ਤਸਵੀਰਾਂ ਦੇ ਵਿੱਚ ਤੁਸੀਂ ਇੱਕ ਦਰੱਖਤ ਨੂੰ ਲਾਲ ਕੱਪੜਾ ਬੰਨਿਆ ਹੋਇਆ ਦੇਖ ਰਹੇ ਹੋ ਤੇ ਲਵੇ ਸ਼ਰਾਬ ਮੀਟ ਫਲ ਵਗੈਰਾ ਰੱਖੇ ਹੋਏ ਦੇਖ ਰਹੇ ਹੋ,, ਇਹ ਕੋਈ ਧਾਰਮਿਕ ਥਾਂ ਨਹੀਂ ਸਗੋਂ ਪਖੰਡਵਾਦ ਦਾ ਅੱਡਾ,, ਜਿੱਥੇ ਇੱਕ ਸਿੱਖ ਸਰਦਾਰ ਗਲਤੀ ਦੇ ਨਾਲ ਲਾਲ ਰੰਗ ਦਾ ਕੱਪੜਾ ਟੰਗ ਦਿੰਦਾ ਤਾਂ ਦੇਖਿਆ ਕਿ ਨੌ ਸਾਲਾਂ ਤੋਂ ਲੋਕ ਉਸ ਦਰਖਤ ਨੂੰ ਇਸ ਕਦਰ ਪੂਜਣ ਲੱਗੇ ਤੇ ਆਪਣੇ ਦੁੱਖ ਦੂਰ ਕਰਨ ਦੇ ਵਾਸਤੇ ਇਥੇ ਚੜਾਵਾ ਚੜਨ ਲੱਗਿਆ,,,
ਅੰਧ ਵਿਸ਼ਵਾਸ ਤੇ ਪਖੰਡਵਾਦ ਨੇ ਦੁਨੀਆਂ ਇਸ ਕਦਰ ਪੱਟ ਦਿੱਤੀ ਹੈ। ਕਿ ਜੇਕਰ ਕੋਈ ਗਲਤੀ ਦੇ ਨਾਲ ਕਿਤੇ ਲਾਲ ਰੰਗ ਦਾ ਕੱਪੜਾ ਰੱਖ ਵੀ ਦੇਵੇ ਤਾਂ ਉਥੇ ਲੋਕ ਜਗ੍ਹਾ ਨੂੰ ਪੂਜਣ ਲੱਗ ਜਾਂਦੇ ਨੇ,, ਤੇ ਫੇਰ ਉਥੇ ਲਾਲ ਰੰਗ ਦੇ ਕੱਪੜੇ ਨਾਰੀਅਲ ਦੇ ਗੁੱਟ ਫਲ ਆਂਡਾ ਮੀਟ ਤੇ ਸ਼ਰਾਬ ਦੀਆਂ ਬੋਤਲਾਂ ਚੜਾ ਚੜਾ ਕੇ ਆਪਣੇ ਦੁੱਖ ਦੂਰ ਕਰਨ ਲਈ ਪਖੰਡਵਾਦ ਕਰਦੇ ਨੇ,,,
ਇਹ ਗੁਰਸਿੱਖ ਵੀਰ ਗਲਤੀ ਨਾਲ ਅੱਜ ਤੋਂ ਨੌ ਸਾਲ ਪਹਿਲਾਂ ਹੱਥ ਪੂੰਝ ਕੇ ਲਾਲ ਚੁੰਨੀ ਦਰਖਤ ਤੇ ਰੱਖ ਬੈਠਾ ਸੀ।
ਵਹਿਮਾਂ ਚ ਆਏ ਲੋਕਾਂ ਨੇ ਉੱਥੇ ਲਾਲ ਕੱਪੜਾ ਬੰਨ ਦੀਵੇ ਜਗਾ ਤੇਲ ਪਾ ਕੇ ਉਸ ਦਰੱਖਤ ਨੂੰ ਪੁੱਜਣਾ ਸ਼ੁਰੂ ਕਰ ਦਿੱਤਾ।
ਉਸ ਜਗ੍ਹਾ ਤੇ ਲੋਕਾਂ ਨੇ ਇੱਟਾਂ ਲਗਾ ਕੇ ਡੇਰੇ ਵਾਂਗ ਜੋਤ ਜਗਾ ਕੇ ਨਾਰੀਅਲ ਰੱਖਦੇ ਨੇ ਮੋਲੀਆਂ ਬੰਨਦੇ ਨੇ ਗਾਨੇ ਬੰਨਦੇ ਨੇ ਅਤੇ ਆਂਡੇ ਮੀਟ ਸ਼ਰਾਬਾਂ ਵਰਗੀਆਂ ਕਈ ਚੀਜ਼ਾਂ ਉਥੇ ਚੜਾਉਂਦੇ ਨੇ।
ਜਦੋਂ ਇਹ ਗੁਰਸਿੱਖ ਵੀਰ ਨੂੰ ਪਤਾ ਲੱਗਿਆ ਤਾਂ ਇਸ ਦਾ ਕਹਿਣਾ ਹੈ ਕਿ ਮੈਂ ਹਰ ਵਾਰ ਇਸ ਜਗ੍ਹਾ ਤੋਂ ਸਾਰਾ ਕੁਝ ਪੁੱਟ ਕੇ ਸਾਰਾ ਕੁਝ ਚੁੱਕ ਕੇ ਚਲ ਜਾਂਦਾ ਹਾਂ ਪਰ ਇਹ ਲੋਕ ਨਹੀਂ ਟਲਦੇ।
ਪਰ ਹੁਣ ਇਸ ਦਾ ਕਹਿਣਾ ਹ ਕਿ ਇਹ ਮੇਰੀ ਆਖਰੀ ਚੇਤਾਵਨੀ ਹੈ ਜੇਕਰ ਲੋਕਾਂ ਨੇ ਅਜਿਹਾ ਕੀਤਾ ਤਾਂ ਹੁਣ ਮੈਂ ਸਿੱਧਾ ਪੁਲਿਸ ਕੇਸ ਦਰਜ ਕਰਾਵਾਂਗਾ ਅਤੇ ਮੇਰੇ ਹੱਥ ਚ ਡਾਂਗ ਹੋਵੇਗੀ ਫਿਰ ਆਪਣਾ ਹਿਸਾਬ ਉਹ ਆਪੇ ਲਗਾ ਲੈਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
