Htv Punjabi
International Punjab

ਅਮਰੀਕਾ ਦੇ ਸਿੱਖਾਂ ਵਲੋਂ ਡਾਕਟਰ ਵਰਿੰਦਰਪਾਲ ਸਿੰਘ ਦਾ ਗੋਲ਼ਡ ਮੈਡਲ ਨਾਲ ਸਨਮਾਨ

ਕਿਸਾਨ ਸੰਘਰਸ਼ ਦੇ ਸਮਰਥਨ ਵਜੋਂ ਡਾਕਟਰ ਵਰਿੰਦਰਪਾਲ ਸਿੰਘ ਦਾ ਨਾਮ ਗੋਲਡਨ ਜੁਬਲੀ ਐਵਾਰਡ ਵਾਪਿਸ ਕਰਣ ਸਮੇਂ ਬਹੁਤ ਚਰਚਾ ਵਿੱਚ ਰਿਹਾ ਹੈ। ਕੈਲੇਫੋਰਨੀਆਂ ਦੀ ਸੱਭ ਤੋਂ ਪ੍ਰਭਾਵਸ਼ਾਲੀ ਸੰਸਥਾ ਸਿੱਖ ਪੰਚਾਇਤ ਨੇ ਐਤਵਾਰ ਵਾਲੇ ਦਿਨ ਗੁਰਦੂਆਰਾ ਸਾਹਿਬ ਫਰੀਮਾਂਟ ਵਿੱਚ ਡਾਕਟਰ ਵਰਿੰਦਰਪਾਲ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਹੈ। ਸਿੱਖ ਪੰਚਾਇਤ ਵੱਲੋਂ ਭਾਈ ਜਸਦੇਵ ਸਿੰਘ ਨੇ ਕਿਹਾ ਕਿ ਕਿਸੇ ਲਈ ਸੱਭ ਤੋਂ ਵੱਡਾ ਐਵਾਰਡ ਸਿੱਖ ਪੰਥ ਵੱਲੋਂ ਦਿੱਤਾ ਥਾਪੜਾ ਹੁੰਦਾ ਹੈ ਅਤੇ ਅਸੀਂ ਡਾਕਟਰ ਸਾਹਿਬ ਵੱਲੋਂ ਪੰਥ ਲਈ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਡਾਕਟਰ ਵਰਿੰਦਰਪਾਲ ਸਿੰਘ ਨੇ ਕਿਸਾਨ ਸੰਘਰਸ਼ ਬਾਰੇ ਆਪਂਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਚਾਹੇ ਭਾਰਤ ਸਰਕਾਰ ਨੇ ਬਿੱਲ ਵਾਪਿਸ ਲੈ ਲਏ ਹਨ ਪਰ ਕਿਸਾਨੀ ਮਸਲੇ ਜਿਉਂ ਦੇ ਤਿਉਂ ਹੀ ਖੜੇ ਹਨ। ਸਾਨੂੰ ਇਸ ਮਸਲੇ ਦੇ ਨਾਲ ਨਾਲ ਸਿੱਖ ਨੌਜਵਾਨੀ ਵਿੱਚ ਆ ਰਹੇ ਨਿਘਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਵਿੱਦਿਆ ਨਾਲ ਹੀ ਸੰਭਵ ਹੈ। ਡਾਕਟਰ ਵਰਿੰਦਰਪਾਲ ਸਿੰਘ ਕੁੱਝ ਮਹੀਨੀਆਂ ਲਈ ਕੈਲੇਫੋਰਨੀਆਂ ਯੂਨੀਵਰਸਿਟੀ ਡੇਵਿਸ ਵਿੱਚ ਖੋਜ ਕਾਰਜਾਂ ਲਈ ਆਏ ਹੋਏ ਹਨ। ਉਹ ਵੱਖ ਵੱਖ ਗੁਰੂਘਰਾਂ ਵਿੱਚ ਜਾਕੇ ਪੰਜਾਬ ਦੇ ਹਾਲਾਤ ਅਤੇ ਉਹਨਾਂ ਦੀ ਸੰਸਥਾ ਆਤਮ ਪਰਗਾਸ ਵੱਲੋਂ ਕੀਤਾ ਜਾ ਰਹੇ ਕੰਮਾਂ ਤੋਂ ਸੰਗਤ ਜਾਣੂ ਕਰਵਾ ਰਹੇ ਹਨ।

Related posts

ਫੌਜੀ ਦੀ ਘਰਵਾਲੀ ਦਾ ਦੇਖੋ ਕਿਸ ਉੱਤੇ ਆਇਆ ਦਿਲ; ਆਸ਼ਿਕੀ ਦੇ ਚੱਕਰ ‘ਚ ਕੀਤਾ ਗਲਤ ਕੰਮ

htvteam

ਸਵੇਰੇ -ਸਵੇਰੇ ਹੀ ਜਨਾਨੀ ਦੇ ਘਰੇ ਜਾਕੇ ਲੈਂਦੇ ਸੀ ਸਵਾਦ

htvteam

ਕੇਜਰੀਵਾਲ ਅਤੇ ਮਾਨ ਕਰਦੇ ਝੂਠ ਦੀ ਸਿਆਸਤ

htvteam