ਮਾਮਲਾ ਦੋ ਸਾਲਾ ਬੱਚੇ ਦੀ ਹੋਈ ਮੌਤ ਦਾ
ਪੀੜਤ ਪਰਿਵਾਰ ਨੇ ਡਾਕਟਰ ਤੇ ਲਗਾਏ ਅਣਗਹਿਲੀ ਦੇ ਇਲਜ਼ਾਮ
ਲਹਿਰਾਗਾਗਾ ਚ ਤੈਨਾਤ ਸਰਕਾਰੀ ਡਾ. ਚਲਾ ਰਿਹਾ ਪ੍ਰਾਈਵੇਟ ਕਲੀਨਿਕ
ਡਾਕਟਰ ਦੀ ਰਿਹਾਇਸ਼ ਤੇ ਬਾਰ ਬਾਰ ਬੇਨਤੀਆਂ ਕਰਨ ਤੇ ਵੀ ਡਾਕਟਰ ਨਹੀਂ ਆਇਆ
ਬੱਚੇ ਨੂੰ ਵੇਖਣ ਜਿਸ ਦੇ ਚਲਦਿਆਂ ਹੋਈ ਬੱਚੇ ਦੀ ਮੌਤ
ਸਰਕਾਰੀ ਡਾਕਟਰ ਦਾ ਪ੍ਰਾਈਵੇਟ ਰਿਹਾਇਸ਼ ਤੇ ਮਰੀਜ਼ ਵੇਖਣ ਦਾ ਵਿਜ਼ਟਿੰਗ ਕਾਰਡ ,ਤਾਰੀਖ ਦੀ ਮੋਹਰ ਲੱਗੀਆਂ ਪਰਚੀਆਂ ਨੇ ਪੀੜਤ ਪਰਿਵਾਰ ਕੋਲ ਮੌਜੂਦ
ਸਰਕਾਰੀ ਹਸਪਤਾਲ ਚ ਗੌਰ ਨਾਲ ਨਹੀਂ ਵੇਖਦਾ ਡਾਕਟਰ ਤਾਹੀਓ ਜਾਣਾ ਪਿਆ ਉਸਦੇ ਸਨਾਮ ਸਥਿਤ ਪ੍ਰਾਈਵੇਟ ਕਲੀਨਿਕ ਤੇ
ਰਿਹਾਇਸ਼ ਤੇ ਸ਼ਾਮ ਨੂੰ ਤੇ ਸਵੇਰੇ ਡਿਊਟੀ ਤੇ ਜਾਣ ਤੋਂ ਪਹਿਲਾਂ ਮਰੀਜ਼ ਦੇਖਦੈ ਸਰਕਾਰੀ ਡਾਕਟਰ
ਪਿਛਲੇ ਦਿਨੀ ਲਹਿਰਾਗਾਗਾ ਦੇ ਵਾਰਡ ਨੰਬਰ ਅੱਠ ਦੇ ਇੱਕ ਗਰੀਬ ਪਰਿਵਾਰ ਦੇ ਦੋ ਸਾਲਾ ਬੱਚੇ ਦੀ ਮੌਤ ਤੇ ਪੀੜਤ ਪਰਿਵਾਰ ਨੇ ਸਰਕਾਰੀ ਹਸਪਤਾਲ ਲਹਿਰਾਗਾਗਾ ਦੇ ਐਸ ਐਮ ਓ ਸੰਜੇ ਬਾਂਸਲ ਉੱਪਰ ਪ੍ਰਾਈਵੇਟ ਤੌਰ ਤੇ ਇਲਾਜ ਦੌਰਾਨ ਅਣਗਹਿਲੀ ਕਰਨ ਦੇ ਦੋਸ਼ ਲਾਉਂਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੋ ਸਾਲਾ ਬੱਚੇ ਦੇ ਪਿਤਾ ਓਮ ਪ੍ਰਕਾਸ਼ ਨੇ ਕਿਹਾ ਕਿ ਉਨਾਂ ਦੇ ਬੱਚੇ ਨੂੰ ਬੁਖਾਰ ਹੋਇਆ ਸੀ , ਇਹ ਪਤਾ ਲੱਗਣ ਤੇ ਕਿ ਸਰਕਾਰੀ ਹਸਪਤਾਲ ਲਹਿਰਾ ਵਿੱਚ ਤਾਇਨਾਤ ਬੱਚਿਆਂ ਦਾ ਡਾਕਟਰ ਮਰੀਜ਼ ਨੂੰ ਇਥੇ ਚੰਗੀ ਤਰ੍ਹਾਂ ਨਹੀਂ ਦੇਖਦਾ, ਅਸੀਂ ਆਪਣੇ ਬੱਚੇ ਨੂੰ 23 ਜੁਲਾਈ ਨੂੰ ਸੁਨਾਮ ਵਿਖੇ ਉਸਦੇ ਪ੍ਰਾਈਵੇਟ ਕਲੀਨਿਕ ( ਰਿਹਾਇਸ਼) ਤੇ ਲੈ ਗਏ ,ਜਿੱਥੇ ਕਿ 200 ਰੁਪਏ ਦੀ ਪਰਚੀ ਕੱਟੀ ਗਈ ਅਤੇ ਇਲਾਜ ਕੀਤਾ ਗਿਆ, ਪਰ ਅਗਲੇ ਦਿਨ ਸਵੇਰੇ ਬੱਚੇ ਦੀ ਤਬੀਅਤ ਖਰਾਬ ਹੋ ਗਈ ਜਦੋਂ ਅਸੀਂ ਸਵੇਰੇ 24 ਜੁਲਾਈ ਨੂੰ ਬੱਚੇ ਨੂੰ ਸਵੇਰੇ 7 ਕੁ ਵਜੇ ਲੈ ਕੇ ਗਏ ਤਾਂ ਡਾਕਟਰ ਨੇ ਬੱਚੇ ਦਾ ਇਲਾਜ ਕਰਨਾ ਜਰੂਰੀ ਨਹੀ ਸਮਝਿਆ,ਬਾਰ-ਬਾਰ ਬੇਨਤੀ ਕਰਨ ਤੇ ਵੀ ਡਾਕਟਰ ਬੱਚੇ ਦਾ ਇਲਾਜ ਕਰਨ ਨਹੀਂ ਆਇਆ,ਜਿਸਦੇ ਚਲਦੇ ਬੱਚੇ ਦੀ ਉੱਥੇ ਮੌਤ ਹੋ ਗਈ , ਉਨਾਂ ਕਿਹਾ ਕਿ ਜੇ ਡਾਕਟਰ ਸਾਹਿਬ ਆ ਜਾਂਦੇ ਤਾਂ ਇਸਦੀ ਜਾਨ ਬਚ ਸਕਦੀ ਸੀ, ਉਨਾਂ ਕਿਹਾ ਕਿ ਉਕਤ ਡਾਕਟਰ ਸਰਕਾਰੀ ਨੌਕਰੀ ਕਰਦੈ, ਬਾਵਜੂਦ ਇਸਦੇ ਉਹ ਪ੍ਰਾਈਵੇਟ ਤੌਰ ਤੇ ਬੱਚਿਆਂ ਦਾ ਇਲਾਜ ਕਰਨ ਨੂੰ ਤਰਜੀਹ ਦੇ ਰਿਹੈ, ਜਿਸ ਦੇ ਚਲਦੇ ਡਾਕਟਰ ਦੀ ਕਥਿੱਤ ਲਾਪਰਵਾਹੀ ਦੇ ਨਾਲ ਜਿਆਦਾਤਰ ਕੇਸ ਖਰਾਬ ਹੋ ਜਾਂਦੇ ਹਨ, ਜਿਸ ਦਾ ਖਮਿਆਜ਼ਾ ਸਾਨੂੰ ਭੁਗਤਣਾ ਪਿਆ। ਉਨਾਂ ਮੰਗ ਕੀਤੀ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਦੋਸ਼ੀ ਡਾਕਟਰ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਉਨਾਂ ਦੱਸਿਆ ਕਿ ਇਸ ਸਬੰਧੀ ਉਹ ਥਾਣਾ ਪੁਲਿਸ ਸੁਨਾਮ ਨੂੰ ਵੀ ਦਰਖਾਸਤ ਦਿੱਤੀ ਹੈ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ।
ਮ੍ਰਿਤਕ ਬੱਚੇ ਦੀ ਮਾਤਾ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਇਹ ਬੱਚਾ ਕਿਸੇ ਅਮੀਰ ਦਾ ਹੁੰਦਾ ਤਾਂ ਹੁਣ ਤੱਕ ਇਨਸਾਫ ਮਿਲ ਗਿਆ ਹੁੰਦਾ ਪਰ ਅਸੀਂ ਗਰੀਬ ਹਾਂ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਕਤ ਘਟਨਾ ਵਾਪਰਨ ਸਮੇਂ ਮੌਕੇ ਤੇ ਮੌਜੂਦ ਲਹਿਰਾਗਾਗਾ ਦੇ ਹੀ ਕ੍ਰਿਸ਼ਨ ਲਾਲ ਨੇ ਵੀ ਆਪਣੇ ਬੱਚੇ ਦੀ ਪਰਚੀ ਦਿਖਾਉਂਦਿਆ ਦੱਸਿਆ ਕਿ ਉਹ ਵੀ 24 ਜੁਲਾਈ ਨੂੰ ਸਵੇਰੇ 6.30 ਵਜੇ ਦੇ ਕਰੀਬ ਡਾਕਟਰ ਕੋਲ ਆਪਣੇ ਬੱਚੇ ਦੀ ਦਵਾਈ ਲੈਣ ਗਿਆ ਸੀ। ਕਿਉਂਕਿ 21 ਜੁਲਾਈ ਨੂੰ ਡਾਕਟਰ ਨੂੰ ਸਰਕਾਰੀ ਹਸਪਤਾਲ ਵਿੱਚ ਲਹਿਰਾਗਾਗਾ ਵਿਖੇ ਵਿਖਾਇਆ ਗਿਆ ਸੀ ਜਿਸ ਦੀ ਪਰਚੀ ਵੀ ਹੈ , ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਆਪਣੀ ਪ੍ਰਾਈਵੇਟ ਰਹਾਇਸ਼ ਤੇ ਡਾਕਟਰ ਵਧੀਆ ਤਰੀਕੇ ਨਾਲ ਮਰੀਜ਼ ਦੇਖਦਾ ਹੈ ਜਿਸ ਕਰਕੇ ਅਸੀਂ ਵੀ ਡਾਕਟਰ ਦੀ ਪ੍ਰਾਈਵੇਟ ਰਿਹਾਇਸ਼ ਤੇ ਆਪਣੇ ਬੱਚੇ ਦਾ ਇਲਾਜ ਕਰਾਉਣ ਲਈ ਗਏ ਹੋਏ ਸੀ ,ਅਸੀਂ ਵੀ ਕੰਪਾਊਡਰ ਨੂੰ ਬੇਨਤੀਆਂ ਕੀਤੀਆਂ ਕਿ ਡਾਕਟਰ ਸਾਹਿਬ ਨੂੰ ਬੁਲਾ ਦਿਓ ਪਰ ਉਨਾਂ ਡਾਕਟਰ ਨੂੰ ਨਹੀਂ ਬੁਲਾਇਆ ਜਿਸ ਦੇ ਚਲਦਿਆਂ ਬੱਚੇ ਦੀ ਮੌਤ ਹੋ ਗਈ ।
ਉਕਤ ਮਾਮਲੇ ਤੇ ਸੰਬੰਧਿਤ ਡਾਕਟਰ ਨੇ 23 ਜੁਲਾਈ ਨੂੰ ਬੱਚੇ ਨੂੰ ਦਵਾਈ ਦੇਣ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਮੈਨੂੰ ਯਾਦ ਨਹੀਂ, ਹੋ ਸਕਦਾ ਆਏ ਹੋਣ , ਪ੍ਰਾਈਵੇਟ ਪ੍ਰੈਕਟਿਸ ਕੀਤੇ ਜਾਣ ਬਾਰੇ ਪੁੱਛੇ ਜਾਣ ਤੇ ਉਨਾਂ ਕਿਹਾ ਕਿ ਡਿਊਟੀ ਤੋਂ ਬਾਅਦ ਮੈਂ ਇਨਸਾਨੀਅਤ ਦੇ ਨਾਤੇ ਮਰੀਜ਼ ਵੇਖ ਲੈਂਦਾ ਹਾਂ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਡਿਊਟੀ ਦਾ ਪੂਰਾ ਪਾਬੰਦ ਹਾਂ , ਮੇਰੇ ਵੱਲੋਂ ਕੋਈ 200 ਰੁਪਏ ਪਰਚੀ ਫੀਸ ਵੀ ਨਹੀਂ ਲਈ ਜਾਂਦੀ ਤੇ ਨਾ ਹੀ ਕੋਈ ਵਾਰੀ ਲੱਗਦੀ ਹੈ। ਜਦਕਿ ਪੀੜਤ ਪਰਿਵਾਰ ਕੋਲ ਡਾਕਟਰ ਦਾ ਦਿੱਤਾ ਹੋਇਆ ਵਿਜਟਿੰਗ ਕਾਰਡ, ਸਾਫ ਕਾਗਜ ਤੇ ਤਾਰੀਖ ਦੀ ਮੋਹਰ ਲੱਗੀ ਪਰਚੀ ਵੀ ਮੌਜੂਦ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
