Htv Punjabi
Punjab Video

ਹੱਟੇ ਕੱਟੇ ਨੌਜਵਾਨ ਨਾਲ ਕਰਤਾ ਕਾਰਾ

ਫਿਰੋਜਪੁਰ ਵਿੱਚ ਦਿਨ ਦਿਹਾੜੇ ਬਦਮਾਸ਼ਾ ਵਲੋਂ ਤਾਬੜ ਤੋੜ ਗੋਲੀਆਂ ਚਲਾ ਕੇ ਇੱਕ ਨੌਜਵਾਨ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਗਿਆ ,ਤਸਵੀਰਾਂ ਚ ਦੇਖ ਸਕਦੇ ਹੋ ਕਿਦਾ ਬਦਮਾਸ਼ ਆਉਂਦੇ ਨੇ ਤੇ ਬੂਲਟ ਸਵਾਰ ਤੇ ਠਾ ਠਾ ਕਰ ਦਿੱਤੀ ਜਾਂਦੀ ਆ,,,,

ਘਟਨਾ ਫਿਰੋਜਪੁਰ ਦੇ ਮਲਵਾਲ ਰੋਡ ਦੀ ਹੈ ਜਿੱਥੇ ਨੌਜਵਾਨ ਅਮਿਤ ਉਰਫ ਰਵੀ ਜੋ ਕਿ ਮੋਟਰ ਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਉਸਦੇ ਪਿੱਛੇ ਹੀ 3 ਮੋਟਰ ਸਾਈਕਲ ਤੇ ਸਵਾਰ 6 ਬਦਮਾਸ਼ ਆਏ ਅਤੇ ਤਾਬੜ ਤੋੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ , ਹਾਲਾਂਕਿ ਨੌਜਵਾਨ ਵੱਲੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ , ਪਰ ਬਦਮਾਸ਼ਾ ਵਲੋਂ ਅੰਨ੍ਹੇ ਵਾਂਗ ਗੋਲੀਆਂ ਚਲਾਈਆਂ ਜੋ ਕਿ ਨੌਜਵਾਨ ਦੇ ਲੱਗੀਆਂ ਅਤੇ ਉੱਥੇ ਹੀ ਉਹ ਡਿੱਗ ਪਿਆ ਗੋਲੀਆਂ ਚਲਾ ਕੇ ਬਦਮਾਸ਼ ਓਥੋਂ ਫਰਾਰ ਹੋ ਗਏ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਮੌਕੇ ‘ਤੇ ਪਹੁੰਚੇ ਐਸਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ,,,,,,,

ਖੈਰ ਇਹ ਘਟਨਾ ਆਪਸੀ ਰੰਜਿਸ਼ ਦੀਆਂ ਜਾਂ ਫਿਰ ਇਸਦੇ ਪਿੱਛੇ ਕੋਈ ਹੋਰ ਕਾਰਨ ਇਹ ਤਾਂ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੰਦਭਾਗੀ ਖ਼ਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਾ ਵੱਡਾ ਸਦਮਾ

htvteam

ਸਾਬਕਾ ਵਿਧਾਇਕ ਦੇ ਘਰ ਉੱਤੇ ਹਮਲਾ; ਗੋਲੀਆਂ ਦੀਆਂ ਅਵਾਜ਼ਾਂ ਸੁਣਕੇ ਦਹਿਲ ਗਏ ਗੁਆਂਢੀ

htvteam

ਸੈਰ ਕਰਨ ਗਈ ਮਹਿਲਾ ਨਾਲ ਦੇਖੋ ਕੀ ਹੋਇਆ

htvteam

Leave a Comment