ਮੋਹਾਲੀ ਦੇ ਇਕ ਨਿੱਜੀ ਟੀਵੀ ਚੈਨਲ ਵਿਚੋਂ ਅਗਵਾ ਹੋਇਆ ਸੀ ਐਂਕਰ
ਕੋਟਕਪੂਰਾ ਦੇ ਇਕ ਗੁਰਦੁਆਰਾ ਸਾਹਿਬ ਵਿਚੋਂ ਮਿਲਿਆ
ਗੁਰਦੁਆਰਾ ਪ੍ਰਬੰਧਕਾਂ ਦੀ ਮੁਸਤੈਦੀ ਨਾਲ ਬਚੀ ਐਂਕਰ ਦੀ ਜਾਨ
ਪੈਸਿਆਂ ਦਾ ਦੀ ਕੋਈ ਲੈਣ ਦੇਣ: ਪ੍ਰਬੰਧਕ, ਐਂਕਰ ਨੇ ਕੀਤਾ ਧੰਨਵਾਦ
ਫਰੀਦਕੋਟ ਵਿਚ ਅੱਜ ਦਿਨ ਚੜ੍ਹਦੇ ਹੀ ਪੁਲਿਸ ਵਿਚ ਭਗਦੜਮੱਚੀ ਹੋਈ ਸੀ ਜਿਵੇਂ ਹੀ ਪਤਾ ਚੱਲਿਆ ਕਿ ਮੋਹਾਲੀ ਦੇ ਇਕ ਨਿੱਜੀ ਟੀਵੀ ਚੈਨਲ ਦੇ ਸਟੂਡੀਓ ਵਿਚ ਦੇਰ ਰਾਤ ਨਹਿੰਗ ਸਿੰਘ ਬਾਣੇ ਵਿਚ ਆਏ ਕੁਝ ਲੋਕਾਂ ਵੱਲੋਂ ਚੈਨਲ ਦੇ ਇਕ ਐਂਕਰ ਨੂੰ ਅਗਵਾ ਕਰ ਲਿਆ ਗਿਆ ਸੀ ਜੋ ਅੱਜ ਸਵੇਰੇ ਉਸ ਨੂੰ ਕੋਟਕਪੂਰਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਲੈ ਕੇ ਆਏ ਸਨ। ਜਿਥੋਂ ਕੋਟਕਪੂਰਾ ਪੁਲਿਸ ਅਤੇ ਮੋਹਾਲੀ ਪੁਲਿਸ ਟੀਮ ਵੱਲੋਂ ਉਕਤ ਐਂਕਰ ਨੂੰ ਰੈਸਕਿਓ ਕਰ ਲਿਆ ਗਿਆ ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਅਗਵਾਕਾਰ ਭੱਜਣ ਵਿਚ ਕਾਮਯਾਬ ਹੋ ਗਏ ਅਤੇ ਹੁਣ ਪੁਲਿਸ ਵੱਲੋਂ ਜਿੱਥੇ ਅਗਵਾਕਾਰਾਂ ਦੀ ਭਾਲ ਕੀਤੀ ਜਾ ਰਹੀ ਹੈ ਉਥੇ ਹੀ ਇਸ ਮਾਮਲੇ ਵਿਚ ਮੀਡੀਆ ਨੂੰ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਇਕ ਨਿੱਜੀ ਟੀਵੀ ਚੈਨਲ ਦੇ ਮੋਹਾਲੀ ਦਫਤਰ ਤੋਂ ਦੇਰ ਰਾਤ ਨਹਿੰਗ ਸਿੰਘ ਬਾਣੇ ਵਿਚ ਸ਼ਾਮਲ ਕੁਝ ਲੋਕਾਂ ਵੱਲੋਂ ਡਿਉਟੀ ਤੇ ਤੈਨਾਤ ਐਂਕਰ ਗੁਰਪਿਆਰ ਸਿੰਘ ਨੂੰ ਕਿਸੇ ਕਾਰਨਾਂ ਕਰਕੇ ਅਗਵਾ ਕਰ ਲਿਆ ਸੀ ਅਤੇ ਉਹ ਉਸ ਨੂੰ ਉਥੋਂ ਪੰਜਾਬ ਵੱਲ ਲੈ ਕੇ ਚੱਲੇ ਸਨ। ਅੱਜ ਸਵੇਰੇ ਅਗਵਾਕਾਰ ਕੋਟਕਪੂਰਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਪਹੁੰਚੇ ਜਿਥੇ ਗੁਰਦੁਆਰਾ ਪ੍ਰਬੰਧਕਾਂ ਨੂੰ ਉਹਨਾਂ ਤੇ ਸ਼ੱਕ ਹੋਇਆ ਅਤੇ ਉਹਨਾਂ ਨੇ ਅਗਵਾਕਾਰਾਂ ਅਤੇ ਅਗਵਾ ਹੋਏ ਐਂਕਰ ਨੂੰ ਬੈਠਾ ਲਿਆ ਅਤੇ ਮੌਕੇ ਤੇ ਥਾਨਾ ਸਿਟੀ ਕੋਟਕਪੂਰਾ ਪੁਲਿਸ ਨੂੰ ਬੁਲਾ ਲਿਆ। ਇਸੇ ਦੌਰਾਨ ਅਗਵਾਕਾਰਾਂ ਦਾ ਪਿੱਛਾ ਕਰਦੀ ਹੋਈ ਮੋਹਾਲੀ ਪੁਲਿਸ ਦੀ ਟੀਮ ਵੀ ਕੋਟਕਪੂਰਾ ਪਹੁੰਚ ਗਈ ਅਤੇ ਮੋਹਾਲੀ ਅਤੇ ਕੋਟਕਪੂਰਾ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਅਗਵਾਕਾਰਾਂ ਦੇ ਚੁੰਗਲ ਵਿਚੋਂ ਵੀਟੀ ਚੈਂਨਲ ਦੇ ਐਂਕਰ ਨੂੰ ਬਚਾ ਲਿਆ ਅਤੇ ਥਾਨਾ ਸਿਟੀ ਕੋਟਕਪੂਰਾ ਲੈ ਆਏ।
ਜਦੋਕਿ ਅਗਵਾਕਾਰਾਂ ਦਾ ਕੀ ਬਣਿਆ ਇਸ ਬਾਰੇ ਪੁਲਿਸ ਨੇ ਬੰਦ ਕੈਮਰਾ ਦੱਸਿਆ ਕਿ ਉਹ ਫਰਾਰ ਹੋ ਗਏ ਹਨ ਜਿੰਨਾਂ ਨੂੰ ਜਲਦ ਫੜ੍ਹਿਆ ਜਾਵੇਗਾ ਜਦੋਕਿ ਆਨ ਕੈਮਰਾ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਪੁਲਿਸ ਦੀ ਐਨ ਨੱਕ ਹੇਠੋਂ ਅਗਵਾਕਾਰ ਫਰਾਰ ਹੋ ਗਏ ਹਨ।ਜਦੋਕਿ ਗੁਰਦੁਆਰਾ ਪ੍ਰਬੰਧਕਾਂ ਦਾ ਕਹਿਣਾਂ ਹੈ ਕਿ ਜਦੋਂ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਬੰਦੇ ਕੁਝ ਗਲਤ ਕਰ ਰਹੇ ਹਨ ਤਾਂ ਉਹਨਾਂ ਆਪਣੇ ਕੁਝ ਸੇਵਾਦਾਰਾਂ ਨੂੰ ਉਹਨਾਂ ਦੀ ਨਿਗਰਾਨੀ ਤੇ ਲਗਾ ਦਿੱਤਾ ਸੀ ਅਤੇ ਪੁਲਿਸ ਨੂੰ ਬੁਲਾ ਲਿਆ ਸੀ। ਅਗਵਾਕਾਰ ਪੁਲਿਸ ਦੀ ਗ੍ਰਿਫਤ ਵਿਚ ਹਨ ਜਾਂ ਫਰਾਰ ਹੋ ਗਏ ਹਨ ਇਹ ਜਾਂਚ ਦਾ ਵਿਸ਼ਾ ਹੈ ਪਰ ਜਿਸ ਤਰਾਂ ਦੇ ਨਾਲ ਪੁਲਿਸ ਇਸ ਮਾਮਲੇ ਵਿਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਤਾਂ ਲਗਦਾ ਹੈ ਕਿ ਕਿਤੇ ਨਾਂ ਕਿਤੇ ਪੁਲਿਸ ਦੀ ਕਾਰਵਾਈ ਵਿਚ ਕੋਈ ਖਾਮੀਂ ਜਰੂਰ ਰਹੀ ਹੈ। ਫਿਲਹਾਲ ਮੋਹਾਲੀ ਪੁਲਿਸ ਦੀ ਟੀਮ ਐਂਕਰ ਨੂੰ ਆਪਣੇ ਨਾਲ ਮੋਹਾਲੀ ਲੈ ਗਈ ਹੈ।
ਦੂਸਰੇ ਪਾਸੇ ਅਗਵਾਕਾਰਾਂ ਦੇ ਚੁੰਗਲ ਵਿਚੋਂ ਆਜਾਦ ਕਰਵਾਏ ਗਏ ਐਂਕਰ ਦਾ ਇਕ ਵੀਡੀਓ ਬਿਆਨ ਸਾਹਮਣੇ ਆਇਆ ਜਿਸ ਵਿਚ ਉਸ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ ਅਤੇ ਦੱਸਿਆ ਹੈ ਕਿ ਉਸ ਨੂੰ ਕਿਥੋਂ ਅਤੇ ਕਿਵੇ ਅਗਵਾ ਕੀਤਾ ਗਿਆ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
