ਹੋਲੀ ਚ ਕੈਮੀਕਲ ਯੁਕਤ ਰੰਗਾਂ ਤੋਂ ਬਚਣ ਲਈ ਮਾਹਿਰ ਡਾਕਟਰ ਦੀ ਸਲਾਹ
ਕਿਹਾ ਇਹਨਾਂ ਰੰਗਾਂ ਦਾ ਚਮੜੀ ਤੇ ਨਾ ਹੋਵੇ ਅਸਰ
ਇਸ ਲਈ ਮੋਇਸਚਰਾਈਜ਼ਰ ਜਾਂ ਨਾਰੀਅਲ ਤੇਲ ਦਾ ਕੀਤਾ ਜਾਵੇ ਇਸਤੇਮਾਲ
ਹੋਲੀ ਦਾ ਪਵਿੱਤਰ ਤਿਉਹਾਰ ਦੇਸ਼ ਭਰ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਰੰਗਾਂ ਦੇ ਨਾਲ ਨਾਲ ਫੁੱਲਾਂ ਦੇ ਨਾਲ ਇਸ ਹੋਲੀ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਪਰ ਹੋਲੀ ਦੇ ਦਿਨਾਂ ਵਿੱਚ ਕੈਮੀਕਲ ਯੁਕਤ ਰੰਗਾਂ ਤੋਂ ਹੋਣ ਵਾਲੇ ਚਮੜੀ ਰੋਗਾਂ ਤੋਂ ਬਚਣ ਲਈ ਲੁਧਿਆਣਾ ਦੇ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਦੇ ਮਾਹਿਰ ਡਾਕਟਰ ਦੀਪੀਕਾ ਯਾਦਵ ਨੇ ਇਹਨਾਂ ਦਿਨਾਂ ਵਿੱਚ ਆਮ ਲੋਕਾਂ ਤੇ ਬੱਚਿਆਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਉਹਨਾਂ ਜ਼ਿਕਰ ਕੀਤਾ ਹੈ ਕਿ ਇਹਨਾਂ ਕੈਮੀਕਲ ਯੁਕਤ ਰੰਗਾਂ ਦੇ ਨਾਲ ਜਿੱਥੇ ਚਮੜੀ ਦੇ ਕਈ ਤਰਹਾਂ ਦੇ ਰੋਗ ਲੱਗ ਸਕਦੇ ਨੇ।
ਉਹਨਾਂ ਕਿਹਾ ਕਿ ਰੰਗਾਂ ਦੇ ਇਸਤੇਮਾਲ ਤੋਂ ਪਹਿਲਾਂ ਆਪਣੀ ਫੀਸ ਅਤੇ ਸਿਰ ਉੱਤੇ ਨਾਰੀਅਲ ਤੇਲ ਦਾ ਇਸਤੇਮਾਲ ਅਤੇ ਮੋਇਸਚਰਾਈਜ਼ਰ ਲਗਾਇਆ ਜਾਵੇ ਇਸ ਦੇ ਨਾਲ ਹੀ ਜੇਕਰ ਬੱਚੇ ਨੇ ਤਾਂ ਉਹਨਾਂ ਦੇ ਮਾਸਕ ਲਗਾਇਆ ਹੋਵੇ ਤਾਂ ਕਿ ਉਹ ਇਹਨਾਂ ਕੈਮੀਕਲ ਯੁਕਤ ਰੰਗਾਂ ਤੋਂ ਬਚ ਸਕਣ ਇਸ ਤੋਂ ਇਲਾਵਾ ਉਹਨਾਂ ਫੁੱਲਾਂ ਦੇ ਨਾਲ ਇਸ ਹੋਲੀ ਦੇ ਪਰਬ ਨੂੰ ਬਣਾਉਣ ਦੀ ਅਪੀਲ ਕੀਤੀ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜੇਕਰ ਕੋਈ ਇਸ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਰੰਗਾਂ ਨੂੰ ਰਿਮੂਵ ਕਰਨਾ ਚਾਹੀਦਾ ਹੈ ਤੇ ਬਾਅਦ ਵਿੱਚ ਡਰਾਈ ਸਕਿਨ ਤੋਂ ਬਚਣ ਲਈ ਮੋਇਸਚਰਾਈਜ਼ਰ ਲਗਾਣਾ ਚਾਹੀਦਾ ਹੈ। ਤਾਂ ਕਿ ਉਹ ਇਸ ਰੰਗਾਂ ਦੇ ਨਾਲ ਹੋਣ ਵਾਲੀ ਐਲਰਜੀ ਤੋਂ ਬਚ ਸਕਣ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
