ਹਾਂ ਨੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਅੱਜ ਇਸ ਹੋਟਲ ਵਿੱਚ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸੈਕਟਰੀ ਪੰਜਾਬ ਸੁਭਾਸ਼ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਪੂਨਮ ਮਾਣਿਕ ਅਤੇ ਪਾਰਟੀ ਆਗੂਆਂ ਦੇ ਨਾਲ ਪੁੱਜਣਾ ਸੀ। ਇਸ ਮੌਕੇ ਬੁਲਾਰਿਆਂ ਵਿੱਚ ਨਿਰਮਲ ਸਿੰਘ ਔਜਲਾ, ਕੁਲਦੀਪ ਸਿੰਘ ਦਿਆਲਾ, ਬਲਜੀਤ ਸਿੰਘ ਭਾਰਾਪੁਰ, ਕੈਪਟਨ ਰਘਬੀਰ ਸਿੰਘ, ਕੁਲਵਿੰਦਰ ਸਿੰਘ ਗੋਰਾ, ਬਲਿਹਾਰ ਸਿੰਘ, ਮੋਹਣ ਸਿੰਘ ਟੱਪਰੀਆਂ, ਹਰਸ਼ਰਨ ਸਿੰਘ ਭਾਤਪੁਰ,ਕੁਲਦੀਪ ਸਿੰਘ ਬਜੀਦਪੁਰ, ਗੁਰਮੀਤ ਸਿੰਘ ਮਹਿਤਪੁਰ, ਤਰਲੋਚਨ ਸਿੰਘ ਰੱਕੜ, ਜੋਗਿੰਦਰ ਸਿੰਘ ਅਟਵਾਲ, ਅਸ਼ੋਕ ਕਟਾਰੀਆ, ਸੁਰਿੰਦਰ ਬੈਂਸ, ਦਿਲਦਾਰ ਸਿੰਘ, ਗੁਰਵਿੰਦਰ ਕੌਰ ਮਹਿਤਪੁਰ ਨੇ ਆਖਿਆ ਕਿ ਬੀਜੇਪੀ ਦੇ ਆਗੂ ਕੋਝੀਆਂ ਚਾਲਾਂ ਚੱਲ ਕੇ ਇਲਾਕੇ ਦਾ ਮਾਹੌਲ ਖ਼ਰਾਬ ਕਰ ਰਹੀਆਂ ਹਨ।

ਇਨ੍ਹਾਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਖੇਤੀ ਕਾਨੂੰਨ ਅਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਦਿੱਤੀ ਜਾਂਦੀ ਉਦੋਂ ਤਕ ਬੀਜੇਪੀ ਆਗੂਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੇ ਹੋਟਲ ਮਾਲਕ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਏਦਾਂ ਦੀ ਹਰਕਤ ਕੀਤੀ ਤਾਂ ਉਨ੍ਹਾਂ ਦੇ ਹੋਟਲ ਅੱਗੇ ਪੱਕੇ ਮੋਰਚੇ ਲਗਾ ਦਿੱਤੇ ਜਾਣਗੇ ਅਤੇ ਉਨ੍ਹਾਂ ਦਾ ਕੰਮਕਾਰ ਬਿਲਕੁਲ ਬੰਦ ਕਰਵਾ ਦਿੱਤਾ ਜਾਵੇਗਾ। ਇੱਕ ਪਾਸੇ ਕਿਸਾਨ ਸੜਕਾਂ ਤੇ ਰੁਲ ਰਿਹਾ ਹੈ ਦੂਜੇ ਪਾਸੇ ਬੀ ਜੇ ਪੀ ਦੇ ਆਗੂ ਹੋਟਲਾਂ ਵਿਚ ਆ ਕੇ ਮੀਟਿੰਗ ਕਰ ਰਹੇ ਹਨ। ਇਸ ਮੌਕੇ ਪੰਜਾਬ ਦੇ ਕਿਸਾਨ ਭਾਰੀ ਗਿਣਤੀ ਵਿੱਚ ਹਾਜਿਰ ਸਨ।

Related posts

ਚੋਰਾਂ ਦੇ ਹੋਏ ਮਾੜੇ ਹਲਾਤ, ਛਾਈ ਗਰੀਬੀ ?

htvteam

ਲਓ ਜੀ ਹੁਣ ਆਹ ਕੌਂਸ/ਲਰ ਦੇ ਪ/ਤੀ ਨਾਲ ਦੇਖੋ ਕੀ ਹੋਇਆ ?

htvteam

ਘਰੋਂ ਲਿਜਾ ਗਲਤ ਕੰਮ ਕਰ ਬੇਹੋਸ਼ ਕਰ ਛੱਡ ਗਏ ਮੁੰਡਾ

htvteam